ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/676

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੭੬

ਪਾਰਾ ੨੯

ਸੂਰਤ ਨੂਹ ੭੧


॥੪੩॥(ਰੰਜ ਅਰ ਨਦਾਮਤ ਦੇ ਮਾਰਿਆਂ) ਇਨਹਾਂ ਦੀਆਂ ਨਜਰਾਂ ਨੀਵੀਆਂ ਹੋਈਆਂ ਹੋਣਗੀਆਂ ਜ਼ਿੱਲਤ ਇਨਹਾਂ (ਦੇ ਚੇਹਰਿਆਂ) ਉਪਰ ਛਾ ਰਹੀ ਹੋਵੇਗੀ ਇਹੋ ਤਾਂ ਉਹ ਦਿਨ ਹੋਵੇਗਾ ਜਿਸ ਦੀ ਇਨਹਾਂ ਨਾਲ ਪਰਤਿਗ੍ਯਾ ਕੀਤੀ ਜਾਂਦੀ ਸੀ॥ ੪੪॥ ਰੁਕੂਹ ੨॥

ਸੂਰਤ ਨੂਹ ਮੱਕੇ ਵਿਚ ਉਤਰੀ ਅਰ ਇਸ ਦੀਆਂ
ਅਠਾਈ ਆਇਤਾਂ ਅਰ ਦੋ ਰੁਕੂਹ ਹਨ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਕਿਰਪਾਲੂ (ਹੇ) ਅਸਾਂ ਨੇ ਨੂਹ ਨੂੰ ਉਨਹਾਂ ਦੀ ਕੌਮ ਦੀ ਤਰਫ (ਪੈਯੰਬਰ ਬਣਾ ਕੇ) ਭੇਜਿਆ ਕਿ ਇਸ ਥੀਂ ਪਹਿਲੋਂ ਕਿ ਤੁਹਾਡੀ ਕੌਮ ਦੇ ਲੋਗਾਂ ਉਪਰ ਭਿਆਨਕ ਕਸ਼ਟ ਆ ਪ੍ਰਾਪਤ ਹੋਵੇ ਉਨਹਾਂ ਨੂੰ (ਇਸ ਥੀਂ) ਡਰਾਓ॥੧॥ (ਇਸ ਥੀਂ ਉਨਹਾਂ ਨੇ ਉਨਹਾਂ ਨੂੰ) ਕਹਿਆ ਕਿ ਭਿਰਾਓ! ਮੈਂ ਤੁਹਾਨੂੰ ਖੁਲੇ ਤੌਰ ਨਾਲ ਡਰ ਸੁਨਾਉਣ ਆਇਆ ਹਾਂ॥੨॥ (ਅਰ ਤੁਹਾਨੂੰ ਸਮਝਾਉਂਦਾ ਹਾਂ) ਕਿ ਖੁਦਾ ਦੀ ਪੂਜਾ ਕਰੋ ਅਰ ਉਸ (ਦੀ ਕਰੋਪੀ) ਥੀਂ ਡਰਦੇ ਰਹੋ ਅਰ ਮੇਰਾ ਕਹਿਆ ਮੰਨੋ॥ ੩॥ (ਐਸੇ ਕਰੋ ਗੇ) ਤਾਂ ਉਹ ਤੁਹਾਡੇ ਗੁਨਾਹ ਮਾਫ ਕਰ ਦੇਵੇਗਾ ਅਰ (ਦੇਹਾਂਤ ਦੇ) ਨਿਯਤ ਸਮੇਂ ਤਕ ਤੁਹਾਨੂੰ (ਦੁਨੀਆਂ ਵਿਚ ਸ਼ਾਂਤੀ ਨਾਲ ਵੱਸਣ ਰੱਸਣ ਦੀ) ਅਵਧੀ ਦੇਵੇਗਾ ਜਦੋਂ ਖੁਦਾ ਦਾ ਠਹਿਰਾਇਆ ਹੋਇਆ (ਉਹ) ਸਮਾਂ ਆ ਮੌਜੂਦ ਹੁੰਦਾ ਹੈ ਤਾਂ ਉਹ (ਕਿਸੇ ਦਾ ਟਾਲਿਆ ਇਕ ਖਿਣ ਵਾਸਤੇ ਭੀ) ਨਹੀਂ ਟਲ ਸਕਦਾ। ਹਾਇ ਰੱਬਾ! ਤੁਸੀਂ (ਏਤਨੀ ਬਾਰਤਾ) ਸਮਝਦੇ ਹੁੰਦੇ॥੪॥(ਜਦੋਂ ਨੂੰਹ ਆਪਣੇ ਉਪਦੇਸ਼ ਨੂੰ ਸੰਪੂਰਣ ਕਰ ਚੁਕੇ ਅਰ ਲੋਗ ਉਨਹਾਂ ਨੂੰ ਇਕ ਰਸ ਝੁਠਿਆਰਦੇ ਰਹੇ ਤਾਂ ਉਨ੍ਹਾਂ ਨੇ ਖੁਦਾ ਅਗੇ) ਪ੍ਰਾਰਥਨਾ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਮੈਂ ਆਪਣੀ ਕੌਮ (ਦਿਆਂ ਲੋਗਾਂ) ਨੂੰ ਰਾਤ੍ਰੀ ਦੇ ਸਮੇਂ ਭੀ ਬੁਲਾਇਆ ਅਰ ਦਿਨ ਦੇ ਸਮੇਂ ਭੀ (ਬੁਲਾਇਆ)॥੫॥ ਤਾਂ ਮੇਰੇ ਬੁਲਾਉਣ ਦਾ ਉਨਹਾਂ ਉਪਰ ਏਹੋ ਅਸਰ ਹੋਇਆ ਕਿ (ਜਿਤਨਾ ਬਹੁਤ ਬਲਾਇਆ ਉਤਨਾ ਹੀ) ਬਹੁਤ ਭੱਜੇ॥ ੬॥ ਅਰ ਜਦੋਂ ੨ ਮੈਂਨੇ ਉਨਹਾਂ ਨੂੰ ਬੁਲਾਇਆ ਕਿ (ਇਹ ਤੇਰੀ ਤਰਫ ਧਿਆਨ ਕਰਨ ਅਰ) ਤੂੰ ਉਨਹਾਂ ਦੇ ਗੁਨਾਹ ਮਾਫ ਕਰੇਂ ਉਨਹਾਂ ਨੇ ਆਪਣਿਆਂ ਕੰਨਾਂ ਵਿਚ ਉਂਗਲੀਆਂ ਠੋਸ ਲਈਆਂ (ਕਿ ਏਨਹਾਂ ਦੇ ਕੰਨਾਂ ਵਿਚ ਕਿਤੇ ਮੇਰੇ ਬੁਲਾਉਣ ਦੀ ਭਿਣਖ ਨਾ ਪੈ ਜਾਵੇ) ਅਰ