ਪੰਨਾ:ਕੁਰਾਨ ਮਜੀਦ (1932).pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੮

ਪਾਰਾ ੪

ਸੂਰਤ ਆਲ ਇਮਰਾਂਨ ੩ਭੀ ਗਲ ਤਾਂ ਨਾ ਨਿਕਸੀ ਕਿ ਲਗੇ ਪ੍ਰਾਰਥਨਾਂ ਕਰਨ ਕਿ ਹੇ ਸਾਡੇ ਪਰਵਰਦਿਗਾਰ ਸਾਡੇ ਪਾਪ ਖਿਮਾ ਕਰ ਅਰ ਸਾਡੀਆਂ ਚੇਸ਼ਟਾ ਵਿਚੋਂ ਜੋ ਸਾਡੇ ਪਾਸੋਂ ਵਧੀਆਂ ਹੋ ਗਈਆਂ ਹਨ ਉਨਹਾਂ ਤੋਂ ਦਰ ਗੁਜਰ ਫਰਮਾ ਅਰ (ਵੈਰੀਆਂ ਦੇ ਮੁਕਾਬਲੇ ਵਿਚ) ਸਾਡੇ ਪੈਰ ਜਮਾਈ ਰਖ ਅਰ ਕਾਫਰਾਂ ਦੇ ਟੋਲੇ ਉਪਰ ਸਾਨੂੰ ਵਿਜੈਤਾ ਦੇਹ ॥੧੪੭॥ ਤਾਂ ਅੱਲਾ ਨੇ ਉਨਹਾਂ ਨੂੰ ਦੁਨੀਆਂ ਵਿਚ (ਜੋ) ਬਦਲਾ ਦਿਤਾ (ਸੋ ਤਾਂ ਦਿਤਾ ਪਰੰਤੁ) ਆਖਰ ਵਿਚ ਭੀ ਬਹੁਤ ਉੱਤਮ ਬਦਲਾ ਦਿਤਾ ਅਰ ਅੱਲਾ ਭਲਿਆਂ ਨਾਲ ਪ੍ਰੀਤ ਰਖਦਾ ਹੈ ॥੧੪੮॥ਰਕੂਹ ੧੫॥

ਮੁਸਲਮਾਨੋ! ਯਦੀ ਤੁਸੀਂ ਕਾਫਰਾਂ ਦੇ ਕਹੇ ਵਿਚ ਆ ਜਾਓ ਤਾਂ ਓਹ ਤੁਹਾਨੂੰ ਪਿਛਲੀ ਪੈਰੀਂ (ਕੁਫਰ ਦੀ ਤਰਫ ਹੀ ਲੈ ਜਾਣਗੇ) ਫੇਰ ਦੇਣਗੇ ਤਾਂ ਫੇਰ ਤੁਸੀਂ ਹੀ ਉਲਟੋ ਘਾਟੇ ਵਿਚ ਆ ਜਾਓਗੇ ॥੧੪੯॥ ਪ੍ਰਤਯੁਤ ਤੁਹਾਡਾ (ਸੱਚਾ) ਹਤੈਸ਼ੀ ਤਾਂ ਅੱਲਾ ਹੈ ਅਰ ਉਹ ਸਾਰਿਆਂ ਸਹਾਇਕਾਂ ਨਾਲੋਂ ਉਤਮ (ਸਹਾਇਕ) ਹੈ ੧੫o | ਅਸੀਂ ਸ਼ੀਘਰ ਹੀ (ਤੁਹਾਡਾ) ਦਬ ਦਬਾ ਕਾਫਰਾਂ ਦੇ ਦਿਲਾਂ ਵਿਚ ਬੈਠਾ ਕੇ ਰਹਾਂਗੇ ਕਾਹੇ ਤੇਉਨਹਾਂ ਨੇ ਉਨਹਾਂ ਵਸਤਾਂ ਨੂੰ ਖੂਦਾ ਦੀਆਂ ਸਜਾਤੀ ਬਨਾਇਆ ਹੈ ਜਿਨਾਂ ਦੇ (ਸਜਾਤੀ ਹੋਣ) ਦੀ ਖੁਦਾ ਕੋਈ ਸਨਦ ਵੀ ਨਹੀਂ ਭੇਜੀ ਅਰ (ਅੰਤ ਨੂੰ) ਓਹਨਾਂ ਲੋਗਾਂ ਦਾ ਟਿਕਾਣਾ ਨਰਕ ਹੈ ਅਰ ਜਾਲਮਾਂ ਦਾ ਬੁਰਾ ਟਿਕਾਣਾ ਹੈ ॥੧੫੧॥ ਅਰ (ਮੁਸਲਮਾਨੋ) ਜਿਸ ਵੇਲੇ ਤੁਸੀਂ ਖੁਦਾ ਦੇ ਹੁਕਮ ਨਾਲ ਕਾਫਰਾਂ ਨੂੰ ਤਹਿ ਤੇਗ ਕਰ ਰਹੇ ਸੀ (ਓਸ ਵੇਲੇ) ਖੁਦਾ ਨੇ ਤੁਹਾਨੂੰ ਆਪਣੀ ਪ੍ਰਤਿਗਯਾ (ਫਤੇ) ਸੱਚੀ ਕਰ ਦਿਖਾਈ ਏਥੋਂ ਤੱਕ ਕਿ ਤੁਸਾਂ ਨੇ ਮਨਮਾਨੀ ਜੇ ਵੇਖੀ ਫਿਰ ਤੁਸੀਂ ਨਾਮਰਦੀ ਦਿਖਲਾਈ ਅਰ ( ਆਗਿਆ ਭੰਗ ਕਰਕੇ) ਝਗੜਾ ਪਾਇਆ ਅਰ ਕਈ ਤਾਂ ਤੁਹਾਡੇ ਵਿਚੋਂ ਦੁਨੀਆਂ ਦੇ ਪਿਛੇ ਪੜ ਗਏ ਅਰ ਕਈਕ ਅੱਖਰਤ ਦੇ ਫਿਕਰ ਵਿਚ ਲਗੇ ਫੇਰ ਤਾਂ ਖੁਦਾ ਨੇ ਤੁਹਾਨੂੰ ਕਾਫਰਾਂ (ਦੀ ਤਰਫੋਂ) ਫੇਰ ਦਿਤਾ (ਏਸ ਤੋਂ) ਖੁਦਾ ਨੂੰ ਤੁਹਾਡੀ ਪ੍ਰੀਖਯਾ ਅਭਿਸ਼ਟ ਸੀ ਅਰ (ਫੇਰ)ਖੁਦਾ ਨੇ ਤੁਹਾਡੇ ਨਾਲ ਆਈ ਗਈ ਕਰ ਛੱਡੀ(ਅਰਥਾਤ ਦਰ ਗੁਜ਼ਰ ਕੀਤਾ)ਅਰ ਅੱਲਾ ਈਮਾਨਦਾਰੋਂ ਪਰ ਕਿਰਪਾ ਕਰਦਾ ਹੈ ॥੧੫੨॥( ਓਸ ਵੇਲੇ ਨੂੰ ਯਾਦ ਕਰੋ)ਜਦੋਂ ਤੁਸੀਂ (ਵਾਹੋ ਦਾਹੀ) ਭਜੇ ਚਲੇ ਜਾਂਦੇ ਸੀ ਹਾਲਾਂ ਕਿ ਰਸੂਲ ਤੁਹਾਡੇ ਪਿਛੇ (ਖੜੇ) ਤੁਹਾਨੂੰ ਬੁਲਾ ਰਹੇ ਸਨ (ਪਰੰਚ) ਤੁਸੀਂ ਪਰਤ ਕੇ ਕਿਸੇ ਨੂੰ ਨਹੀਂ ਦੇਖਦੇ ਸੋ ਫੇਰ (ਇਸ) ਰੰਜ ਦੇ ਬਦਲੇ ਖੁਦਾ ਨੇ ਤੁਹਾਨੂੰ (ਭਾਂਜਦਾ) ਰੰਜ ਦਿਖਲਾਇਆ ਤਾਂ ਕਿ ਜਦੋਂ ਕਦੀ ਤੁਹਾਡੇ ਕੋਲੋਂ ਕੋਈ ਪਰਯੋਨ ਜਾਂਦਾ ਰਹੇ ਅਥਵਾ