ਪਾਰਾ ੨੯
ਸੂਰਤ ਮੁਜ਼ਮਿਲ ੭੩
੬੮੧
ਜਾਣਦਾ ਕਿ ਉਹ ਸਮੀਪ ਹੈ ਅਥਵਾ ਮੇਰਾ ਪਰਵਰਦਿਗਾਰ ਇਕ ਖਾਸ ਸਮੇਂ ਤਕ ਉਸ ਨੂੰ ਢਿਲ ਦੇਈ ਰਖੇਗਾ॥ ੨੫॥ ਉਸਨੂੰ ਗੁਪਤ ਦਾ ਗਿਆਨ ਹੈ ਤਾਂ ਉਹ ਆਪਣੀਆਂ ਗੁਪਤ ਬਾਤਾਂ ਕਿਸੇ ਅਗੇ ਪਰਗਟ ਨਹੀਂ ਕੀਤਾ ਕਰਦਾ।੨੬॥ ਪਰੰਤੂ (ਹਾਂ ਆਪਣਿਆਂ) ਪਸੰਦ ਕੀਤਿਆਂ ਹੋਇਆ ਪੈਯੰਬਰਾਂ ਅਗੇ (ਭਲਾਈ ਦਵਾਰਾ ਕੋਈ ਬਾਰਤਾ ਪਰਗਟ ਕਰਨੀ ਚਾਹੁੰਦਾ ਹੈ) ਤਾਂ ਉਹ (ਭੀ ਏਸ ਭਲੀ ਰੀਤੀ ਨਾਲ ਕਿ) ਉਨਹਾਂ ਦੇ ਅਗੇ ਅਰ ਉਨਹਾਂ ਦੇ ਪਿਛੇ(ਫਰਿਸ਼ਤਿਆਂ ਦਾ) ਪਹਿਰਾ (ਉਨਹਾਂ ਦੇ ਸਾਥ) ਰਖਦਾ ਹੈ। ੨੭॥ ਤਾਂ ਕਿ ਦੇਖ ਲਵੇ ਕਿ ਪੈਯੰਬਰਾਂ ਨੇ ਆਪਣੇ ਪਰਵਰਦਿਗਾਰ ਦੇ ਪੈਗ਼ਾਮ (ਲੋਗਾਂ ਨੂੰ ਠੀਕ ਰੀਤੀ ਨਾਲ) ਪਹੁੰਚਾ ਦਿਤੇ ਅਰ ਉਨਹਾਂ ਦੇ ਸਾਰੇ ਵ੍ਯਵਹਾਰ ਉਸੇ ਦੇ ਵਲਗਣ (ਗਿਆਨ) ਵਿਚ ਹਨ ਅਰ ਉਸ ਨੇ ਸੰਪੂਰਣ ਵਸਤਾਂ ਦੀ ਗਿਣਤੀ (ਤਕ ਆਪਨੀ ਦ੍ਰਿਸ਼ਟੀ ਵਿੱਚ) ਕਰ ਰਖੀ ਹੈ॥੨੮॥ ਰੁਕੂਹ ੨॥
ਸੂਰਤ ਮੁਜ਼ਮਿਲ ਮੱਕੇ ਵਿਚ ਉਤਰੀ ਅਰ ਇਸ
ਦੀਆਂ ਬੀਸ ਆਇਤਾਂ ਅਰ ਦੋ ਰੁਕੂਹ ਹਨ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ)। ਹੇ (ਪੈਯੰਬਰ ਤੁਸੀਂ) ਜੋ (ਵਹੀ ਦੇ ਭੈ ਨਾਲ) ਚਾਦਰ ਲਪੇਟ ਕੇ ਪੜੇ ਹੋ॥ ੧॥ ਰਾਤ੍ਰੀ (ਦੇ ਸਮੇਂ ਨਮਾਜ਼) ਵਿੱਚ ਖੜੇ ਰਹਿਆ ਕਰੋ (ਸੋ ਭੀ ਸਾਰੀ ਰਾਤ੍ਰੀ ਨਹੀਂ ਪ੍ਰਤਯੁਤ) ਸਾਰੀ ਰਾਤ੍ਰੀ ਨਾਲੋਂ ਨਯੂਨ ॥ ੨॥ (ਅਰਥਾਤ) ਅਰਧ ਰਾਤ੍ਰੀ ਅਥਵਾ ਉਸ ਵਿੱਚੋਂ (ਭੀ) ਥੋਹੜਾ ਘਟ ਕਰ ਲੀਤਾ ਕਰੋ॥ ੩॥ ਅਥਵਾ ਅਧੀ ਨਾਲੋਂ (ਕੁਛ) ਵਧਾ ਦਿਤਾ ਕਰੋ ਅਰ ਕੁਰਾਨ ਨੂੰ ਖੂਬ ਠਹਿਰਾ ੨ ਕੇ ਪੜ੍ਹਿਆ ਕਰੋ॥੪॥ ਅਸੀਂ ਹੁਣੇ ਹੀ ਤੁਹਾਡੇ ਉਪਰ ਇਕ ਬੜੇ ਭਾਰੀ ਹੁਕਮ (ਅਰਥਾਤ ਸਤ ਉਪਦੇਸ਼) ਦਾ ਬੋਝ ਪਾਉਣ ਵਾਲੇ ਹਾਂ। ੫॥ (ਤਾਂ ਆਪਣੇ ਤਾਈਂ ਤਪਸਿਆ ਦਾ ਸਵਭਾਵ ਪਾਓ) ਨਿਰਸੰਦੇਹ ਰਾਤ੍ਰੀ ਦਾ ਉਠਣਾ(ਮਨ ਦਾ) ਚੰਗਾ ਨਿਗ੍ਰਹੁ(ਨੀਵਿਆਂ)ਕਰਦਾ ਹੈ ਅਰ ਉਸ ਵੇਲੇ ਦੁਆ (ਪ੍ਰਾਰਥਨਾ) ਭੀ ਠੀਕ (ਦਿਲੋਂ) ਨਿਕਲਦੀ ਹੈ ॥ ੬॥ (ਅਰ) ਦਿਨ ਦੇ ਵੇਲੇ ਤਾਂ ਤੁਹਾਨੂੰ (ਵਿਆਖਿਆਨ ਤਥਾ ਸਿਖਸ਼ਾ ਵਿੱਚ) ਬੜੀ ਰੁਝ ਰਹਿਆ ਕਰੇਗੀ॥ ੭॥ ਅਰ ਆਪਣੇ ਪਰਵਰਦਿਗਾਰ ਦਾ ਨਾਮ ਲੈਂਦੇ ਰਹੋ ਅਰ (ਸਾਰਿਆਂ ਨਾਲੋਂ) ਟੁੱਟ ਕੇ ਓਸੇ ਦੇ ਹੋ ਰਹੋ॥੮॥ (ਅਰ ਕਾਹੇ ਤੇ ਉਹ) ਉਦੈ ਅਰ ਅਸਤ (ਅਰਥਾਤ ਸਾਰੇ ਸੰਸਾਰ) ਦਾ ਸਵਾਮੀ ਹੈ (ਅਰ) ਉਸ ਦੇ ਸਿਵਾ ਕੋਈ ਮਾਬੂਦ ਨਹੀਂ ਤਾਂ ਉਸੇ ਨੂੰ