ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/682

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੮੨

ਪਰਾ ੨੯

ਸੂਰਤ ਮੁਢਮਿਲ ੭੩


(ਆਪਣਾ) ਕਰਨ ਕਾਰਨ ਸਮਝੋ॥੯॥ ਅਰ (ਕਾਫਰ) ਜੈਸੀਆਂ ੨ ਬਾਤਾਂ (ਤੁਹਾਡੀ ਨਿਸਬਤ) ਕਹਿੰਦੇ ਹਨ ਉਨਹਾਂ ਉਪਰ ਸਬਰ ਕਰੋ ਅਰ ਭਲੀ ਤਰਹਾਂ ਉਨਹਾਂ ਨਾਲੋਂ ਅਲਗ ਥਲਗ ਰਹੋ। ੧੦॥ ਅਰ (ਏਹ) ਜੋ ਝੁਠਿਆਰਨ ਵਾਲੇ ਖ਼ੁਸ਼ਹਾਲ ਲੋਗ ਹਨ ਸਾਨੂੰ ਅਰ ਏਨਹਾਂ ਨੂੰ (ਆਪੋ ਆਪਣੇ ਹਾਲ ਉਪਰ) ਰਹਿਣ ਦਿਓ (ਅਸੀਂ ਏਹਨਾਂ ਨਾਲ ਭੁਗਤ ਲਵਾਂ ਗੇ) ਅਰ ਏਹਨਾਂ ਨੂੰ ਥੋਹੜੀ ਸੀ ਮੋਹਲਤ ਦਿਓ॥੧੧॥ ਨਿਰਸੰਦੇਹ ਸਾਡੇ ਏਥੇ (ਏਨਹਾਂ ਦੇ ਜਕੜਨ ਵਾਸਤੇ) ਬੇੜੀਆਂ ਅਰ (ਏਨਹਾਂ ਦੇ ਝੋਕ ਦੇਣ ਵਾਸਤੇ) ਨਰਕ॥ ੧੨॥ ਅਰ (ਏਹਨਾਂ ਦੇ ਖਾਣ ਨੂੰ ਐਸਾ) ਖਾਣਾ ਜੋ ਸੰਘੋਂ ਨਾ ਲੰਘੇ ਅਰ (ਬਹੁ ਪਰਕਾਰ ਦੇ) ਭਿਆਨਕ ਕਸ਼ਟ (ਮੌਜੂਦ) ਹਨ। ੧੩॥ (ਅਰ ਏਹ ਅਜ਼ਾਬ ਉਨਹਾਂ ਨੂੰ ਉਸ ਦਿਨ ਹੋਣ ਗੇ) ਜਦੋਂ ਕਿ ਧਰਤੀ ਔਰ ਪਰਬਤ ਹਿਲਣ ਲਗਣ ਗੇ ਅਰ ਪਰਬਤ (ਇਕ ਦੂਸਰੇ ਨਾਲ ਟਕਰਾ ਕਰ ਰੇਤ ਦੇ) ਭੁਰ ਭੁਰੇ ਟਿਬੇ ਹੋ ਜਾਣਗੇ ॥੧੪॥ (ਲੋਗੋ!) ਜਿਸ ਤਰਹਾਂ ਅਸਾਂ ਨੇ ਫਰਊਨ ਦੀ ਤਰਫ (ਮੂਸਾ ਨੂੰ) ਪੈਯੰਬਰ (ਬਨਾ ਕਰ) ਭੇਜਿਆ ਸੀ ਤੁਹਾਡੀ ਤਰਫ ਭੀ (ਮੁਹੰਮਦ ਨੂੰ) ਰਸੂਲ (ਬਨਾ ਕਰ) ਭੇਜਿਆ ਹੈ ਜੋ (ਕਿਆਮਤ ਦੇ ਦਿਨ) ਤੁਹਾਡੇ ਮੁਕਾਬਲੇ ਵਿਚ ਗਵਾਹੀ ਦੇਣਗੇ॥੧੫॥ ਸੋ ਫਰਊਨ ਨੇ (ਉਸ) ਪੈਯੰਬਰ ਦੀ ਆਗਿਆ ਭੰਗ ਕੀਤੀ ਤਾਂ ਅਸਾਂ ਨੇ ਉਸ ਨੂੰ ਬੜੇ ਵਬਾਲ ਵਿਚ ਧਰ ਦਬਾਇਆ॥ ੧੬॥ ਬਸ ਯਦੀ ਤੁਸੀਂ (ਭੀ) ਨਹੀਂ ਮੰਨੋਗੇ ਤਾਂ ਉਸ ਦਿਨ (ਦੀਆਂ ਮੁਸੀਬਤਾਂ) ਥੀਂ ਕਿਸ ਰੀਤੀ ਨਾਲ ਬਚ ਸਕੋਗੇ ਜੋ (ਸਖਤੀ ਦੇ ਮਾਰਿਆਂ) ਬਚਿਆਂ ਨੂੰ (ਸਮੇਂ ਥੀਂ ਪਹਿਲੇ) ਬ੍ਰਿਧ ਕਰ ਦੇਵੇ॥੧੭॥ (ਅਰ) ਉਸ ਦਿਨ ਅਸਮਾਨ ਪਾਟ ਜਾਵੇਗਾ (ਇਹ) ਖੁਦਾ ਦੀ ਪਰਤਿਗ੍ਯਾ (ਹੈ ਜੋ) ਹੋ ਕੇ ਹੀ ਰਹੇਗੀ॥੧੮॥ ਏਹ ਸਿਖਿਆ (ਦੀਆਂ ਬਾਤਾਂ) ਹਨ ਤਾਂ ਜੋ ਚਾਹੇ ਆਪਣੇ ਪਰਵਰਦਿਗਾਰ ਤਕ (ਪਹੁੰਚਣੇ ਦਾ) ਰਸਤਾ ਅਖਤਿਆਰ ਕਰੇ॥੧੯॥ ਰੁਕੂਹ ੧॥

(ਹੇ ਪੈਯੰਬਰ) ਤੁਹਾਡਾ ਪਰਵਰਦਿਗਾਰ ਜਾਣਦਾ ਹੈ ਕਿ ਤੁਸੀਂ ਅਰ ਕੁਝ ਲੋਗ ਜੋ ਤੁਹਾਡੇ ਸਾਥ ਹਨ (ਕਦੇ) ਦੋ ਤਿਹਾਈ ਰਾਤ੍ਰੀ ਦੇ ਸਮੀਪ ਅਰ (ਕਦੇ) ਅਧੀ ਰਾਤ੍ਰੀ ਅਰ (ਕਦੇ) ਤਿਹਾਈ ਰਾਤ੍ਰੀ (ਨਮਾਜ਼ ਵਿਚ) ਖੜੇ ਰਹਿੰਦੇ ਹੋ ਅਰ ਦਿਨ ਰਾਤ੍ਰੀ ਦਾ (ਠੀਕ) ਅੰਦਾਜ਼ਾ ਅਲਾ ਹੀ ਕਰ ਸਕਦਾ ਹੈ ਉਸ ਨੂੰ ਮਾਲੂਮ ਹੈ ਕਿ ਤੁਸੀਂ ਉਸਨੂੰ ਪੂਰਾ ਨਹੀਂ ਕਰ ਸਕਦੇ (ਅਰਥਾਤ ਨਬਾਹ ਨਹੀਂ ਸਕਦੇ) ਤਾਂ ਉਸ ਨੇ ਤੁਹਾਡੇ ਹਾਲ ਉਪਰ ਦਯਾ ਕੀਤੀ (ਅਰ ਵਕਤ ਦੀ ਕੈਦ ਉਠਾ ਦਿਤੀ) ਤਾਂ (ਹੁਣ ਤਹਜਦ ਵਿਚ)