੬੮੪
ਪਾਰਾ ੨੯
ਹੂਰਤ ਮੁਦਸਰ ੭੪
ਅਤੀ ਬੇ ਸਾਮਾਨ) ਪੈਦਾ ਕੀਤਾ। ੧੧। ਅਰ (ਫੇਰ) ਉਸ ਨੂੰ ਬਹੁਤ ਧਨ ਮਾਲ ਪ੍ਰਦਾਨ ਕੀਤਾ॥ ੧੨॥ ਅਰ (ਮਾਲ ਥੀਂ ਸੇਵਾ) ਪੁਤ੍ਰ (ਜੋ ਓਸ ਦੇ ਸਾਥ ਲੜਨ ਮਰਨ ਨੂੰ) ਮੌਜੂਦ ਹਨ॥ ੧੩॥ ਅਰ ਹਰ ਪ੍ਰਕਾਰ ਦਾ (ਸਾਂਸਾਰਿਕ) ਸਾਮਾਨ ਉਸ ਦੇ ਵਾਸਤੇ ਇਕਤ੍ਰ ਕਰ ਦਿਤਾ॥੧੪॥ ਇਸ ਪਰ ਭੀ ਉਹ (ਇਹ ਮਿੱਥਿਆ) ਕਲਪਨਾਂ ਲਗਾਈ ਬੈਠਾ ਹੈ ਕਿ ਅਸੀਂ (ਆਖਰਤ ਵਿਚ ਉਸ ਨੂੰ ਕੁਛ) ਹੋਰ (ਭੀ) ਦੇਵਾਂਗੇ॥੧੫॥ ਸੋ ਏਹ ਤਾਂ ਹੋਣਾਂ ਨਹੀਂ (ਕਾਹੇ ਤੇ) ਓਹ ਸਾਡੀਆਂ ਆਇਤਾਂ ਦਾ ਵਿਰੋਧੀ ਸੀ ॥੧੬॥ ਅਸੀਂ ਝਬਦੇ ਹੀ ਉਸ ਨੂੰ ਸਖਤ ਕਸ਼ਟ ਵਿਚ ਆਵੇਢਿਤ ਕਰਾਂਗੇ॥ ੧੭॥(ਕਾਹੇ ਤੇ ਜਦੋਂ ਉਸ ਨੂੰ ਕੁਰਾਨ ਦੀ ਨਿਸਬਤ ਪੁਛਿਆ ਗਇਆ ਤਾਂ) ਉਸ ਨੇ ਸੋਚਿਆ ਅਰ ਅਟਕਲ ਦੋੜਾਈ॥੧੮॥ ਤਾਂ ਓਸ ਨੂੰ (ਖੁਦਾ ਦੀ) ਮਾਰ (ਦੇਖੋ ਤਾਂ) ਕੈਸਾ ਅਟਕਲ ਪੰਚੁ (ਮਾਰਿਆ) ॥੧੯॥ ਫੇਰ ਓਸ ਨੂੰ(ਖ਼ੁਦਾ ਦੀ) ਮਾਰ(ਦੇਖੋ ਤਾਂ)ਕੈਸਾ ਅਟਕਲ ਪੱਚੂ(ਮਾਰਿਆ) ॥ ੨੦॥ ਫੇਰ (ਦੁਬਾਰਾ) ਸੋਚਿਆ॥੨੧॥ ਫੇਰ ਘੂਰੀ ਵਟੀ ਅਰ ਭੈੜਾ ਜੇਹਿਆ ਬੂਥਾ ਬਣਾਇਆ॥੨੨॥ ਫੇਰ ਪਿਠ ਫੇਰ ਕੇ ਤੁਰਦਾ ਹੋਇਆ ਅਰ ਘਮੰਡ ਵਿਚ ਆ ਗਇਆ॥ ੨੩॥ ਅਰੁ ਲਗਾ ਕਹਿਣ ਕਿ ਏਹ (ਕੁਰਾਨ) ਤਾਂ ਬਸ (ਇਕ ਤਰਹਾਂ ਦਾ) ਜਾਦੂ ਹੈ ਜੋ (ਅਗਲਿਆਂ ਥੀਂ) ਚੱਲਿਆ ਆਉਂਦਾ ਹੈ॥੨੪॥ ਏਹ (ਕੁਰਾਨ) ਤਾਂ ਬਸ (ਕਿਸੇ) ਆਦਮੀ ਦੀ ਰਚਨਾ ਹੈ॥ ੨੫॥ (ਸੋ) ਬਲਾਤਕਾਰ ਹੀ ਅਸੀਂ ਉਸ ਨੂੰ (ਲੈਜਾ ਕੇ) ਦੋਜ਼ਖ ਵਿਚ ਝੋਕ ਦੇਵਾਂਗੇ॥ ੨੬॥ ਅਰ (ਹੇ ਪਯੰਬਰ ਤੁਸੀਂ) ਕੀ ਸਮਝੇ ਕਿ ਦੋਜ਼ਖ ਹੈ ਕੀ ਚੀਜ਼?॥੨੭॥ ਉਹ ਨਾਂ ਤਾਂ ਬਾਕੀ ਰਖੇ ਅਰ ਨਾ ਛਡੇ॥੨੮॥ (ਅਰ ਆਦਮੀ ਦੇ ਤਨ) ਬਦਨ ਨੂੰ (ਮਾਰ ਕੇ) ਝੁਲਸ ਦੇਵੇ ੨੯॥ ਉਸ ਉਪਰ ਉੱਨੀ (ਪਹਿਰੇ ਦਾਰ) ਹਨ॥੩੦॥ ਅਰ ਅਸਾਂ ਨੇ ਨਰਕਾਂ ਦੇ ਪਹਿਰੇਦਾਰ (ਆਦਮੀ ਨਹੀਂ ਪ੍ਰਤਯੁਤ) ਫਰਿਸ਼ਤੇ ਹੀ ਬਨਾਏ ਹਨ ਅਰ ਉਨਹਾਂ ਦੀ (ਉੱਨੀਆਂ ਦੀ) ਗਣਨਾ (ਭੀ) ਏਸ ਭਾਵ ਉਪਰ ਨਿਯਤ ਕੀਤੀ ਹੈ ਕਿ ਜੋ ਲੋਗ (ਪ੍ਰਲੈ ਦੇ) ਮੁਨਕਰ ਹਨ ਉਨਹਾਂ ਨੂੰ(ਏਹਨਾਂ ਬਾਤਾਂ ਕਰਕੇ) ਹੋਰ ਪਰੇਸ਼ਾਨੀ ਅਧਿਕ ਹੋਵੇ (ਅਰ) ਤਾ ਕਿ ਕਿਤਾਬਾਂ ਵਾਲੇ (ਸੁਣਦਿਆਂ ਸਾਰ) ਹੀ ਨਿਸਚਾ ਕਰ ਲੈਣ ਅਰ ਜੋ ਮੁਸਲਮਾਨ ਹਨ (ਏਨਹਾਂ ਬਾਤਾਂ ਕਰਕੇ) ਉਹਨਾਂ ਦਾ ਈਮਾਨ ਹੋਰ ਅਧਿਕ ਹੋਵੇ ਅਰ ਪੁਸਤਕ ਵਾਲੇ ਅਰ (ਮੁਸਲਮਾਨ ਏਨਹਾਂ ਬਾਤਾਂ ਵਿਚ ਕਿਸੀ ਤਰਹਾਂ ਦਾ) ਭ੍ਰਮ ਨਾ ਕਰਨ ਅਰ ਜਿਨਹਾਂ ਲੋਗਾਂ ਦੇ ਦਿਲਾਂ ਵਿਚ (ਨਫਾਕ ਦਾ) ਰੋਗ ਹੈ ਅਰ ਜੋ (ਖੁਲਮਖੁਲੇ) ਕਾਫਰ ਹਨ (ਸੁਣ