ਪਾਰਾ ੨੯
ਸੂਰਤ ਕਿਆਮਤ ੭੫
੬੮੭
ਪਾਸ ਹੋਵੇਗਾ॥੧੨॥ ਓਸ ਦਿਨ ਆਦਮੀ ਨੂੰ ਜਿਤਾ ਦਿਤਾ ਜਾਵੇਗਾ ਕਿ ਕੈਸੇ ਕਰਮ ਓਸ ਨੇ (ਪਹਿਲੋਂ ਤੋਂ ਪ੍ਰਲੋਕ ਦੇ ਵਾਸਤੇ ਬਣਾ ਕੇ) ਭੇਜੇ ਹਨ ਅਰ ਕੈਸੇ ਚਿੰਨ੍ਹ (ਓਹ ਸੰਸਾਰ ਵਿਚ) ਪਿਛੇ ਛੱਡ ਆਇਆ ਹੈ॥੧੩॥ ਪ੍ਰਤਯੁਤ (ਖੁਦ) ਆਦਮੀ ਆਪਣੀ ਜਾਨ ਪਰ ਕੋਟੀ ਰੂਪ (ਹੁਜਤ) ਹੈ॥੧੪॥ ਭਾਵੇਂ ਓਹ (ਆਪਣੇ ਤਾਂਈ ਨਿਰਦੋਖ ਸਿਧ ਕਰਨ ਵਾਸਤੇ ਕਿਤਨੇ ਹੀ) ਬਹਾਨੇ ਪੇਸ਼ ਕਰਿਆ ਕਰੇ॥ ੧੫॥ (ਹੇ ਪੈਯੰਬਰ) ਵਹੀ ਦੇ (ਯਾਦ ਕਰਨ ਵਾਸਤੇ) ਆਪਣੀ ਜ਼ਬਾਨ ਨਾ ਚਲਾਉਣ ਲਗਿਆ ਕਰੋ ਤਾਂ ਕਿ ਤੁਹਾਨੂੰ ਵਹੀ ਜਲਦ ਹੀ ਯਾਦ ਹੋ ਜਾਵੇ॥ ੧੬॥ (ਤੁਹਾਨੂੰ) ਕੁਰਾਨ ਦਾ ਯਾਦ ਕਰਾ ਦੇਣਾ ਅਰ ਓਸ ਦਾ ਪੜ੍ਹਾ ਦੇਣਾ ਸਾਡਾ ਕੰਮ ਹੈ ॥੧੭॥ਤਾਂ ਜਦੋਂ ਅਸੀਂ (ਜਬਰਾਈਲ ਫਰਿਸ਼ਤੇ ਦਵਾਰਾ) ਕੁਰਾਨ ਪੜਾ ਚੁਕਿਆ ਕਰੀਏ ਤਾਂ (ਓਸ ਦੇ ਪਿਛੇ ਤੁਸੀਂ ਭੀ) ਓਸ (ਫਰਿਸ਼ਤੇ) ਦੇ ਪੜ੍ਹਨੇ ਦੀ ਪੈਰਵੀ ਕੀਤਾ ਕਰੋ॥ ੧੮॥ ਫੇਰ ਓਸ ਦਾ ਸਮਝਾ ਦੇਣਾ (ਭੀ) ਸਾਡਾ ਹੀ ਕੰਮ ਹੈ॥੧੯॥ (ਗਲ ਕਾਹਦੀ ਤੁਹਾਨੂੰ ਜਲਦੀ ਨਹੀਂ ਕਰਨੀ ਚਾਹੀਦੀ) ਪਰੰਤੂ ਤੁਸੀਂ (ਆਦਮ ਦੀ ਅੰਸ਼ ਕੁਛ ਹੋ ਹੀ ਜਲਦ ਬਾਜ਼ ਅਰ ਏਸੇ ਵਾਸਤੇ) ਸੰਸਾਰ ਨੂੰ (ਜੋ ਮੌਜੂਦ ਹੈ) ਦੋਸਤ ਰਖਦੇ ਹੋ ॥੨੦॥ ਅਰ ਆਖਰਤ ਨੂੰ ਛਡ ਬੈਠੇ ਹੋ॥੨੧॥ ਓਸ ਦਿਨ ਬਹੁਤ (ਲੋਗਾਂ ਦੇ)ਮੁਖੜੇ ਤੇ ਤਰੋ ਤਾਜ਼ਾ (ਉੱਜਲ)॥੨੨॥ (ਟਕ ਟਕੀ ਬਨੀ) ਆਪਨੇ ਪਰਵਰਦਿਗਾਰ ਨੂੰ ਦੇਖ ਰਹੇ ਹੋਣਗੇ॥ ੨੩॥ ਅਰ ਬਹੁਤ ਸਾਰੇ ਮੂੰਹ ਉਸ ਦਿਨ ਬੁਰੇ ਬਣ ਰਹੇ ਹੋਣਗੇ॥੨੪॥ ਕਾਹੇ ਤੇ ਉਹ) ਸਮਝ ਰਹੇ ਹਨ ਕਿ ਉਨਹਾਂ ਦੇ ਸਾਥ ਐਸੀ ਸਖਤੀ ਕੀਤੀ ਜਾਣ ਨੂੰ ਹੋ ਜੋ (ਉਨਹਾਂ ਦੇ) ਲਕ ਤੋੜ ਦੇਵੇਗੀ॥੨੫॥ ਸੁਣੋ ਜੀ! ਜਦੋਂ (ਜਾਨ ਬਦਨ ਵਿਚੋਂ ਖਿਚ ਕਰਕੇ ਗਲ ਦੇ) ਹਸ ਤਕ ਆ ਪਹੁੰਚੇਗੀ॥੨੬॥ ਅਰ (ਮਰਨ ਵਾਲੇ ਦੇ ਸੋਝੀ ਦਾਰ) ਚੀਕਾਂ ਮਾਰ ਉੱਠਣਗੇ ਕਿ (ਹਾਇ) ਕੋਈ ਝਾੜਨ ਵਾਲਾ ਹੈ? (ਤਾਂ ਏਸ ਨੂੰ ਆਣ ਕੇ ਝਾੜੇ)॥ ੨੭॥ ਅਰ ਉਸ (ਬੀਮਾਰ) ਨੂੰ ਵਿਸ਼ਵਾਸ ਹੋ ਜਾਵੇਗਾ ਕਿ (ਹੁਣ) ਇਹ (ਸੰਸਾਰ ਵਿਚੋਂ) ਜੁਦਾਈ (ਦਾ ਸਮਾਂ) ਹੈ॥ ੨੮॥ ਅਰ (ਜਾਨਕਨੀ ਦੀ ਤਕਲੀਫ ਨਾਲ ਇਕ ਪੈਰ ਦੀ) ਪਿੰਨੀ (ਦੂਸਰੇ ਪੈਰ ਦੀ) ਪਿੰਨੀ ਨਾਲ ਲਿਪਟ (੨) ਜਾਵੇਗੀ ॥੨੯॥(ਹੇ ਪੁਰਖ ਜਦੋਂ ਇਹ ਦਸ਼ਾ ਹੋਵੇਗੀ) ਉਸ ਦਿਨ (ਤੈਨੂੰ) ਆਪਣੇ ਪਰਵਰਦਿਗਾਰ ਦੀ ਤਰਫ ਚਲਨਾ ਹੋਵੇਗਾ॥੩੦॥ ਰੁਕੂਹ ੧॥
ਤਾਂ (ਗਾਫਲ ਪੁਰਖ ਨੇ ਜੀਉਂਦੇ ਜੀ) ਨਾ ਤਾਂ (ਖੁਦਾ ਦੇ ਕਲਾਮ ਨੂੰ) ਸਚਿਆਂ ਜਾਣਿਆਂ ਅਰ ਨਾ ਨਮਾਜ਼ ਪੜ੍ਹੀ॥ ੩੧॥ ਪ੍ਰਤਯੁਤ (ਉਲਟਾ)