ਪੰਨਾ:ਕੁਰਾਨ ਮਜੀਦ (1932).pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੪

ਸੂਰਤ ਆਲ ਇਮਰਾਂਨ ੩

੬੯


 ਤੁਹਾਡੇ ਉਤੇ ਕੋਈ ਵਿਪਤੀ ਆ ਪਵੇ ਤਾਂ ਤੁਸੀਂ ਚੇਤਾਂਤੁਰ ਨਾ ਹੋਵੋ ਅਰ ਤੁਸੀਂ ਕੁਝ ਵੀ ਕਰੋ ਅੱਲਾ ਜਾਨੀ ਜਾਨ ਹੈ ॥੧੫੩॥ ਫੇਰ ਚਿੰਤਾ ਦੇ ਪਿਛੋਂ ਅੱਲਾ ਨੇ ਤੁਹਾਡੇ ਸੁਖ ਦੇ ਵਾਸਤੇ ਤੁਹਾਡੇ ਉਤੇ ਤੰਦਰਾ (ਓਂਗ) ਉਤਾਰੀ ਕਿ ਤੁਹਾਡੇ ਵਿਚੋਂ ਕਈਆਂ ਨੂੰ ਘੇਰ ਰਹੀ ਸੀ ਅਰ ਕਈਕ ਪੁਰਖਾਂ ਨੂੰ ਆਪਣੀਆਂ ਜਾਨਾਂ ਦੀ ਪਈ ਹੋਈ ਸੀ ਅੱਲਾ ਦੀ ਦਰਗਾਹ ਵਿਚ ਨਾਹੱਕ ਹੀ (ਨਾ ਰਵਾ) ਮੂਰਖਤਾਈ (ਦੇ ਸਮੇਂ) ਵਰਗੀਆਂ ਬਦਗੁਮਾਨੀਆਂ ਕਰ ਰਹੇ ਸਨ ਅਰ ਕਹਿੰਦੇ ਸਨ ਕਿ ਸਾਡੇ ਵਸਦੀ ਕੀ ਗਲ ਹੈ(ਹੇ ਪੈਯੰਬਰ) ਏਹਨਾਂ ਨੂੰ ਕਹਿ ਦੇਵੋ ਕਿ ਸੰਪੂਰਣ ਵਿਵਹਾਰ ਅੱਲਾ ਦੇ ਹੀ ਇਖਤਿਆਰ ਵਿਚ ਹਨ (ਹੇ ਪੈਯੰਬਰ ਜਬਾਨੀ ਸ਼ਕਾਇਤਾਂ ਤੋਂ ਸਿਵਾ) ਏਹਨਾਂ ਦੇ ਦਿਲਾਂ ਵਿਚ ਹੋਰ ਹੋਰ ਗੱਲਾਂ ਭੀ ਛੁਪੀਆਂ ਹੋਈਆਂ ਹਨ ਜਿਨਹਾਂ ਨੂੰ ਤੁਹਾਡੇ ਅੱਗੇ ਪਰਗਟ ਨਹੀਂ ਕਰਦੇ (ਮਨ ਹੀ ਮਨ ਵਿਚ) ਕਹਿੰਦੇ ਹਨ ਕਿ (ਯਦੀ) ਸਾਡਾ ਕੁਛ ਭੀ ਟਾਂਗ ਲਗਦਾ ਹੁੰਦਾ ਤਾਂ ਅਸੀਂ ਏਥੇ ਮਾਰੇ ਹੀ ਨਾਂ ਜਾਂਦੇ (ਹੇ ਪੈਯੰਬਰ ਹੋਰਨਾਂ ਲੋਗਾਂ ਨੂੰ) ਆਖ ਦੇਓ (ਯਦੀ) ਤੁਸੀਂ ਆਪਣਿਆਂ ਘਰਾਂ ਵਿਚ ਭੀ ਹੁੰਦੇ ਤਾਂ ਜਿਨਹਾਂ ਦੇ ਭਾਗਾਂ ਵਿਚ ਮਾਰਾ ਜਾਨਾਂ ਲਿਖਿਆ ਹੋਇਆ ਸੀ (ਘਰਾਂ ਵਿਚੋਂ ਨਿਕਲ ਕੇ (ਆਪੀਂ ਆਪਣੇ) ਕਤਲ ਦੀ ਜਗਹਾਂ ਆ ਇਕਤ੍ਰ ਹੁੰਦੇ ਕਿ ਖੁਦਾ ਨੂੰ ਅੀਸ਼ਟਸੀ ਕਿ ਤੁਹਾਡੇ ਅੰਤਸ਼ਕਰਨ ਦੀ ਪ੍ਰੀਖਯਾ ਕਰੇ ਅਰ ਤੁਹਾਡੇ ਦਿਲੀ ਸੰਕਲਪ ਨੂੰ (ਅਵਿਸ਼੍ਵਾਸੀ ਦੀ ਮੈਲ ਤੋਂ) ਸਾਫ ਕਰੇ ਅਰ ਅੱਲਾ ਸੰਪੂਰਣਾਂ ਦੇ ਦਿਲਾਂ ਦੀ ਬਾਤ ਨੂੰ ਜਾਣਦਾ ਹੈ ॥੧੫੪॥ ਜਿਸ ਦਿਨ ਦੋ ਸ਼ਰੇਣੀਆਂ (ਆਪਸ ਵਿਚ) ਭਿੜ ਪਈਆਂ (ਸਨ) ਅਰ ਤੁਸਾਂ (ਮੁਸਲਮਾਨਾਂ) ਵਿਚੋਂ(ਜੋ) ਲੋਗ ਭਜ ਖੜੋਤੇ ਉਨਹਾਂ ਦੇ ਕਈਕ ਗੁਨਾਹਾਂ ਦੇ ਕਾਰਨੋਂ ਸ਼ੈਤਾਨ ਨੇ ਉਨਹਾਂ ਦੇ ਪੈਰ (ਓਸ ਜਗਹਾਂ ਥੀਂ) ਹਿਲਾ ਦਿਤੇ ਅਰ ਖੁਦਾ ਨੇ ਓਹਨਾਂ (ਦੇ ਕਸੂਰ) ਨੂੰ ਬਖਸ਼ ਦਿਤਾ ਨਿਰਸੰਦੇਹ ਅੱਲਾ ਬਖਸ਼ਣੈ ਵਾਲਾ ਧੀਰਜ ਵਾਲਾ ਹੈ ॥੧੫੫॥ ਰੁਕੂਹ ੧੬॥

(ਮੁਸਲਮਾਨੋ!) ਤੁਸੀਂ ਓਹਨਾਂ ਕਾਫਰਾਂ ਵਰਗੇ ਨਾ ਬਨੋਂ ਜੋ ਓਹਨਾਂ ਦੇ ਭਰਾ ਭਾਈ ਯਾਤ੍ਰਾ ਵਿਚ ਅਥਵਾ ਯੁਧ ਕਰਨ ਗਏ ਹੋਣ (ਅਰ ਓਥੇ ਮਰ ਜਾਣ) ਤਾਂ ਓਹਨਾਂ ਦੇ ਵਾਸਤੇ ਆਖਦੇ ਹਨ ਕਿ ਜੇ ਸਾਡੇ ਪਾਸ (ਟਿਕੇ) ਰਹਿੰਦੇ ਤਾਂ ਨਾ ਮਰਦੇ ਅਰ ਨਾ ਹੀਂ ਮਾਰੇ ਜਾਂਦੇ ਤਾਂ ਅੱਲਾ ਨੇ ਓਹਨਾਂ ਲੋਗਾਂ ਦੇ ਐਸੇ ਖਿਯਾਲ ਇਸ ਕਾਰਨ ਕਰ ਦਿੱਤੇ ਕਿ (ਸਾਰੀ ਉਮਰ) ਓਹਨਾਂ ਦੇ ਦਿਲਾਂ ਵਿਚ (ਏਹੋ) ਪਸ਼ਚਾਤਾਪ ਰਹੇ । ਅਰ (ਵਾਸਤਵ ਤਾਂ)ਅੱਲਾ ਹੀ ਉਤਪਤ ਕਰਦਾ ਅਤੇ ਮਾਰਦਾ ਹੈ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ