ਪਾਰਾ ੩੦
ਸੂਰਤ ਅਨਸ਼ਕਾਕ ੮੪
੭੦੩
॥੩੧॥ ਅਰ ਜਦੋਂ ਏਨਹਾਂ ਨੂੰ ਦੇਖਦੇ ਤਾਂ (ਬੇ ਸੋਚੇ) ਬੋਲ ਪੈਂਦੇ ਕਿ ਏਹ ਤਾਂ (ਉਹ ਲੋਗ ਹਨ ਜੋ) ਕੁਮਾਰਗੀ (ਹੋ ਗਏ) ਹਨ॥੩੨॥ ਹਾਲਾਂ ਕੇ ਏਨ੍ਹਾਂ ਨੂੰ ਮੁਸਲਮਾਨਾਂ ਉਪਰ ਦਾਰੋਗਾ ਬਣਾਕੇ ਤਾਂ ਭੇਜਿਆ ਨਹੀਂ ਗਇਆ॥੩੩॥ ਤਾਂ ਅਜ (ਆਖਰਤ ਵਿਚ) ਮੁਸਲਮਾਨ ਕਾਫਰਾਂ ਤੇ ਹੱਸਣਗੇ॥੩੪॥ (ਅਰ) ਤਖਤ ਉਪਰ (ਬੈਠੇ ਸਵਰਗ ਦੇ) ਦਰਸ਼ਨ (ਮੇਲੇ) ਕਰ ਰਹੇ ਹੋਣਗੇ॥੩੫॥ ਹੁਣ ਤਾਂ ਕਾਫਰਾਂ ਨੇ ਅਪਨੇ ਕੀਤੇ ਦਾ ਫਲ ਪਾ ਲੀਤਾ॥੩੬॥ ਰੁਕੂਹ ੧॥
ਸੂਰਤ ਅਨਸ਼ਕ਼ਾਕ਼ ਮੱਕੇ ਵਿਚ ਉਤਰੀ ਅਰ ਏਸ
ਦੀਆਂ ਪਚੀਸ ਆਇਤਾਂ ਅਰ ਇਕ ਰੁਕੂਹ ਹੈ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) ਜਦੋਂ ਅਗਾਸ (ਖੁਦਾ ਦੀ ਆਗਿਆ ਨਾਲ) ਫਟ ਜਾਵੇ॥੧॥ ਅਰ ਆਪਣੇ ਪਰਵਰਦਿਗਾਰ ਦੀ (ਇਸ) ਆਗਿਆ ਨੂੰ ਸਵੀਕਾਰ ਕਰੇ ਅਰ (ਕਿਉਂ ਨਾਂ ਕਰੇ) ਕਿ ਇਹ ਉਸ ਦਾ ਧਰਮ ਹੈ॥੨॥ ਅਰ ਜਦੋਂ (ਖੁਦਾ ਦੇ ਹੁਕਮ ਨਾਲ ਉੱਚੀ ਨੀਚੀ) ਧਰਤੀ (ਬਰਾਬਰ ਕਰਕੇ ਫਰਸ਼ ਦੀ ਤਰਹਾਂ) ਵਿਛਾ ਦਿਤੀ ਜਾਵੇ॥੩॥ ਅਰ (ਮੁਰਦੇ ਅਰ ਦਫੀਨੇ) ਜੋ ਕੁਝ ਭੀ ਉਸ ਵਿਚ ਹੈ (ਸਭ) ਬਾਹਰ ਸਿਟ ਦੇਵੇ ਅਰ ਸਖਮਸਖਣੀ ਹੋ ਜਾਵੇ ॥੪॥ ਅਰ ਆਪਣੇ ਪਰਵਰਦਿਗਾਰ ਦੇ (ਏਹਨਾਂ) ਹੁਕਮਾਂ ਦੀ ਪਾਲਨਾ ਕਰੇ ਅਰ (ਕਿਉਂ ਨਾ ਕਰੇ ਕਿ ਇਹ) ਉਸਦਾ ਧਰਮ ਹੈ (ਜਦੋਂ ਇਹ ਲਛਣ ਪੇਸ਼ ਆਉਣ ਤਾਂ ਜਾਣੋਂ ਕਿ ਪ੍ਰਲੈ ਆਈ)॥੫॥ ਹੇ ਆਦਮ ਦੀ ਅੰਸ ਤੂੰ (ਇਸੀ ਤਰਹਾਂ) ਘਸੀਟੀ ਘਸੀਟੀ ਦਾ ਆਪਣੇ ਪਰਵਰਦਿਗਾਰ ਦੀ ਤਰਫ ਚਲਿਆ ਜਾ ਰਹਿਆ ਹੈਂ ਫੇਰ (ਇਕ ਨਾ ਇਕ ਦਿਨ) ਤੂੰ ਉਸ ਨੂੰ ਜਾ ਮਿਲੇਂਗਾ॥੬॥ ਤਾਂ (ਉਸ ਦਿਨ) ਜਿਸ ਨੂੰ ਉਸ ਦਾ (ਕਰਮ) ਪਤ੍ਰ ਉਸ ਦੇ ਸਜੇ ਹਥ ਵਿਚ ਦਿਤਾ ਜਾਵੇਗਾ॥੭॥ ਤਾਂ ਉਸ ਪਾਸੋਂ ਅਸਾਨੀ ਦੇ ਨਾਲ ਹਿਸਾਬ ਲੀਤਾ ਜਾਵੇਗਾ॥੮॥ ਅਰ (ਉਹ ਹਿਸਾਬ ਥੀਂ ਵੇਹਲਾ ਹੋਕੇ) ਖੁਸ਼ੀ ੨ ਆਪਣੇ ਸਬੰਧੀਆਂ ਵਿਚ ਵਾਪਸ ਆਵੇਗਾ॥੯॥ ਅਰ ਜਿਸ ਨੂੰ ਓਸ ਦਾ (ਕਰਮ) ਪਤ੍ਰ ਉਸ ਦੀ ਪਿਠ ਦੇ (ਪਿਛੋਂ) ਦੀ ਦਿਤਾ ਜਾਵੇਗਾ ॥੧੦॥ ਤਾਂ ਉਹ ਮੌਤ ਦੀ ਪ੍ਰਾਰਥਨਾ ਕਰੇਗਾ॥੧੧॥ ਅਰ ਨਰਕ ਵਿਚ ਜਾ ਦਾਖਲ ਹੋਵੇਗਾ॥੧੨॥ ਏਹ (ਉਹ ਪੁਰਖ ਹੈ) ਜੋ ਆਪਣੇ ਸਬੰਧੀਆਂ (ਨਾਲ ਦੁਨੀਆਂ) ਵਿਚ ਮਘਨ (ਰਹਿਆ ਕਰਦਾ) ਸੀ॥੧੩॥(ਅਰ) ਇਸ ਖਿਆਲ ਵਿਚ ਸੀ ਕਿ ਉਸ ਦੀ (ਇਸ ਦਿਸ਼ਾ ਵਿਚ) ਕਿਸੀ ਪਰਕਾਰ