੭੧੬
ਪਾਰਾ ੩੦
ਸੂਰਤ ਕਦਰ ੯੭ ਬਈਯਨਾ ੯੮
ਬਾਰਤਾ ਦੀ) ਖਬਰ ਨਹੀਂ ਕਿ (ਹਰ ਦਿਸ਼ਾ ਵਿਚ) ਖ਼ੁਦਾ (ਉਸ ਨੂੰ) ਦੇਖ ਰਹਿਆ ਹੈ॥੧੪॥ ਉਹ ਸੁਣ ਲਏ ਕਿ ਯਦੀ (ਆਪਣੀ ਕਰਤੂਤੋਂ) ਬਾਜ਼ ਨਹੀਂ ਆਵੇਗਾ ਤਾਂ ਅਸੀਂ (ਉਸ ਦੇ) ਮਥੇ (ਦੇ ਵਾਲਾਂ ਅਰਥਾਤ) ਉਸ ਝੂਠੇ ਔਗਣਹਾਰੇ ਦੇ ਮਥੇ (ਦੇ ਵਾਲਾਂ) ਤੋਂ ਪਕੜ ਕੇ ਘਸੀਟਾਂ ਗੇ॥੧੫॥੧੬॥ ਤਾਂ ਉਸ ਨੂੰ ਚਾਹੀਏ ਕਿ ਆਪਣਿਆਂ ਸੰਗੀਆਂ ਨੂੰ (ਜਿਨਹਾਂ ਦੀ ਦਲੇਰੀ ਉਪਰ ਕੱਦਿਆ ਕਰਦਾ ਹੈ ਆਪਣੀ ਸਹਾਇਤਾ ਵਾਸਤੇ) ਬੁਲਾਵੇ ॥੧੭॥ ਸਾਥ ਦੇ ਸਾਥ ਅਸੀਂ (ਭੀ ਆਪਣਿਆਂ) ਜਲਾਦ (ਰੁਦਰ) ਫਰਿਸ਼ਤਿਆਂ ਤਾਈਂ (ਓਸ ਨੂੰ ਸਜਾ ਦੇਣ ਵਾਸਤੇ) ਬੁਲਾ ਲਵਾਂਗੇ॥੧੮॥ ਸੁਣੋ ਜੀ! ਓਹਨਾਂ ਦਾ ਕਹਿਣਾ (ਕਦਾਪੀ) ਨਾ ਮੰਨੋ ਅਰ (ਬਗੈਰ ਢਿਲ ਖ਼ੁਦਾ ਦੀ ਦਰਗਾਹ ਵਿਚ) ਮਥਾ ਟੇਕੋ (ਅਰਥਾਤ ਨਮਾਜ ਪੜੋ) ਅਰ (ਖੁਦਾ ਦੀ) ਸਮੀਪਤਾਈ ਪ੍ਰਾਪਤ ਕਰੋ॥੧੯॥ ਰੁਕੂਹ ੧॥
ਸੂਰਤ ਕਦਰ ਮੱਕੇ ਵਿਚ ਉਤਰੀ ਅਰ ਇਸ ਦੀਆਂ
ਪੰਜ ਆਇਤਾਂ ਅਰ ਇਕ ਰੁਕੂਹ ਹੈ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) ਅਸਾਂ ਨੇ ਕੁਰਾਨ ਦੀ (ਪਹਿਲੀ ਵਹੀ ਅਰਥਾਤ ਆਕਾਸ਼ ਬਾਣੀ) ਨੂੰ ਸ਼ਬਕਦਰ (ਭਾਗੀਭਰੀ ਰਾਤ) ਵਿਚ ਉਤਾਰਿਆ॥੧॥ ਅਰ (ਹੇ ਪੈਯੰਬਰ) ਤੁਸੀਂ ਕੀ ਸਮਝੇ ਕਿ ਸ਼ਬਕਦਰ ਹੈ ਕੀ ਵਸਤੂ॥੨॥ ਸ਼ਬਕ਼ਦਰ (ਖੈਰ ਤਥਾ ਬਰਕਤ ਵਿਚ) ਹਜ਼ਾਰ ਮਹੀਨੇ ਨਾਲੋਂ ਉਤਮ ਹੈ॥੩॥ ਓਸ ਰਾਤ (ਅਗਲੇ ਸਾਲ ਦੇ) ਹਰ ਇਕ ਪ੍ਰਬੰਧ ਦੇ ਵਾਸਤੇ ਫਰਿਸ਼ਤੇ ਅਰ ਜਬਰਾਈਲ ਆਪਣੇ ਪਰਵਰਦਿਗਾਰ ਦੇ ਹੁਕਮ ਨਾਲ (ਧਰਤੀ ਤੇ) ਉਤਰਦੇ ਹਨ॥੪॥ ਓਹ (ਰਾਤ ਅਮਨ ਚੈਨ ਤਥਾ) ਸਲਾਮਤੀ (ਦੀ ਰਾਤ) ਹੈ (ਅਰ) ਓਹ (ਅਰਥਾਤ ਓਸ ਦੀ ਖੈਰ ਤਥਾ ਬਰਕਤ) ਪ੍ਰਾਂਤਕਾਲ ਦੇ ਉਦੇ ਹੋਣ ਤਕ (ਰਹਿੰਦੀ) ਹੈ॥੫॥ ਰੁਕੂਹ ੧॥
ਸੂਰਤ ਬੱਈਯਨਾ ਮਦੀਨੇ ਵਿਚ ਉਤਰੀ ਅਰ ਇਸ
ਦੀਆਂ ਅੱਠ ਆਇਤਾਂ ਅਰ ਇਕ ਰੁਕੂਹ ਹੈ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) ਜੋ ਲੋਗ ਪੁਸਤਕ ਵਾਲੋਂ ਅਰ ਭੇਦ ਵਾਦੀਆਂ ਵਿਚੋਂ (ਸਚਾ ਦੀਨ ਅਰਥਾਤ ਇਸਲਾਮ ਨੂੰ) ਨਹੀਂ ਮੰਨਦੇ ਓਹ (ਆਪਣੇ