ਪੰਨਾ:ਕੁਰਾਨ ਮਜੀਦ (1932).pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੨

ਪਾਰਾ ੪

ਸੂਰਤ ਆਲ ਇਮਰਾਂਨ ੩ਵੇਹੋ ਅਰ ਨਾ ਹੀ (ਕਿਸੇ ਪਰਕਾਰ) ਚਿੰਤਾਤੁਰ ਹੋਣ ॥੧੭॥ ਅੱਲਾ ਦੀਆਂ ਨਿਆਮਤਾਂ ਅਰ (ਓਸ ਦੇ) ਫਜ਼ਲ ਦੀਆਂ ਖੁਸ਼ੀਆਂ ਮਨਾ ਰਹੇ ਹਨ ਅਰ ਇਸ ਦੀ (ਭੀ) ਕਿ ਅੱਲਾ ਈਮਾਨ ਵਾਲਿਆਂ ਦੇ ਪੁੰਨ( ਸਵਾਬ) ਨੂੰ ਵਿਅਰਥ ਨਹੀਂ ਜਾਣ ਦੇਦਾ ॥੧੭੧॥ ਰਕੂਹ ੧੭॥

ਜੋ ਲੋਕ (ਲੜਾਈ ਵਿਚ) ਘਾਉ ਖਾਧਿਆਂ ਪਿਛੋਂ ਖਦਾ ਅਰ ਓਸ ਦੇ ਰਸੂਲ ਦੀ ਆਗਿਆ ਪਰਵਾਨ ਕਰਕੇ ਚਲ ਖਲਤੇ ਐਸਿਆਂ ਨੇਕਾਂ ਅਰ ਸੰਜਮੀ ਪੁਰਖਾਂ ਦੇ ਵਾਸਤੇ ਬੜੇ ਅਜਰ ਹਨ ॥੧੭੨॥ (ਏਹ) ਓਹ ਲੋਗ (ਹਨ) ਜਿਨਹਾਂ ਨੂੰ ਲੋਗਾਂ ਨੇ (ਆ ਕੇ) ਖਬਰ ਦਿੱਤੀ ਕਿ (ਮੁਖਾਲਿਫ) ਲੋਗਾਂ ਨੇ ਤੁਹਾਡੇ ( ਨਾਲ ਲੜਨ) ਵਾਸਤੇ ਬੜੀ ਭੀੜ ਏਕਤ੍ਰ ਕੀਤੀ ਹੈ ਜ਼ਰਾ ਓਹਨਾਂ ਪਾਸੋਂ ਡਰਦਿਆਂ ਰਹਿਣਾ ਏਸ ਨਾਲ ਉਨਹਾਂ ਦੇ ਨਿਸਚੇ ਹੋਰ ਬਹੁਤ (ਪੁਖਤੇ) ਹੋ ਗਏ ਅਰ ਬੋਲ ਉਠੇ ਕਿ ਸਾਨੂੰ ਅੱਲਾ ਹੀ ਬਸ ਹੈ ਅਰ ਉਹ ਬੜਾ ਕਰਨ ਕਾਰਨ ਹੈ ॥੧੭੩॥ (ਗਲ ਕੀ ਇਹ ਲੋਕ ਯੁਧ ਵਾਸਤੇ ਗੈ ਲੜਾਈ ਤਾਂ ਹੋਈ ਨਾਂ) ਸਗਮਾ ਇਹ ਲੋਗ ਅੱਲਾ ਦੀਆਂ ਨਿਆਮਤਾਂ ਅਰ (ਓਸ ਦੇ) ਫਜਲ ਨਾਲ ਲਦੇ ਮੁਦੇ (ਘਰਾਂ ਨੂੰ) ਵਾਪਸ ਆ ਗਏ (ਅਰ) ਓਹਨਾਂ ਨੂੰ (ਕਿਸੇ ਤਰਹਾਂ ਦੀ) ਆਪਤਿ ਨ ਪਰਾਪਤ ਹੋਈ ਅਰ ਅੱਲਾ ਦੀ ਮਰਜੀ ਉੱਤੇ ਕਾਰ ਬੰਦ ਹੋਏ ਅਰ ਅੱਲਾ ਦਾ ਫਜਲ ਬੜਾ ਹੈ ॥੧੭੪॥ ਏਹ ਬਸ ਇਕ ਸ਼ੈਤਾਨ ਸੀ ਜੋ (ਤੁਸਾਂ ਮੁਸਲਮਾਨਾਂ ਨੂੰ) ਆਪਣਿਆਂ ਮਿੱਤਰਾਂ ਦਾ ਭੈ ਦਿਖਲਾਉਂਦਾ ਸੀ ਤਾਂ ਤੁਸੀਂ ਓਹਨਾਂ ਪਾਸੋਂ (ਜ਼ਰਾ ਭੀ) ਨਾ ਡਰਨਾ ਅਰ (ਯਦੀ ਸਚੇ) ਮੁਸਲਮਾਨ ਹੋ ਤਾਂ ਸਾਡਾ ਹੀ ਡਰ ਰਖਣਾ ॥੧੭੫॥ ਅਰ (ਹੇ ਪੈਯੰਬਰ) ਜੋ ਲੋਗ ਕੁਫਰ ਦੀ (ਵਿਸਤ੍ਰਿਤੀ) ਵਾਸਤੇ (ਪਏ) ਭੱਜੇ ੨ ਫਿਰਦੇ ਹਨ ਤੁਸਾਂ ਉਨ੍ਹਾਂ ਲੋਗਾਂ ਦੇ ਕਾਰਣੇਂ ਚਿੰਤਾਤੁਰ ਨਾ ਹੋਣਾ (ਕਾਹੇ ਤੇ) ਏਹ ਲੋਗ ਖੁਦਾ ਦਾ ਤਾਂ ਕੁਛ ਭੀ ਨਹੀਂ ਵਿਗਾੜ ਸਕਦੇ (ਪ੍ਰਤਯੁਤ) ਖੁਦਾ ਚਾਹੁੰਦਾ ਹੈ ਕਿ ਆਖਰਤ ਦੇ (ਸਵਾਬ) ਵਿਚ ਏਹਨਾਂ ਨੂੰ ਕੁਝ ਭਾਗ ਨਾਂ ਦੇ ਅਰ ਇਨ੍ਹਾਂ ਨੂੰ ਬੜਾ ਦੁਖ ਹੋਣਾ ਹੈ ॥੧੨੬॥ ਜਿਨ੍ਹਾਂ ਲੋਗਾਂ ਨੇ ਈਮਾਨ ਦੇ ਕੇ ਕੁਫਰ ਮੁਲ ਲੀਤਾ ਖੁਦਾ ਨੂੰ ਤਾਂਹਰਗਿਜ਼ ਕਿਸੇ ਤਰਹਾਂ ਦਾ ਨੁਕਸਾਨ ਪਹੁੰਚਾ ਨਹੀਂ ਸਕਣਗੇ ਪ੍ਰਤਯੁਤ ਏਹਨਾਂ ਨੂੰ ਹੀ ਦਰਦਨਾਕ ਦੁਖ ਹੋਵੇਗਾ ॥੧੭੭॥ ਅਰ ਕਾਫਰ (ਮੁਨਕਰ) ਏਸ ਗੁਮਾਨ ਵਿਚ ਨਾ ਰਹਿਣ ਕਿ ਅਸੀਂ ਜੋ ਏਹਨਾਂ ਨੂੰ ਢਿਲ ਦੇ ਰਹੇ ਹਾਂ ਏਹ ਕੁਛ ਏਹਨਾਂ ਦੇ ਹੱਕ ਵਿਚ ਬੇਹਤਰ ਹੈ (ਨਹੀਂ) ਅਸੀਂ ਤਾਂ ਏਹਨਾਂ ਨੂੰ ਕੇਵਲ ਇਸ ਵਾਸਤੇ ਢਿਲ ਦੇ ਰਹੇ ਹਾਂ ਕਿ ਤਾਂ ਹੋਰ ਗੁਨਾਹ ਇਕੱਤਰ ਕਰ ਲੈਣ ਅਰ (ਅੰਤ ਨੂੰ) ਏਹਨਾਂ ਤਾਈਂ ਰਸਵਾਈ ਦਾ ਕਸ਼ਟ ਹੈ ॥੧੨੮॥ ਅੱਲਾ ਐਸਾ ਨਹੀਂ ਕਿ ਜਿਸ ਹਾਲ