ਪੰਨਾ:ਕੁਰਾਨ ਮਜੀਦ (1932).pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੪

ਸੂਰਤ ਆਲ ਇਮਰਾਨ ੩

੭੩



ਵਿਚ ਤੁਸੀਂ ਹੋਵੋ ਓਸੇ ਹਾਲ ਉਤੇ ਮੋਮਨਾਂ ਨੂੰ ਰਹਿਣ ਦੇਵੇ ਜਦੋਂ ਤਕ ਕਿ ਓਹ ਮਾੜੇ ਨੂੰ ਚੰਗੇ ਨਾਲੋਂ ਵਖਰਾ ਨਾ ਕਰ ਲਵੇ ਅਰ ਅੱਲਾ ਐਸਾ ਭੀ ਨਹੀਂ ਕਿ ਤੁਹਾਨੂੰ ਗ਼ੈਬ ਦੀਆਂ ਗੱਲਾਂ ਦਸ ਦੇਵੇ ਹਾਂ ਅੱਲਾ ਆਪਣਿਆਂ ਰਸੂਲਾਂ ਵਿਚੋਂ ਜਿਸ ਨੂੰ ਚਾਹੁੰਦਾ ਹੈ ਚੁਣ ਲੈਂਦਾ ਹੈ (ਅਰ ਓਹਨਾਂ ਨੂੰ ਯਥਾ ਯੋਗ ਦਸ ਭੀ ਦੇਂਦਾ ਹੈ) ਤਾਂ ਅੱਲਾ ਅਰ ਓਸ ਦੇ ਰਸੂਲਾਂ ਉਪਰ ਈਮਾਨ ਲੈ ਆਓ ਅਰ ਯਦੀ ਈਮਾਨ ਲੈ ਆਓਗੇ ਅਰ (ਦ੍ਵੇਤ ਥੀਂ) ਬਚਦੇ ਰਹੋਗੇ ਤਾਂ ਤੁਹਾਨੂੰ ਬੜਾ ਅਜਰ ਮਿਲੇਗਾ ॥੧੭੯॥ ਅਰ ਜਿਨਹਾਂ ਲੋਗਾਂ ਨੂੰ ਖੁਦਾ ਨੇ ਆਪਣੇ ਫਜਲ ਤਥਾ (ਕਿਰਪਾ) ਨਾਲ (ਕੁਛ) ਦਿਤਾ ਹੈ ਅਰ ਉਹ (ਖੁਦਾ ਦੇ ਮਾਰਗ ਵਿਚ) ਓਸ ਦੇ (ਖਰਚ ਕਰਨ) ਵਿਚ ਕੰਜੂਸੀ ਕਰਦੇ ਹਨ ਉਹ ਏਸ (ਕੰਜੂਸੀ) ਨੂੰ ਆਪਣੇ ਹੱਕ ਵਿਚ ਚੰਗਾ ਨਾਂ ਸਮਝਣ ਪ੍ਰਤਯੁਤ ਓਹ ਓਹਨਾਂ ਦੇ ਹੱਕ ਵਿਚ ਮਾੜਾ ਹੈ ਜਿਸ (ਮਾਲ) ਦਾ ਬੁਖਲ ਕਰਦੇ ਹਨ ਨਗੀਚ ਹੀ ਪ੍ਰਲੈ ਦੇ ਦਿਨ ਓਸ ਦਾ ਜੰਜੀਰ ਬਣਾ ਕੇ ਉਹਨਾਂ ਦੇ ਗਲੇ ਪਹਿਰਾਇਆ ਜਾਵੇਗਾ ਅਰ ਆਗਾਸ ਤਥਾ ਜਮੀਨ ਦਾ ਸਵਾਮੀ ਅੱਲਾ ਹੀ ਹੈ ਅਰ ਜੋ (ਕੁਝ ਭੀ) ਕਰ ਰਹੇ ਹੋ ਅੱਲਾਂ ਉਸ ਨੂੰ ਜਾਣਦਾ ਹੈ ॥੧੮o॥ ਰੁਕੂਹ ੧੮॥

ਜੋ ਲੋਗ ਅੱਲਾ ਨੂੰ ਕੰਗਾਲ ਅਰ ਆਪਣੇ ਆਪ ਨੂੰ ਧਨਾਢ ਦਸਦੇ ਹਨ ਓਹਨਾਂ ਦੀ (ਏਹ) ਬਕਵਾਸ ਅੱਲਾ ਨੇ ਸੁਣੀ ਇਹ ਲੋਕ ਜੋ ਨਬੀਆਂ ਦਾ ਅਯੋਗ ਕਤਲ ਕਰਦੇ ਆਇ ਹਨ ਇਸ ਦੇ ਨਾਲ ਅਸੀਂ ਇਹਨਾਂ ਦੀ ਇਸ ਬਕਵਾਸ ਨੂੰ ਵੀ ਲਿਖ ਲੈਂਦੇ ਹਾਂ ਅਰ ਇਹਨਾਂ ਦਾ ਉਤ ਸਾਡੀ ਵਲੋਂ ਇਹ ਹੋਵੇਗਾ ਕਿ ਜਲਨ ਦਾ ਕਸ਼ਟ ਚਖੋ ॥੧੮੧॥ ਏਹ ਉਨ੍ਹਾਂ ਹੀ ਕਰਮਾਂ ਦਾ ਫਲ ਹੈ ਜਿਨਹਾਂ ਨੂੰ ਤੁਸੀਂ ਪਹਿਲਾਂ ਤੋਂ ਹੀ ਆਪਣੇ ਹਥੋਂ ਭੇਜਿਆ ਹੈ ਨਹੀਂ ਤਾਂ ਅੱਲਾਂ ਤਾਂ ਆਪਣਿਆਂ ਬੰਦਿਆਂ ਉਤੇ ਕਿਸੇ ਤਰਹਾਂ ਦਾ ਜੁਲਮ ਨਹੀਂ ਕਰਦਾ॥੧੮੨॥ ਓਹ (ਲੋਗ) ਜੋ ਕਹਿੰਦੇ ਹਨ ਕਿ ਅੱਲਾ ਨੇ ਸਾਨੂੰ ਕਹਿ ਛਡਿਆ ਹੈ ਕਿ ਯਾਵਤੇ ਕਾਲ ਪਰਯੰਤ ਕੋਈ ਪੈਯੰਬਰ ਸਾਨੂੰ ਨਜਰ ਨਿਯਾਜ਼ (ਤਥਾ ਭੇਂਟ ਅਰ ਬਲ ਦੀਨ ਦਾ ਚਮਤਕਾਰ) ਨਾ ਦਸੇ ਕਿ ਓਸ ਨੂੰ ਅਗਨੀ ਭਛਨ ਕਰ ਜਾਵੇ ਤਦੋਂ ਤਕ ਅਸੀਂ ਓਸ ਉਤੇ ਈਮਾਨ ਨਾ ਲਾਏਂ? (ਤੁਸੀਂ) ਕਹੋ ਕਿ ਮੇਰੇ ਥੀਂ ਪਹਿਲਾਂ (ਕਿਤਨੇ) ਪੈਯੰਬਰ ਤੁਹਾਡੇ ਪਾਸ ਖੁਲਮ ਖੁਲੀਆਂ ਨਿਸ਼ਾਨੀਆਂ ਲੈ ਕੇ ਆਏ ਅਰ ਜਿਸ (ਨਿਸ਼ਾਨੀ) ਦੀ ਤੁਸੀਂ (ਹੁਣ) ਫਰਮਾਇ ਕਰਦੇ ਹੋ (ਓਸ ਨੂੰ ਭੀ ਲੈਕੇ ਆਏ) ਤਾਂ ਯਦੀ ਤੁਸੀਂ (ਆਪਣੇ ਪਖ ਦੇ) ਸੱਚੇ ਹੋ ਤਾਂ ਫੇਰ ਤੁਸਾਂ ਨੇ ਓਹਨਾਂ ਨੂੰ ਕਿਸ ਵਾਸਤੇ ਕਤਲ ਕੀਤਾ ॥੧੮੩॥ ਏਸ ਬਾਤੋਂ ਭੀ ਜੇਕਰ ਉਹ ਤੁਹਾਨੂੰ ਝੂਠਿਆਂ ਕਰਦੇ ਚਲੇ ਜਾਣ ਤਾਂ ਤੇ ਤੁਸਾਂ ਨਾਲੋਂ ਪਹਿਲੇ (ਕਿਤਨੇ)