ਪੰਨਾ:ਕੁਰਾਨ ਮਜੀਦ (1932).pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੮

ਪਾਰਾ ੪

ਸੂਰਤ ਆਲ ਇਮਰਾਨ ਤੇ



ਪੈਯੰਬਰ ਖੁਲਮਖੁਲੇ ਮੋਜਜ਼ੇ (ਚਮਤਕਾਰ) ਤਥਾ ਸਾਹਾਇਫ ਅਰ ਨੂਰਾਨੀ ਕਿਤਾਬਾਂ (ਭੀ ਲੈ ਕੇ ਆਏ) ਫੇਰ ਵੀ ਲੋਗਾਂ ਨੇ ਓਹਨਾਂ ਨੂੰ ਝੁਠਲਾਯਾ ॥੧੮੪॥ ਹਰ ਪੁਰਖ ਮੌਤ (ਦਾ ਸਵਾਦ) ਚਖਣ ਵਾਲੇ ਹੈ ਅਰ ਤੁਹਾਨੂੰ ਪੂਰਾ ਪੂਰਾ ਬਦਲਾ ਤਾਂ ਪ੍ਰਲੈ ਦੇ ਦਿਨ ਹੀ ਦਿਤਾ ਜਾਵੇਗਾ ਤਾਂ ਜੋ ਆਦਮੀ ਨਰਕਾਂ ਗਨੀ ਥਾਂ ਪਰੇ ਹਟਾਇਆ ਗਿਆ ਅਰ ਓਸ ਨੂੰ ਸਵਰਗ ਵਿਚ ਜਗਹਾ ਦਿਤੀ ਗਈ ਤਾਂ ਉਸ ਨੇ (ਮਨ ਬਾਂਛਤ) ਮੁਰਾਦ ਪਾ ਲੀਤੀ ਅਰ ਸਾਂਸਾਰਿਕ ਜੀਵਨ ਤਾਂ ਸਿਰਫ ਧੋਖੇ ਦੀ ਪੁੰਜੀ ਹੈ ॥੧੮੫॥ ਤੁਹਾਡੇ ਧਨ ਮਾਲ ਦਾ ਅਰ ਤੁਹਾਡੀਆਂ ਜਾਨਾਂ (ਦੇ ਨੁਕਸਾਨ) ਵਿਚ ਅਵਸ਼ ਤੁਹਾਡੀ ਪ੍ਰੀਖਯਾ ਕੀਤੀ ਜਾਵੇਗੀ ਅਰ ਜਿਨਾਂ ਲੋਕਾਂ ਨੂੰ ਤੁਹਾਡੇ ਨਾਲੋਂ ਪਹਿਲਾਂ ਪੁਸਤਕ ਦਿਤੀ ਗਈ ਹੈ (ਅਰਥਾਤ ਯਹੂਦ ਅਰ ਨਸਾਰਾ) ਥੀਂ ਅਰ ਭੇਦ ਵਾਦੀਆਂ ਥੀਂ ਬਹੁਤ ਸਾਰੀਆਂ ਦੁਖ ਦੀਆਂ ਬਾਤਾਂ (ਭੀ) ਜਰੂਰ ਸੁਣੋਗੇ ਅਰਯਦੀ ਸਬਰ ਕੀਤੀ ਰਖੋ ਅਤੇ ਪਰਹੇਜਗਾਰ ਰਹੋ ਤਾਂ ਨਿਰਸੰਦੇਹਏਹ ਹਿੰਮਤ ਦਾ ਕੰਮ ਹੈ ॥੧੮੬॥ ਅਰ ਜਦੋਂ ਖੁਦਾ ਨੇ ਪੁਸਤਕ ਵਾਲਿਆਂ ਪਾਸੋਂ ਪਰਤਿਗਯਾ ਲੀਤੀ ਕਿ (ਤੁਸੀਂ ਏਸ ਪੁਸਤਕ ਦਾ) ਲੋਗਾਂ ਨੂੰ ਅਰਥ ਸਾਫ ੨ ਵਰਨਨ ਕਰ ਦੇਣਾ ਅਰ ਏਸ ਨੂੰ ਛਪਾਣਾ ਨਹੀਂ ਪਰੰਚ ਓਹਨਾਂ ਨੇ ਏਸ (ਬਚਨ ਨੂੰ) ਆਪਣੀ ਪਿਠ ਪਿਛੇ ਸਿਟ ਛਡਿਆ ਅਰ ਓਸ ਦੀ ਪ੍ਰਤਿਨਿਧਿ ਵਿਚ ਥੋੜੇ ਜੈਸੇ ਦਾਮ ਹਾਸਿਲ ਕੀਤੇ ਸੋ (ਕੈਸੀ) ਬੁਰੀ (ਵਸਤੂ) ਇਹਨਾਂ ਨੇ ਖਰੀਦੀ ॥੧੮੭॥ ਅਰ ਜੋ ਆਪਣੇ ਕੀਤੇ ਉਤੇ ਰਾਜੀ ਹੁੰਦੇ ਅਰ ਕੀਤਾ (ਤਾਂ ਕੁਝ) ਨਹੀਂ ਅਰ ਏਸ ਥਾਂ ਅਭਿਲਾਖਾ ਕਰਦੇ ਹਨ ਕਿ ਉਹਨਾਂ ਦੀ ਉਸਤਤਿ ਹੋਵੇ (ਤਾਂ)ਐਸਿਆਂ ਲੋਗਾਂ ਦੀ ਨਿਸਬਤ ਕਦਾਪਿ ਧਿਆਨ ਨਾ ਕਰਨਾ ਕਿ ਏਹ ਲੋਗ ਦੁਖਾਂ ਥੀਂ ਬਚੇ ਰਹਿਣਗੇ ਪ੍ਰਤਯਤ ਓਹਨਾਂ ਵਾਸਤੇ ਦਰਦਨਾਕ ਦੁਖ ਹੈ ॥੧੮੮॥ ਅਰ ਅਸਮਾਨਾਂ ਤਥਾ ਧਰਤੀ ਦਾ ਅਧਿਕਾਰ ਅੱਲਾ ਨੂੰ ਹੀ ਹੈ ਅਰ ਅੱਲਾ ਸੰਪੂਰਣ ਵਸਤਾਂ ਉਪਰ ਕਾਦਰ ਹੈ ॥੧੮੯॥ ਰੁਕੂਹ ੧੯ ॥

(ਨਿਰਸੰਦੇਹ) ਆਸਮਾਨ ਤਥਾ ਜਮੀਨ ਦੀ ਬਨਾਵਟ ਤਥਾ ਅਹਿਨਿਸ ਦੇ ਹੇਰ ਫੇਰ ਵਿਚ ਬੁਧੀ ਸ਼ਾਲੀ ( ਪੁਰਖਾਂ ਦੇ) ਵਾਸਤੇ ਨਿਸ਼ਾਨੀਆਂ ਹੈਂ ॥੧੯o॥ ਜੋ ਉਠਦੇ ਤਥਾ ਬੈਠਦੇ ਤਥਾ ਪਏ ਖੁਦਾ ਨੂੰ ਯਾਦ ਕਰਦੇ ਹਨ ਅਰ ਆਕਾਸ਼ ਤਥਾ ਧਰਤੀ ਦੀ ਬਨਾਵਟ ਵਿਚ ਫਿਕਰ ਕਰਦੇ ਹਨ ਕਿ ਹੇ ਸਾਡੇ ਪਰਵਰਦਿਗਾਰ ਤੂਨੇ ਏਸ (ਸੰਸਾਰ ਚਕ੍ਰ) ਨੂੰ ਨਿਸ ਪ੍ਰਯੋਜਨ (ਤਾਂ) ਨਾਹੀ ਬਨਾਇਆ (ਕਾਹੇ ਤੇ) ਤੇਰਾ ਸ੍ਵਰੂਪ (ਨਿਸ ਪ੍ਰਯੋਜਨ ਵਿਵਹਾਰ ਕਰਨ ਥੀਂ) ਪਵਿਤ੍ਰ ਹੈ ਤਾਂ (ਹੇ ਸਾਡੇ ਪਰਵਰਦਿਗਾਰ) ਸਾਡੀ ਨਾਰਕੀ ਦੁਖਾਂ ਤੋਂ ਰਕਛਾ ਕਰੀਓ ॥੧੯੧॥ ਹੇ ਸਾਡੇ ਪਰਵਰਦਿਗਾਰ ਜਿਸ ਨੂੰ ਤੂੰਨੇ ਨਰਕਾਂ