ਪੰਨਾ:ਕੁਰਾਨ ਮਜੀਦ (1932).pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੪

ਸੂਰਤ ਆਲ ਇਮਰਾਨ ੩

੭੫



ਵਿਚ ਸਿਟਿਆ ਓਸ ਨੂੰ ਖ੍ਵਾਰ ਕੀਤਾ ਅਰ (ਓਥੇ) ਪਾਪੀਆਂ ਦਾ ਕੋਈ ਭੀ ਸਹਾਇਕ ਨਹੀਂ ॥੧੯੨॥ ਹੇ ਸਾਡੇ ਪਰਵਦਿਗਾਰ ਅਸਾਂ ਨੇ ਇਕ ਮੁਨਾਦੀ ਕਰਨ ਵਾਲੇ (ਅਰਥਾਤ ਪੈਯੰਬਰ) ਨੂੰ ਸੁਨਿਆ ਕਿ ਈਮਾਨ ਦੀ ਮੁਨਾਦੀ ( ਢੰਢੋਰਾ) ਦੇ ਰਹੇ ਸੀ ਕਿ ਆਪਣੇ ਪਰਵਰਦਿਗਾਰ ਉਪਰ ਈਮਾਨ ਲਾਓ ਤਾਂ ਅਸਾਂ ਈਮਾਨ ਧਾਰ ਲੀਤਾ ਤਾਂ ਹੈ ਸਾਡੇ ਪਰਵਰਦਿਗਾਰ ਸਾਨੂੰ ਸਾਡੇ ਕਸੂਰ ਮਾਫ ਕਰ ਅਰ ਸਾਡੇ (ਤੋਂ)ਸਾਡੇ ਗੁਨਾਹ ਦੁਰ ਕਰ ਅਰ ਧਾਰਮਿਕ ਪੁਰਖਾਂ ਦੀ ਸੰਗਤ ਵਿਚ ਸਾਨੂੰ (ਭੀ) ਮ੍ਰਿਤਯੁ ਦੇ ॥੧੯੩॥ ਅਰ ਹੇ ਸਾਡੇ ਪਰਵਰਦਿਗਾਰ ਜੈਸੀਆਂ ਜੈਸੀਆਂ (ਨਿਆਮਤਾਂ ਦੀਆਂ) ਪ੍ਰਤਗਯਾ ਆਪਣੇ ਰਸੂਲਾਂ ਦੁਵਾਰਾ ਸਾਨੂੰ ਦਸੀਆਂ ਹਨ ਸਾਡੇ ਨਸੀਬ ਕਰ ਅਰ ਕਿਆਮਤ ਦੇ ਦਿਨ ਸਾਨੂੰ ਜ਼ਲੀਲ ਨਾ ਕਰਨਾ ਨਿਰਸੰਦੇਹ ਆਪ(ਕਦਾਪਿ ਭੀ) ਪਰਤਿਗਯਾ ਭੰਗ ਨਹੀਂ ਕਰਦੇ ॥੧੯੪॥ ਤਾਂ ਉਨਹਾਂ ਦੇ ਪਰਵਰਦਿਗਾਰ ਨੇ ਉਹਨਾਂ ਦੀ ਪ੍ਰਾਥਨਾਂ ਕਬੂਲ ਕਰ ਲੀ (ਅਰ ਕਹਿਆ) ਅਸੀਂ ਤੁਹਾਡੇ ਵਿਚੋਂ ਕਿਸੇ (ਭਲੇ) ਕਰਮ ਕਰਨ ਵਾਲੇ ਦੇ ਕਰਮ ਨੂੰ ਅਕਾਰਥ ਨਹੀਂ ਜਾਣ ਦੇਂਦੇ ਪੁਰਖ ਹੋਵੇ ਕਿੰਵਾ ਇਸ (ਕਾਹੇ ਤੇ) ਤੁਸੀਂ ਸਾਰੇ ਇਕ ਦੂਸਰੇ ਦੀ ਜਿਨਸ ਹੋ ਤਾਂ ਜਿਨਹਾਂ ਲੋਕਾਂ ਨੇ ਸਾਡੇ ਵਾਸਤੇ (ਆਪਣੇ) ਦੇਸ ਛਡੇ ਅਰ ਆਪਣਿਆਂ ਘਰਾਂ ਵਿਚੋਂ ਨਿਕਾਲੇ ਅਰ ਸਤਾਏ ਗਏ ਅਰ ਲੜੇ ਅਰ ਮਾਰੇ ਗਏ ਅਸੀਂ ਉਨਹਾਂ ਦੀਆਂ ਭੁਲਣਾਂ ਨੂੰ ਉਨਹਾਂ ਤੋਂ ਅਵਸ਼ ਮਿਟਾ ਦੇਵਾਂਗੇ ਅਰ ਉਨਹਾਂ ਨੂੰ ਐਸਿਆਂ ਬਾਗਾਂ ਵਿਚ (ਲੈ ਜਾਕੇ) ਦਾਖਲ ਕਰਾਂਗੇ ਜਿਨਹਾਂ ਦੇ ਹੇਠਾਂ ਨਹਿਰਾਂ (ਪੜੀਆਂ) ਵਗ ਰਹੀਆਂ ਹੋਣਗੀਆਂ ਅੱਲਾ ਦੇ ਪਾਸ (ਏਹਨਾਂ ਦਾ) ਬਦਲਾ (ਹੈ) ਅਰ ਚੰਗਾ ਬਦਲਾ ਤਾਂ ਅੱਲਾਂ ਦੇ ਹੀ ਪਾਸ ਹੈ ॥੧੯੫॥ (ਹੇ ਪੈਯੰਬਰ) ਸ਼ਹਿਰਾਂ ਵਿਚ ਕਾਫਰਾਂ ਦਾ ਤੁਰਨਾ, ਫਿਰਨਾ ਤੁਹਾਨੂੰ (ਕਿਸ ਤਰਹਾ ਦੇ) ਭੁਲੇਖੇ ਵਿਚ ਨਾ ਪਾਵੇ ॥੧੯੬॥ (ਏਹ) ਥੋੜੇ ਜੈਸੇ ਫਾਇਦੇ ਹਨ ਫੇਰ (ਆਖਰਕਾਰ) ਏਹਨਾਂ (ਕਾਫਰਾਂ) ਦਾ ਠਿਕਾਣਾ ਨਰਕ ਹੈ ਅਰ ਉਹ (ਬਹੁਤ ਹੀ) ਬੁਰਾ ਅਸਥਾਨ ਹੈ ॥੧੯੬॥ ਪਰੰਚ ਜੋ ਲੋਗ ਅਪਣੇ ਪਰਵਰਦਿਗਾਰ ਪਾਸੋਂ ਡਰਦੇ ਹਨ (ਅੰਤਮ ਦਿਨ ਵਿਚ) ਉਹਨਾਂ ਵਾਸਤੇ ਬਾਗ ਹਨ ਜਿਨਹਾਂ ਦੇ ਹੇਠਾਂ ਨਹਿਰਾਂ ਵਗ ਰਹੀਆਂ ਹੋਣਗੀਆਂ (ਅਰ ਉਹ) ਉਨਹਾਂ ਵਿਚ ਨਿਤਰਾਂ (੨) ਰਹਿਣਗੇ ਅੱਲਾ ਦੇ ਪਾਸ (ਇਹ ਓਹਨਾਂ ਦੀ) ਪਾਹੁਣਚਰੀ (ਹੋਵੇਗੀ)ਅਰ ਜੋ ਖੁਦਾ ਦੇ ਪਾਸ ਹੈ ਧਾਰਮਕ ਪੁਰਖਾਂ ਦੇ ਹੱਕ ਵਿਚ ਕਈ ਗੁਣਾਂ ਬੇਹਤਰ ਹੈ ॥੧੯੮॥ ਅਰ ਕਿਤਾਬਾਂ ਵਾਲਿਆਂ ਵਿਚੋਂ ਬੇਸ਼ਕ ਕੁਛਕ ਲੋਗ ਐਸੇ (ਭੀ) ਹਨ ਜੋ ਖੁਦ ਉਤੇ ਈਮਾਨ ਰਖਦੇ ਹਨ ਅਰ ਜੋ ਪੁਸਤਕ ਤੁਸਾਂ (ਮੁਸਲਮਾਨਾਂ) ਉਤੇ ਉਤਰੀ ਹੈ ਅਰ ਜੋ ਉਨਹਾਂ ਉਤੇ ਉਤਰੀ ਹੈ