ਪੰਨਾ:ਕੁਰਾਨ ਮਜੀਦ (1932).pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੪

ਸੂਰਤ ਨਿਸਾਇ ੪

੭੭



(ਪੀਓ)॥੫॥ ਅਰ ਧਨ ਮਾਲ ਜਿਸ ਨੂੰ ਖੁਦਾ ਨੇ ਤੁਹਾਡੇ ਵਾਸਤੇ (ਇਕ ਪ੍ਰਕਾਰ ਦਾ) ਸਹਾਰਾ ਬਨਾਇਆ ਹੈ ਮੂਰਖਾਂ ਨੂੰ ਨਾ ਦਿਓ ਹਾਂ ਉਨਹਾਂ ਵਿਚੋਂ ਉਨਹਾਂ ਦੇ ਖਾਨ ਪਹਿਰਾਨ ਵਿਚ ਖਰਚ ਕਰੋ ਅਰ ਉਨਹਾਂ ਨੂੰ ਨਿਮ੍ਰਤਾ ਨਾਲ ਸਮਝਾ ਦਿਓ ॥੬॥ ਅਰ ਮਹਿਟਰਾਂ ਨੂੰ ਕੰਮ ਧੰਧੇ ਵਿਚ ਲਗਾਈ ਰਖੋ ਇਤਨਾ ਚਿਰ ਕਿ ਨਕਾਹ (ਦੀ ਅਵਸਥਾ) ਤਕ ਪਹੁੰਚ ਜਾਏਂ ਉਸ ਵੇਲੇ ਜੇਕਰ ਉਨਹਾਂ ਵਿਚ ਯੋਗਤਾ ਦੇਖੋ ਤਾਂ ਓਹਨਾਂ ਦਾ ਧਨ ਮਲ ਓਹਨਾਂ ਦੇ ਹਵਾਲੇ ਕਰ ਦਿਓ ਅਰ ਐਸਾ ਨਾ ਕਰਨਾ ਕਿ ਉਹਨਾਂ ਦੇ ਵਡੇ ਹੋਣ ਦੇ ਨਾਲ ਫਜੂਲ ਖਰਚੀ ਕਰਕੇ ਜਲਦੀ ੨ ਓਹਨਾਂ ਦੇ ਮਾਲ ਨੂੰ ਹੜਪੂ ਕਰ ਜਾਓ ਅਰ ਜੋ (ਵਲੀ ਸਰਪਰਸਤ) ਧਨਾਢ ਹੋਵੇ ਓਸ ਨੂੰ ਬਚਿਆਂ ਰਹਿਣਾ ਚਾਹੀਦਾ ਹੈ ਅਰ ਜੋ ਲੋੜਵੰਦ ਹੋਵੇ, ਉਹ ਮੁਨਾਸਿਬ ਤੌਰ ਥੀਂ ਖਾਏ ਤਾਂ (ਕੋਈ ਡਰ ਨਹੀਂ) ਅਰ ਜਦੋਂ ਉਹਨਾਂ ਦਾ ਧਨ ਮਾਲ ਓਹਨਾਂ ਦੇ ਹਵਾਲੇ ਕਰਨ ਲੱਗੇ ਤਾਂ (ਲੋਕਾਂ ਨੂੰ) ਉਹਨਾਂ ਤੇ ਸਾਖੀ ਠਹਿਰਾ ਲੋ ਵਾਸਤਵ ਵਿਚ ਤਾਂ ਹਿਸਾਬ ਲੈਣ ਵਾਸਤੇ ਅੱਲਾ ਹੀ ਪੂਰਣ ਹੈ ॥੭॥ ਮਾਤਾ ਪਿਤਾ ਅਰ ਸੰਬੰਧੀਆਂ ਦੇ ਤਰਕੇ ਵਿਚ ਥੋੜਾ ਹੈ ਜਾਂ ਬਹੁਤ ਮਰਦਾਂ ਦਾ ਹਿੱਸਾ ਹੈ ਅਰ(ਐਸਾ ਹੀ)ਮਾਤਾ ਪਿਤਾ ਸੰਬੰਧੀਆਂ ਦੇ ਤਰਕੇ ਵਿਚ (ਜੋ ਛਡ ਮਰਨ) ਇਸਤ੍ਰੀਆਂ ਦਾ ਭੀ ਹਿੱਸਾ ਹੈ (ਅਰ ਏਹ) ਵਿਭਾਗ ਨਿਯਤ ਕੀਤਾ ਹੋਇਆ ਹੈ ॥੮॥ ਅਰ ਜਦੋਂ (ਤਰਕੇ) ਦੇ ਵਿਭਾਗ ਦੇ ਸਮੇਂ ਸੰਬੰਧੀ ਅਰ ਅਨਾਥ ਬਾਲਕ ਅਤੇ ਮਸਕੀਨ ਮੌਜੂਦ ਹੋਣ ਤਾਂ ਓਸ ਵਿਚੋਂ ਉਨਹਾਂ ਨੂੰ ਭੀ ਕੁਛ ਦੇ ਦਿਤਾ ਕਰੋ ਅਰ ਉਹਨਾਂ ਨੂੰ ਕੋਮਲਤਾਈ ਨਾਲ ਸਮਝਾ ਦਿਓ ॥੯॥ ਅਰ ਹਕਦਾਰ ਦਿਆਂ ਮਾਲਕਾਂ ਨੂੰ ਡਰਨਾ ਚਾਹੀਦਾ ਹੈ ਕਿ ਜੇਕਰ ਉਹ (ਆਪ ਮਰਿਆਂ)ਪਿਛੇ ਨਿਰਬਲ ਔਲਾਦ ਛੜ ਜਾਂਦੇ ਤਾਂ(ਕੀ) ਓਹਨਾਂ ਉਪਰ ਉਹਨਾਂ ਨੂੰ ਤਰਸ(ਨਾ)ਆਉਂਣਾ ਚਾਹੀਏ ਕਿ (ਗਰੀਬਾਂ ਨਾਲ ਸਖਤੀ ਕਰਨ ਵਿਚ)ਅੱਲਾ ਪਾਸੋਂ ਡਰਨ ਅਰ(ਉਹਨਾਂ ਨਾਲ) ਭਲੀ ਤਰਾਂ ਬਾਰਤਾ ਕਰਨ ॥੧੦॥ ਜੋ ਲੋਗ ਨਾਹਕ (ਨਾਰਵਾ) ਅਨਾਥਾਂ ਦਾ ਮਾਲ ਖੁਰਦ ਬੁਰਦ ਕਰਦੇ ਹਨ ਓਹ ਆਪਣੇ ਉਦਰ ਵਿਚ ਬਸ ਅੰਗਾਰੇ ਭਰ ਰਹੇ ਹਨ ਅਰ ਜਲਦੀ ਹੀ ਨਾਰਕੀ ਹੋਣਗੇ ॥੧੧॥ ਰਕੂਹ ੧ ॥

(ਮੁਸਲਮਾਨੋ!) ਤੁਹਾਡੀ ਅੰਸ਼ (ਦੇ ਵਿਭਾਗ ਪਰਕਰਣ) ਵਿਚ ਅੱਲਾ ਤੁਹਾਨੂੰ ਕਹਿ ਦੇਂਦਾ ਹੈ ਕਿ ਲੜਕੇ ਨੂੰ ਦੋ ਲੜਕੀਆਂ ਦੇ ਸਮਾਨ ਭਾਗ (ਦਿਤਾ ਕਰੋ) ਫੇਰ ਯਦੀ ਲੜਕੀਆਂ ਦੋ (ਅਥਵਾ) ਦੋ ਥੀਂ ਅਧਿਕ ਹੋਣ ਤਾਂ ਤਰਕੇ ਵਿਚ ਓਹਨਾਂ ਦਾ (ਹਿੱਸਾ) ਦੋ ਤਿਹਾਈ ਅਰ ਯਦੀ ਇਕ ਹੀ ਹੋਵੇ ਤਾਂ ਉਸ ਨੂੰ ਅੱਧਾ ਅਰ ਮ੍ਰਿਤਕ ਦੇ ਮਾਤਾ ਪਿਤਾ ਨੂੰ (ਅਰਥਤ)