ਪੰਨਾ:ਕੁਰਾਨ ਮਜੀਦ (1932).pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੮

ਪਾਰਾ ੪

ਸੂਰਤ ਨਿਸਾਇ ੪ਦੋਆਂ ਵਿਚੋਂ ਹਰ ਇਕ ਨੂੰ ਤਰਕੇ ਦਾ ਛੇਵਾਂ ਹਿਸਾ ਓਸ ਸੂਰਤ ਵਿਚ ਕਿ ਮ੍ਰਿਤਕ ਦੀ ਔਲਾਦ ਹੋਵੇ ਅਰ ਯਦੀ ਓਸ ਦੀ ਔਲਾਦ ਨਾ ਹੋਵੇ ਅਰ ਓਸ ਦੇ ਵਾਰਸ (ਸਿਰਫ) ਮਾਤਾ ਪਿਤਾ ਹੀ ਹੋਣ ਤਾਂ ਉਸ ਦੀ ਮਾਤਾ ਦਾ ਤੀਸਰਾ ਵਿਭਾਗ ਪਰੰਤੂ ਯਦੀ (ਮਾਤਾ ਪਿਤਾ ਥੀਂ ਭਿੰਨ) ਮ੍ਰਿਤਕ ਦੇ (ਇਕ ਥੀਂ ਅਦਕ) ਭਾਈ ਹੋਣ ਤਾਂ ਮਾਤਾ ਦਾ ਛਟਵਾਂ ਵਿਭਾਗ (ਪਰੰਤੂ ਏਹ ਵਿਭਾਗ) ਮ੍ਰਿਤਕ ਦੀ ਵਸੀਅਤ ਅਤੇ ਰਿਣ ਦੇ (ਉਤਾਰਨ) ਪਿਛੋਂ (ਦਿਤੇ ਜਾਣ) ਤੁਸੀਂ ਆਪਣੇ ਪਿਤਾ (ਪਿਤਾਮਾ) ਅਰ ਬੇਟੇ (ਤਥਾ ਪੋਤ੍ਰੇ ਅਰਥਾਤ ਸ਼ਾਖਾ ਨੂੰ) ਨਹੀਂ ਜਾਣ ਸਕਦੇ ਕਿ ਲਾਬ ਪਹੁੰਚਾਵਣ ਦੇ ਇਤਬਾਰ ਨਾਲ ਏਹਨਾਂ ਵਿਚੋਂ ਕੌਨ ਸਾ ਤੁਸਾਂ ਨਾਲੋਂ ਬਹੁਤ ਸਮੀਪੀ ਹੈ ਹਿਸਿਆਂ ਦਾ ਨਿਯਤ ਕਰਨਾ ਅੱਲਾ ਦਾ ਠਹਿਰਾਇਆ ਹੋਇਆ ਹੈ ਅਰ ਨਿਰਸੰਦੇਹ ਅੱਲਾ (ਸਭ ਕੁਛ) ਜਾਣਦਾ ਅਰ ਯੁਕਤੀ ਮਾਨ ਹੈ ॥੧੨॥ ਅਰ ਜੋ (ਤਰਕਾ) ਤੁਹਾਡੀਆਂ ਇਸਤ੍ਰੀਆਂ ਛਡ ਮਰਨ ਯਦੀ ਓਹਨਾਂ ਦੇ ਅੰਸਾ ਨਹੀਂ ਤਾਂ ਓਹਨਾਂ ਦੇ ਤਰਕੇ ਵਿਚ ਤੁਹਾਡਾ ਅਧਾ ਅਰ ਯਦੀ ਉਨਹਾਂ ਦੇ ਅੰਸਾ ਹੈ ਤਾਂ ਓਹਨਾਂ ਦੇ ਤਰਕੇ ਵਿਚ ਤੁਹਡਾ ਚੌਥਾ ਪਰੰਤੁ) ਓਹਨਾਂ ਦੀ ਵਸੀਅਤ ਤਥਾ ਰਿਣ ਦੇ (ਅੱਧਾ) ਕਰਨ ਥੀਂ ਪਿਛੋਂ ਅਰ (ਯਦੀ) ਤੁਸੀਂ ਕੁਛ (ਤਰਕਾ) ਛਡ ਮਰੋ ਅਰ ਤੁਹਾਡੀ ਕੁਛ ਔਲਾਦ ਨਾ ਹੋਵੇ ਤਾਂ ਇਸਤ੍ਰੀਆਂ ਦਾ ਚੌਥਾ (ਹਿਸਾ) ਅਰ ਯਦੀ ਤੁਹਾਡੀ ਔਲਾਦ ਹੋਵੇ ਤਾਂ ਤੁਹਾਡੇ ਤਰਕੇ ਵਿਚੋਂ ਇਸਤ੍ਰੀਆਂ ਦਾ ਅਠਵਾਂ (ਹਿਸਾ) (ਅਰ ਇਹ ਹਿਸੇ ਭੀ) ਤੁਹਾਡੀ ਵਸੀਅਤ ਦੀ ਅਰ ਰਿਣ ਦੇ (ਅਦਾ) ਕੀਤਿਆਂ ਪਿਛੋਂ (ਦਿਤੇ ਜਾਣ) ਅਰ ਯਦੀ ਕਿਸੀ ਇਸਤ੍ਰੀ ਤਥਾ ਪੁਰਖ ਦੀ ਮੀਰਾਸ ਹੋਵੇ ਅਰ ਉ. ਦੇ ਪਿਤਾ ਪੂਤ (ਅਰਥਾਤ ਅਸਲ ਤਥਾ ਸ਼ਾਖ) ਨਾ ਹੋਵੇ ਅਰ (ਦੂਸਰੀ ਮਾਤਾ ਸੇ) ਓਸ ਦੇ ਭਾਈ ਤਥਾ ਭੈਣਾਂ ਹੋਣ ਤਾਂ ਇਹਨਾਂ ਵਿਚੋਂ ਹਰ ਇਕ ਦਾ ਛੇਵਾਂ (ਹਿਸਾ) ਅਰ ਯਦੀ ਇਕ ਤੋਂ ਬਹੁਤ ਹੋਣ ਤਾਂ ਇਕ ਤਿਹਾਈ ਵਿਚ ਸਾਰੇ ਸ਼ਰੀਕ (ਇਹ ਹਿਸੇ ਭੀ) ਮ੍ਰਿਤਕ ਦੀ ਵਸੀਅਤ (ਦੀ ਤਾਮੀਲ) ਅਰ ਰਿਣ ਦਿਤਿਆਂ ਪਿਛੋਂ (ਦਿਤੇ ਜਾਣ) ਇਸ ਨਿਯਮ ਪਿਛੇ ਕਿ ਮ੍ਰਿਤਕ ਨੇ (ਹੋਰਨਾਂ ਦੀ) ਹਾਨੀ ਨਾ ਕੀਤਾ ਹੋਵੇ (ਇਹ) ਹੁਕਮ ਇਲਾਹੀ ਹੈ ਅਰ ਅੱਲਾ (ਸਭ ਕੁਛ) ਜਾਣਦਾ ਅਰ ਸਹਾਰਦਾ ਹੈ ॥੧੩॥ ਇਹ ਅੱਲਾ ਦੀਆਂ (ਬਧੀਆਂ ਹੋਈਆਂ) ਸੀਮਾਂ ਹਨ ਅਰ ਜੋ ਅੱਲਾ ਅਰ ਓਸ ਦੇ ਰਸੂਲ ਦੇ ਹੁਕਮ ਉਤੇ ਚਲੇਗਾ (ਅੰਤ ਨੂੰ) ਅੱਲਾ ਓਸ ਤਾਈਂ ਐਸਿਆਂ ਬਾਗਾਂ ਦੇ ਵਿਚ (ਲੇ ਜਾ) ਦਾਖਲ ਕਰੇਗਾ ਜਿਨ੍ਹਾਂ ਦੇ ਹੇਠਾਂ ਨਹਿਰਾਂ ਵਗਰਹੀਆਂ ਹੋਣਗੀਆਂ (ਅਰ ਉਹ) ਓਹਨਾਂ ਵਿਚ ਸਦੈਵ (ਸਦੈਵ)ਰਹਿਣਗੇ ਅਰ ਏਹ ਬਹੁਤ ਹੀ ਸਫਲਤਾ ਹੈ ॥੧੪॥ ਅਰੁ ਜੋ ਅੱਲਾ ਅਰ ਉਸ ਦੇ ਰਸੂਲ