੮੦
ਪਾਰਾ ੪
ਸੂਰਤ ਨੀਸਾਇ ੪
ਕੋਈ ਡਰ ਨਹੀਂ) ਅਰ ਇਸਤ੍ਰੀਆਂ ਨਾਲ ਮੋਹ ਪਿਆਰ ਨਾਲ ਬੈਠੋ ਉਠੋ ਅਰ (ਫਿਰ ਯਦੀ) ਤੁਹਾਨੂੰ ਇਸਤ੍ਰੀ ਨਾ ਪਸੰਦ ਹੋਵੇ ਤਾਂ ਕੋਈ ਅਸੰਭਵ ਨਹੀਂ ਕਿ ਤੁਹਾਨੂੰ ਇਕ ਵਸਤੂ ਨਾ ਪਸੰਦ ਹੋਵੇ ਅਰ ਅੱਲਾ ਓਸ ਵਿਚ ਤੁਹਾਨੂੰ ਬਹੁਤ ਸਾਰੀ ਖੈਰ (ਤਥਾ ਬਰਕਤ) ਦੇਵੇ ॥੨੦॥ ਅਰ ਯਦੀ ਤੁਹਾਡਾ ਚਿਤ ਇਕ ਇਸਤ੍ਰੀ ਨੂੰ ਬਦਲਕੇ ਉਹ ਦੀ ਜਗਾ ਦੂਸਰੀ ਇਸਤ੍ਰੀ ਨੂੰ ਕਰ ਲੈਣ ਦਾ ਤਾਂ ਯਦਯਪੀ ਤੁਸੀਂ ਪਹਿਲੀ ਇਸਤਰੀ ਨੂੰ ਢੇਰਾਂ ਦੇ ਢੇਰ ਧਨ ਮਾਲ ਦੇ ਦਿਤਾ ਹੋਵੇ ਫਿਰ ਵੀ ਓਸ ਵਿਚੋਂ ਕੁਛ ਭੀ (ਵਾਪਸ) ਨਾ ਲੈਣਾ ਕੀ ਤੁਸੀਂ ਕਿਸੇ ਤਰਹਾਂ ਦਾ ਬੋਹਤਾਨ ਲਗਾਕੇ ਅਰ ਖੁਲੀ ਬੇਢੰਗੀ (ਕੋਝੀ) ਬਾਤ ਕਰਕੇ ਅਪਣਾ ਦਿਤਾ ਹੋਇਆ ਲੈਂਦੇ ਹੋ ॥੨੧॥ (ਭਲਾ) ਦਿਤਾ ਹੋਇਆ ਕਿਸ ਤਰਹਾਂ (ਵਾਪਸ) ਲੈ ਲਓਗੇ ਹਾਲਾਂਕਿ ਤੁਸੀਂ ਆਪਸ ਵਿਚ ਸਪਰਸ਼ ਹੋ ਚੁਕੇ ਹੋ ਅਰ ਇਸਤਰੀਆਂ (ਨਕਾਹ ਦੇ ਵੇਲੇ ਮਹਿਰ ਤਥਾ ਘਰ ਦੇ ਖਰਚ ਦੀ) ਤੁਹਾਡੇ ਪਾਸੋਂ ਸਤ ਪ੍ਰਤਗਯਾ ਲੈ ਚੁਕੀਆਂ ਹਨ ॥੨੨॥ ਅਰ ਜਿਨਹਾਂ ਇਸਤਰੀਆਂ ਨਾਲ ਤੁਹਾਡੇ ਪਿਤਾ ਨੇ ਨਕਾਹ ਕੀਤਾ ਹੋਵੇ ਤੁਸਾਂ ਓਹਨਾਂ ਨਾਲ ਕਾਰ ਨਾ ਕਰਨਾ ਪਰੰਚ ਜੋ ਹੋ ਚੁਕਾ ਏਹ ਬਹੁਤ ਬੇ ਹਯਾਈ ਅਤੇ ਕਹਿਰ ਦੀ ਗਲ ਸੀ ਅਰ ਬਹੁਤ ਹੀ ਬੁਰਾ ਦਸਤੂਰ ਸੀ ॥੨੩॥ ਕੂਹ ੩॥
( ਮੁਸਲਮਾਨੋ) ਤੁਹਾਡੇ ਉਤੇ ਤੁਹਾਡੀਆਂ ਮਾਈਆਂ ਅਰ ਤੁਹਾਡੀਆਂ ਬੇਟੀਆਂ ਅਰ ਤੁਹਾਡੀਆਂ ਬਹਿਣਾਂ ਅਰ ਤੁਹਾਡੀਆਂ ਫੀਆਂ ਅਰ ਤੁਹਾਡੀਆਂ ਮਾਸੀਆਂ ਅਰ ਭਤੀਜੀਆਂ ਤਥਾ ਭਾਨਜੀਆਂ ਅਰ ਤੁਹਾਡੀ ਦਾਈਆਂ (ਉਪਮਾਤਾ) ਜਿਨਾਂ ਨੇ ਤੁਹਾਨੂੰ ਦੁਧ ਪਿਲਾਇਆ ਅਰ ਤੁਹਾਡੀਆਂ ਦੁਧ ਸ਼ਰੀਕਾਂ ਭੈਣਾਂ ਅਰ ਤੁਹਾਡੀਆਂ ਸਸਾਂ (ਏਹ ਸਭ) ਤੁਹਾਡੇ ਉਤੇ ਹਰਾਮ ਹਨ ਅਰ ਜਿਨਹਾਂ ਇਸਤਰੀਆਂ ਨਾਲ ਤੁਸੀਂ ਰਮਣ ਕਰ ਚੁਕੇ ਹੋ ਓਹਨਾਂ ਦੇ ਪਿਛ ਲਗ ਲੜਕੀਆਂ ਜੋ (ਪ੍ਰਾਯਾ) ਤੁਹਾਡੀ ਗੋਦੀਆਂ ਵਿਚ ਪਰਵਰਸ਼ ਪਾਂਦੀਆਂ ਹਨ ਪਰੰਚ ਯਦੀ ਏਹਨਾਂ ਇਸਤਰੀਆਂ ਨਾਲ ਤੁਸਾਂ ਸੇਜਾ ਨਾਂ ਮਾਣੀ ਹੋਵੇ ਤਾਂ (ਪਿਛ ਲਗ ਲੜਕੀਆਂ ਨਾਲ ਨਕਾਹ ਕਰਨਾ) ਤੁਸਾਂ ਉਤੇ ਕੁਝ ਪਾਪ ਨਹੀਂ ਅਰ (ਤੁਹਾਡੀਆਂ ਨੋਹਾਂ ਅਰਥਾਤ) ਤੁਹਾਡੇ (ਆਪਣੇ) ਸਕੇ ਪੁਤਰਾਂ ਦੀਆਂ ਇਸਤਰੀਆਂ (ਭੀ ਤੁਹਾਡੇ ਉੱਤੇ ਹਰਾਮ ਹਨ) ਅਰ ਦੋ ਸਹੋਦਰ ਭੈਣਾਂ ਦਾ ਇਕ ਸਾਥ (ਨਿਕਾਹ ਵਿਚ) ਰਖਣਾ (ਭੀ ਤੁਹਾਡੇ ਉਤੇ ਹਰਾਮ ਹੈ) ਪਰੰਚ ਜੋ ਹੋਚਕਾ (ਸੋ ਹੋ ਚਕਾ) ਨਿਰਸੰਦੇਹ ਅੱਲਾ ਮਾਫ ਕਰਨੇ ਵਾਲਾ ਮੇਹਰਬਾਨ ਹੈ ॥੨੪॥ *ਅਰ ਪਤੀ ਵਾਲੀਆਂ ਇਸਤਰੀਆਂ
*ਪੰਜਵਾਂ ਪਾਰਾ "ਵਲ ਮੁਹਸਨਾਤ ਨਾਮੀ" ਚਲਿਆ ।