ਪੰਨਾ:ਕੁਰਾਨ ਮਜੀਦ (1932).pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੮੩



ਨਾਲ ਭੀ ਨਾ ਮੰਨਣ) ਤਾਂ ਓਹਨਾਂ ਨਾਲ ਮਾਰ ਕੁਟਾਈ ਦਾ ਵਿਵਿਹਾਰ ਕਰੋ ਫੇਰ ਯਦੀ ਤੁਹਾਡੇ ਅਨੁਸਾਰ ਹੋ ਜਾਣ ਤਾਂ ਤੁਸੀਂ ਭੀ ਉਨਹਾਂ ਪਰ (ਨਾਹੱਕ) ਦੇ ਅਵਗੁਣ ਨਾ ਢੂੰਡਦੇ ਫਿਰੋ ਅੱਲਾ ਊਂਚ ਤੇ ਊਂਚਾ ਹੈ ॥੩੫॥ ਅਤੇ ਯਦੀ ਤੁਹਾਨੂੰ ਦੰਪਤੀ ਵਿਖਯ ਖਟਪਟ ਦਾ ਸੰਭ੍ਰਮ ਹੋਵੇ ਤਾਂ ਇਕ ਪੈਂਚ ਆਦਮੀ ਦੇ ਟਬਰ ਵਿਚੋਂ ਮੁਕਰਰ ਕਰ ਲਓ ਅਰ ਇਕ ਪੈਂਚ ਇਸਤਰੀ ਦੇ ਟੱਬਰ ਵਿਚੋਂ ਯਦੀ ਪੈਂਚਾਂ ਦਾ (ਦਿਲੀ) ਇਰਾਦਾ (ਮੀਆਂ ਬੀਬੀ ਵਿਖਯ) ਸਫਾਈ (ਕਰਾ ਦੇਣ) ਦਾ ਹੋਵੇਗਾ ਤਾਂ ਅੱਲਾ (ਉਹਨਾਂ ਦੇ ਸਮਝਾਉਣ ਬੁਝਾਉਣ ਦਵਾਰਾ) ਦੋਆਂ ਵਿਚ ਮਿਲਾਪ ਪੈਦਾ ਕਰ ਦੇਵੇਗਾ (ਅੱਲਾ ਸਭਨਾਂ ਦੇ ਮਾਨਸਿਕ ਸੰਕਲਪਾਂ ਤੋਂ ਗਿਆਤ ਹੈ) ਅਰ ਜਾਨੀ ਜਾਨ ਹੈ ॥੩੬॥ ਅਰ ਅੱਲਾ ਦੀ ਪੂਜਾ ਕਰੋ ਅਰ ਓਸ ਦੇ ਨਾਲ ਕਿਸੇ ਵਸਤੂ ਨੂੰ ਸਾਂਝੀ ਨਾ ਠਹਿਰਾਓ ਮਾਤਾ ਪਿਤਾ ਅਰ ਸਮੀਪੀ (ਸੰਬੰਧੀ) ਅਰ ਯਤੀਮ ਅਰ ਮੁਹਤਾਜ ਅਰ ਸਮੀਪ ਵਰਤੀ ਪੜੋਸੀ ਅਰ ਪਰਦੇਸੀ ਪੜੋਸੀਆਂ ਨੂੰ ਅਰ ਪਾਸ ਬੈਠਣ ਵਾਲਿਆਂ ਨੂੰ ਤਥਾ ਮੁਸਾਫਰਾਂ ਨੂੰ ਅਰ ਜੋ (ਦਾਸ ਦਾਸੀਆਂ) ਤੁਹਾਡੇ ਵਸ ਵਿਚ ਹਨ ਇਹਨਾਂ (ਸਾਰਿਆਂ) ਨਾਲ ਸਲੂਕ ਕਰਦੇ ਰਹੋ ਅੱਲਾ ਕਿਸੀ ਗਪੀ ਤਥਾ ਅਭਮਾਨੀ ਨੂੰ ਮਿਤ੍ਰ ਨਹੀਂ ਰਖਦਾ ॥੩੭॥ ਉਹ ਆਪ ਤਾਂ ਬੁਖਲ ਕਰਨ (ਸੋ ਕਰਨ) ਦੂਸਰਿਆਂ ਲੋਗਾਂ ਨੂੰ ਭੀ ਬੁਖਲ ਕਰਨ ਦੀ ਸਲਾਹ ਦੇਂਦੇ ਅਰ ਅੱਲਾ ਨੇ ਆਪਣੇ ਫਜਲ ਨਾਲ ਓਹਨਾਂ ਨੂੰ ਜੋ ਕੁਛ ਦੇ ਰਖਿਆ ਹੈ ਉਸ ਨੂੰ ਛਿਪਾਣ ਅਰ ਅਸਾਂ ਨੇ ਓਹਨਾਂ ਲੋਗਾਂ ਦੇ ਵਾਸਤੇ ਜੋ (ਸਾਡੀਆਂ ਨਿਆਮਤਾਂ) ਦੀ ਨਾ ਸ਼ੁਕਰੀ ਕਰਨ ਜ਼ਿਲਤ ਦਾ ਕਸ਼ਟ ਤਿਆਰ ਕਰ ਰਖਿਆ ਹੈ ॥੩੮॥ ਅਰ ਮਾਲ ਖਰਚ ਕਰਨ ਤਾਂ ਲੋਗਾਂ ਦੇ ਵਿਖਾਵੇ ਵਾਸਤੇ ਅਰ ਅੱਲਾ ਅਰ ਪ੍ਰਲੈ ਦੇ ਦਿਨ ਉਤੇ ਈਮਾਨ ਨਹੀਂ ਰਖਦੇ ਅਰ ਸ਼ੈਤਾਨ ਜਿਸ ਦਾ ਸਾਥੀ ਹੋਵੇ ਤਾਂ ਵੈ (ਬਹੁਤ ਹੀ) ਬੁਰਾ ਸਾਥੀ ਹੈ ॥੩੯॥ ਅਰ ਯਦੀ (ਇਹ ਲੋਗ) ਅੱਲਾ ਅਰ ਅੰਤਿਮ ਦਿਨ ਉਪਰ ਈਮਾਨ ਲੈ ਆਉਂਦੇ ਅਰ ਜੋ ਕੁਛ ਖੁਦਾ ਨੇ ਏਹਨਾਂ ਨੂੰ ਦੇ ਰਖਿਆ ਸੀ ਓਸ ਨੂੰ (ਸੁਧ ਚਿਤ ਨਾਲ ਖੁਦਾ ਦੇ ਰਾਹ ਵਿਚ) ਖਰਚ ਕਰਦੇ ਤਾਂ ਏਹਨਾਂ ਦਾ ਕੀ ਬਿਗੜਦਾ ਸੀ ਅਰ ਅੱਲਾ ਤਾਂ ਏਹਨਾਂ (ਦੇ ਹਾਲ) ਤੋਂ ਗਿਆਤ ਹੀ ਹੈ ॥੪o॥ ਅੱਲਾ (ਕਿਸੇ ਉਪਰ) ਰਤੀ ਭਰ ਭੀ ਜ਼ੁਲਮ ਨਹੀਂ ਕਰਦਾ ਪ੍ਰਤਯੁਤ (ਰਨਕ) ਨੇਕੀ (ਭੀ ਕੀਤੀ) ਹੋਵੇ ਤਾਂ ਉਸ ਨੂੰ ਦੂਨੀ ਕਰ ਦਿਖਾਉਂਦਾ ਹੈ ਅਰ ਆਪਣੇ ਪਾਸੋਂ ਬਹੁਤ ਸਵਾਬ ਪਰਦਾਨ ਕਰ ਦੇਂਦਾ ਹੈ ॥੪੧॥ ਭਲਾ ਭਾਈ ਤਾਂ (ਓਸ ਸਮੇਂ) ਕੀ ਹਾਲ ਹੋਣਾ ਹੈ ਜਦੋਂ ਅਸੀਂ ਹਰ ਉਮਤ ਦੇ ਗਵਾਹ ਬੁਲਾਵਾਂਗੇ