ਪੰਨਾ:ਕੁਰਾਨ ਮਜੀਦ (1932).pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੮੫



ਕੁਫਰ ਦੇ ਸਬਬੋਂ ਖੁਦਾ ਦੀ ਫਿਟਕਾਰ ਹੈ ਇਵੰ ਉਨਹਾਂ ਵਿਚੋਂ (ਬਹੁਤ ਹੀ) ਥੋਹੜੇ (ਆਦਮੀ) ਈਮਾਨ ਧਰਦੇ ਹਨ ਹੇ ॥੪੭॥ ਪੁਸਤਕ ਵਾਲੋ (ਕੁਰਾਨ) ਜੋ ਅਸਾਂ ਨੇ ਓਤਾਰਿਆ ਹੈ ਉਹ ਉਸ (ਕਿਤਾਬ) ਦੀ ਜੋ ਤੁਹਾਡੇ ਪਾਸ ਹੈ ਤਸਦੀਕ ਭੀ ਕਰਦਾ ਹੈ ਕਿ ਏਸ ਉਪਰ ਈਮਾਨ ਲੈ ਆਓ (ਪਰੰਚ) ਏਸ ਥੀਂ ਪਹਿਲਾਂ ਕਿ (ਲੋਗਾਂ ਦੇ) ਮੁੰਹ ਵਿਗੜਕੇ ਅਸੀਂ ਉਲਟਾਕੇ ਓਹਨਾਂ ਦੀ ਪਿਠ ਦੇ ਵਲ ਫੇਰ ਦੇਈਏ ਕਿੰਵਾ ਜਿਸ ਤਰਹਾਂ ਅਸਾਂ ਨੇ "ਅਸਹਬਿ ਸਬਤ" ਨੂੰ ਫਿਟਕਾਰ ਦਿਤਾ ਸੀ ਓਸੇ ਪਰਕਾਰ ਏਹਨਾਂ ਨੂੰ ਭੀ ਫਿਟਕਾਰ ਦੇਈਏ ਅਰ ਜੋ ਖੁਦਾ ਨੂੰ ਅਭੀਸ਼ਟ ਹੈ ਓਹ ਤਾਂ ਹੋ ਕੇ ਹੀ ਹਟੇਗਾ ॥੪੮॥ ਅੱਲਾ ਤਾਂ ਏਸ ( ਅਵਗਯਾ) ਨੂੰ ਖਿਮਾ ਕਰਨ ਵਾਲਾ ਹੈ ਹੀ ਨਹੀਂ ਕਿ ਓਸ ਦੇ ਨਾਲ (ਕਿਸੇ ਨੂੰ) ਸ਼ਰੀਕ ਕੀਤਾ ਜਾਵੇ ਹਾਂ ਏਸ ਥੀਂ ਸਿਵਾ ਜੋ ਗੁਨਾਹ ਜਿਸ ਨੂੰ ਚਾਹੇ ਮਾਫ ਕਰ ਦੇਵੇ ਅਰ ਜਿਸਨੇ (ਕਿਸੇ ਨੂੰ) ਖੁਦਾ ਦੀ ਸਜਾਤੀ ਨਿਯਤ ਕੀਤਾ ਤਾਂ ਓਸ ਨੇ (ਖੁਦਾ ਉਪਰ ਉਪਦ੍ਰਵ) ਕੀਤਾ (ਜੋ ਬਹੁਤ ਹੀ) ਬੜਾ ਉਪਦ੍ਰਵ (ਹੈ) ॥੪੯॥ ਕੀ ਤੁਸਾਂ ਨੇ ਉਨਹਾਂ (ਦੇ ਹਾਲ) ਉਪਰ ਦਰਿਸ਼ਟੀ ਨਹੀਂ ਦਿਤੀ ਜੋ ਆਪ ਬਹੁਤ ਉੱਤਮ ਬਣਦੇ ਹਨ (ਭਲਾ ਆਪਣੇ ਆਪ ਬਣਿਆਂ ਕੀ ਹੋ ਜਾਂਦਾ ਹੈ) ਪ੍ਰਤਯੁਤ ਅੱਲਾ ਜਿਸਨੂੰ ਚਾਹੇ ਉਤਮ ਬਣਾ ਦੇਂਦਾ ਹੈ ਅਰ (ਖੁਦਾ ਦੇ ਪਾਸ) ਕਿਸੇ ਉਪਰ ਜੁਲਮ ਤਾਂ ਰਤੀ ਭਰ ਭੀ ਨਹੀਂ ਹੋਵੇਗਾ ॥੫੦॥ ਵੇਖੋ (ਤਾਂ ਸਹੀ) ਇਹ ਲੋਗ ਅੱਲਾ ਉਪਰ ਕੈਸੇ (2) ਝੂਠ ਥਪ ਰਹੇ ਹਨ ਅਰ ਪ੍ਰਤੱਛ ਪਾਪਾਂ ਵਾਸਤੇ ਤਾਂ ਬਸ ਏਹੋ ਹੀ ਕਾਫੀ ਹੈ ॥੫੧॥ ਰੁਕੂਹ ੭॥

ਕੀ ਤੁਸਾਂ ਨੇ ਉਨਹਾਂ ਲੋਗਾਂ (ਦੇ ਬਿਰਤਾਂਤ) ਉਪਰ ਦਰਿਸ਼ਟੀ ਨਹੀਂ ਦਿਤੀ ਜਿਨਹਾਂ ਨੂੰ (ਆਸਮਾਨੀ) ਪੁਸਤਕ ਦਾ ਭਾਗ ਦਿੱਤਾ ਗਿਆ ਸੀ ਅਰ ਉਹ ਲਗੇ ਬੁਤਾਂ ਤਥਾ ਸ਼ੈਤਾਨ ਦੀ ਮਾਲਾ ਜਪਨੇ ਅਰ (ਹੋਰ) ਭੇਦ ਵਾਦੀਆਂ ਦੀ ਨਿਸਬਤ ਕਹਿਣਾ ਕਿ ਮੁਸਲਮਾਨਾਂ ਨਾਲੋਂ ਤਾਂ ਏਹੋ ਲੋਗ ਬਹੁਤ ਸੂਧੇ ਮਾਰਗ ਉਪਰ ਹਨ ॥੫੨॥ (ਹੇ ਪੈਯੰਬਰ) ਇਹੋ ਲੋਗ ਹਨ ਜਿਨਹਾਂ ਨੂੰ ਅੱਲਾ ਨੇ ਫਿਟਕਾਰ ਦਿਤਾ ਹੈ ਅਰ ਜਿਨਹਾਂ ਨੂੰ ਅੱਲਾ ਫਿਟਕਾਰੇ ਸੰਭਵ ਨਹੀਂ ਕਿ ਤੁਸੀਂ ਕਿਸੇ ਨੂੰ ਓਸ ਦਾ ਸਹਾਇਕ ਪਾਓ ॥੫੩॥ ਆਯਾ ਏਹਨਾਂ ਦੇ ਪਾਸ ਕੋਈ ਰਾਜ ਕਾਜ ਦਾ ਵਿਭਾਗ ਹੈ ਅਰ ਏਸ ਕਾਰਨ ਲੋਗਾਂ ਨੂੰ ਤਿਲ ਭਰ ਭੀ (ਓਸ ਵਿਚੋਂ) ਦੇਣਾ ਨਹੀਂ ਚਾਹੁੰਦੇ ॥੫੪॥ ਅਥਵਾ ਖੁਦਾ ਨੇ ਜੋ ਆਪਣੀ ਕ੍ਰਿਪਾ ਨਾਲ ਲੋਕਾਂ ਨੂੰ ਨਿਆਮਤ (ਕੁਰਾਨ) ਪਰਦਾਨ ਕੀਤਾ ਹੈ ਓਸ ਉਤੋਂ ਜਲਦੇ ਭੁਜਦੇ ਹਨ ਸੋ ਇਬਰਾਹੀਮ ਦੀ ਵੰਸ ਦਿਆਂ (ਲੋਗਾਂ ਨੂੰ) ਅਸਾਂ ਨੇ ਕਿਤਾਬ ਦਿਤੀ ਅਰ ਵਿਦਿਯਾ (ਦਿੱਤੀ) ਅਰ