ਪੰਨਾ:ਕੁਰਾਨ ਮਜੀਦ (1932).pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੬

ਪਾਰਾ ੫

ਸੂਰਤ ਨਿਸਾਇ ੪



ਉਨਹਾਂ ਨੂੰ ਬੜਾ ਭਾਰਾ ਰਾਜ (ਭੀ) ਦਿਤਾ ॥੫੫॥ ਫੇਰ (ਇਨਹਾਂ) ਲੋਗਾਂ ਵਿਚੋਂ ਕੋਈ ਤਾਂ ਓਸ (ਪੁਸਤਕ) ਉੱਪਰ ਈਮਾਨ ਲੈ ਆਇਆ ਅਰ ਕੋਈ ਹਟ ਰਿਹਾ (ਅਰ ਜੋ ਹਟ ਰਹਿਆ ਓਸ ਦੇ ਵਾਸਤੇ) ਦਗਦਗਾਂਦੀ ਹੋਈ ਨਰਕਾਗਨੀ ਦੀ (ਸਜਾ) ਬਸ ਕਰਦੀ ਹੈ ॥੫੬॥ ਜਿਨਹਾਂ ਲੋਗਾਂ ਨੇ ਸਾਡੀਆਂ ਆਇਤਾਂ ਤੋਂ ਇਨਕਾਰ ਕੀਤਾ ਅਸੀਂ ਉਨਹਾਂ ਨੂੰ (ਪ੍ਰਲੇ ਦੇ ਦਿਨ) ਦੋਜ਼ਖ ਵਿਚ (ਲੈ ਜਾਕੇ) ਦਾਖਲ ਕਰਾਂਗੇ ਜਦੋਂ ਉਨਹਾਂ ਦੀਆਂ ਖਲੜੀਆਂ ਗਲ ਸੜ ਜਾਣਗੀਆਂ ਤਾਂ ਅਸੀਂ ਏਸ ਪਰਯੋਜਨ ਤੇ ਕਿ ਉਹ ਅਜਾਬ (ਦਾ ਮਜਾ ਚੰਗੀ ਤਰਹਾਂ) ਚੱਖਣ, ਗਲੀਆਂ ਹੋਈਆਂ ਖਲੜੀਆਂ ਦੀ ਜਗਹਾ ਉਨਹਾਂ ਦੀਆਂ ਹੋਰ ਖਲੜੀਆਂ ਉਤਪਤ ਕਰ ਦੇਵਾਂਗੇ ਨਿਰਸੰਦੇਹ ਅੱਲਾ (ਬੜਾ) ਸ਼ਕਤੀਮਾਨ ਤਥਾ ਯੁਕਤੀਮਾਨ ਹੈ ॥੫੭॥ ਪਾਦ ੧॥

ਅਰ ਜੋ ਲੋਗ ਈਮਾਨ ਧਾਰ ਬੈਠੇ ਅਰ ਉਨਹਾਂ ਨੇ ਭਲੇ ਕਰਮ (ਭੀ) ਕੀਤੇ ਅਸੀਂ ਉਨਹਾਂ ਨੂੰ ਸ਼ੀਗਰ ਹੀ (ਸਵਰਗ ਦਿਆਂ) ਐਸਿਆਂ ਬਾਗਾਂ ਵਿਚ (ਲਜਾ ਕੇ) ਦਾਖਲ ਕਰਾਂਗੇ ਜਿਨਹਾਂ ਦੇ ਹੇਠਾਂ ਨਦੀਆਂ (ਪਈਆਂ) ਵਗ ਰਹੀਆਂ ਹੋਨਗੀਆਂ ਅਰ (ਉਹ) ਓਹਨਾਂ ਵਿਚ ਸਦਾ ਸਦਾ ਰਹਿਣਗੇ ਓਹਨਾਂ (ਬਾਗਾਂ ਵਿਚ) ਓਹਨਾਂ ਦੇ ਵਾਸਤੇ ਸਾਫ ਸੁਥਰੀ ਇਸਤਰੀਆਂ (ਭੀ) ਹੋਣਗੀਆਂ ਅਰ ਅਸੀਂ ਓਹਨਾਂ ਨੂੰ ਸੰਘਨੀ ਛਾਇਆ ਹੇਠ ਲਜਾ ਕੇ ਰਖਾਂਗੇ ॥੫੮॥ ( ਮੁਸਲਮਾਨੋ!) ਅੱਲਾਂ ਤੁਹਾਨੂੰ ਹੁਕਮ ਦੇਂਦਾ ਹੈ ਕਿ ਅਮਾਨਤਾਂ (ਰਖਣ) ਵਾਲਿਆਂ ਦੀਆਂ ਅਮਾਨਤਾਂ (ਜਦੋਂ ਮੰਗਣ) ਓਹਨਾਂ ਦੇ ਹਵਾਲੇ ਕਰ ਦਿਤਾ ਕਰੋ ਅਰ ਜਦੋਂ ਲੋਗਾਂ ਦੇ ਆਪਸ ਵਿਚ ਦੇ ਝਗੜਿਆਂ ਦਾ ਫੈਸਲਾ ਕਰਨ ਲੱਗੋ ਤਾਂ ਇਨਸਾਫ ਦੇ ਨਾਲ ਫੈਸਲਾ ਕਰੋ ਅੱਲਾ ਜੋ ਤੁਹਾਨੂੰ ਸਿਖਯਾ ਦੇਂਦਾ ਹੈ (ਤੁਹਾਡੇ ਹੱਕ ਵਿਚ) ਬਹੁਤ ਉਤਮ ਹੈ ਏਸ ਵਿਚ ਭਰਮ ਨਹੀਂ ਕਿ ਅੱਲਾ (ਸਭਨਾਂ ਦੀਆਂ) ਸੁਣਦਾ ਅਰ (ਸਭ ਕੁਛ) ਦੇਖਦਾ ਹੈ ॥ਪ੯॥ ਮੁਸਲਮਾਨੋ! ਅੱਲਾ ਦਾ ਹੁਕਮ ਮਨੋਂ ਅਰ ਰਸੂਲ ਦਾ ਹੁਕਮ ਮਨੋਂ ਅਰ ਜੋ ਤੁਹਾਡੇ ਵਿਚੋਂ ਰਾਜ ਪੁਰਖ ਹਨ (ਓਹਨਾਂ ਦੀ ਭੀ ਆਗਿਆ ਪਾਲਨ ਕਰੋ) ਫੇਰ ਯਦੀ ਕਿਸੇ ਕੰਮ ਵਿਚ ਤੁਸੀਂ (ਤਥਾ ਸਮੇਂ ਦਾ ਹਾਕਿਮ) ਆਪਸ ਵਿਚ ਝਗੜ ਪਵੋ ਤਾਂ ਅੱਲਾ ਤਥਾ ਰਸੂਲ ਦੀ ਤਰਫ ਲੈ ਜਾਓ ਯਦੀ ਤੁਸੀਂ ਅੱਲਾ ਅਰ ਅੰਤਮ ਦਿਨ ਉਪਰ ਈਮਾਨ ਰਖਦੇ ਹੋ ਕੇ ਏਹ (ਤੁਹਾਡੇ ਹੱਕ ਵਿਚ) ਉੱਤਮ ਹੈ ਅਰ ਅੰਤ ਦੀ ਦਰਿਸ਼ਟੀ ਦਵਾਰਾ ਭੀ (ਇਹੋ ਹੀ ਤਰੀਕਾ) ਅੱਛਾ ਹੈ ॥੬o॥ ਰੁਕੂਹ ੮॥


ਕੀ ਤੁਸਾਂ ਨੇ ਓਹਨਾਂ ਉਪਰ ਦਰਿਸ਼ਟੀ ਨਹੀਂ ਦਿਤੀ ਜੋ (ਮੂਹੋਂ ਤਾਂ