ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੮੭



ਏਹ) ਕਹਿੰਦੇ ਹਨ ਕਿ ਜੋ ਕਲਾਮ ਤੁਹਾਡੇ ਉਪਰ ਉਤਾਰਿਆ ਗਿਆ ਹੈ ਅਰ ਉਨਹਾਂ (ਆਸਮਾਨੀ ਕਿਤਾਬਾਂ) ਉਪਰ ਭੀ ਜੋ ਤੁਹਾਡੇ ਨਾਲੋਂ ਪਹਿਲਾਂ ਉਤਾਰੀਆਂ ਗਈਆਂ ਹਨ ਅਸੀਂ ਓਹਨਾਂ ਨੂੰ ਮੰਨਦੇ ਹਾਂ (ਅਰ) ਚਾਹੁੰਦੇ ਏਹ ਹਨ ਕਿ ਆਪਣਾ ਮੁਕਦਮਾ ਇਕ ਬੁਰੇ (ਆਦਮੀ ਕਾਬ ਬਿਨ ਅਸ਼ਰਫ ਯਹੂਦੀ) ਦੇ ਪਾਸ ਲੈ ਜਾਈਏ ਹਾਲਾਂ ਕਿ ਉਨਹਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਸ ਦੀ ਬਾਤ ਨਾ ਮੰਨੋ ਅਰ ਸ਼ੈਤਾਨ ਚਹੁੰਦਾ ਹੈ ਕਿ ਓਹਨਾਂ ਨੂੰ ਭਟਕਾ ਕੇ (ਸਚੇ ਮਾਰਗੋਂ) ਦੂਰ ਦੁਰਾਡਾ ਲੈ ਜਾਏ ॥੬੧॥ ਅਰ ਜਦੋਂ ਉਨਹਾਂ ਨੂੰ ਕਹਿਆ ਜਾਂਦਾ ਹੈ ਕਿ ਆਓ ਅੱਲਾ ਨੇ ਜੋ (ਆਗਿਆ) ਦਿਤੀ ਹੈ। ਓਸ ਦੀ ਤਰਫ ਅਰ ਰਸੂਲ ਦੀ ਤਰਫ ਤਾਂ ਤੁਸੀਂ (ਏਹਨਾਂ) ਮੁਨਾਫਿਕਾਂ (ਦੰਬੀਆਂ) ਨੂੰ ਦੇਖਦੇ ਹੋ ਕਿ ਓਹ ਤੁਹਾਡੇ ਪਾਸ ਆਉਣ ਤੋਂ ਰੁਕਦੇ ਹਨ ॥੬੨॥ ਤਾਂ (ਓਸ ਵੇਲੇ ਏਹਨਾਂ ਦੀ) ਕੈਸੀ ਕ (ਖੁਆਰੀ ਹੋਵੇਗੀ) ਜਦੋਂ ਏਹਨਾਂ ਦੀ ਆਪਣੀ ਹੀ ਕਰਤੂਤ ਦੇ ਕਾਰਨ ਏਹਨਾਂ ਉਪਰ ਕੋਈ ਵਿਪਤੀ ਆ ਪਵੇ ਤਾਂ ਤੁਹਾਡੇ ਪਾਸ ਸੁਗੰਧਾਂ ਖਾਂਦੇ ਹੋਏ (ਭਜੇ) ਆਉਣ ਕਿ ਖੁਦਾ ਦੀ ਸੌਗੰਧ ਸਾਡੀ ਗਰਜ ਤਾਂ ਸਲੂਕ ਤਥਾ ਮੇਲ ਮਿਲਾਪ ਦੀ ਸੀ ॥੬੩॥ ਏਹ ਐਸੇ (ਫਸਾਦੀ) ਹੈਂ ਕਿ ਇਨਹਾਂ ਦੇ ਦਿਲਾਂ ਵਿਚ ਹੈ ਖੁਦਾ ਨੂੰ ਹੀ (ਭਲੀ) ਤਰਹਾਂ ਮਾਲੂਮ ਹੈ ਤਾਂ ਏਹਨਾਂ ਦੇ ਪਿਛੇ ਨਾ ਪਓ ਅਰ ਇਹਨਾਂ ਨੂੰ ਸਿਖਯਾ ਦਿਓ ਅਰ ਏਹਨਾਂ ਨਾਲ ਐਸੀਆਂ ਬਾਤਾਂ ਕਰੋ ਕਿ ਜੋ ਭਲੀ ਭਾਂਤ ਏਹਨਾਂ ਦੇ ਅੰਦਰੀ ਬੈਠ ਜਾਣ ॥੬੪॥ ਅਰ ਜੋ ਰਸੁਲ ਅਸਾਂ ਨੇ ਭੇਜਿਆ ਓਸ ਦੇ ਭੇਜਣ ਕਰਕੇ (ਸਦਾ ਹੀ) ਸਾਡਾ ਏਹ ਅਭਿਪ੍ਰਾਯ (ਮਤਲਬ) ਰਹਿਆ ਹੈ ਕਿ ਅੱਲਾ ਦੇ ਹੁਕਮ ਨਾਲ ਓਹਨਾਂ ਦਾ ਕਿਹਾ ਮੰਨਿਆ ਜਾਵੇ ਅਰ (ਪੈਯੰਬਰ) ਜਦੋਂ ਇਹਨਾਂ ਲੋਗਾਂ ਨੇ (ਤੇਰਾ ਹੁਕਮ ਉਲੰਘਨ ਕਰਕੇ) ਆਪਣੇ ਉਪਰ ਆਪ ਹੀ ਉਪਦ੍ਰਵ ਕੀਤਾ ਸੀ ਯਦੀ (ਓਸ ਸਮਯ ਏਹ ਲੋਗ) ਤੇਰੇ ਪਾਸ ਆਉਂਦੇ ਔਰ ਖੁਦਾ ਪਾਸੋਂ ਮਾਫੀ ਮੰਗਦੇ ਅਰ ਰਸੂਲ (ਅਰਥਾਤ ਤੁਸਾਂ ਨੂੰ ਭੀ) ਏਹਨਾਂ ਦੀ ਮਾਫੀ ਅਭੀਸ਼ਟ ਹੁੰਦੀ ਤਾਂ (ਏਹ ਲੋਗ) ਵੇਖ ਲੈਂਦੇ ਕਿ ਅੱਲਾ ਝੜਾ ਹੀ ਤੋਬਾ ਕਬੂਲ ਕਰਨੇ ਵਾਲਾ ਮੇਹਰਬਾਨ ਹੈ ॥੬੫॥ ਬਸ (ਹੇ ਪੈਯੰਬਰ) ਤੇਰੇ (ਹੀ) ਪਰਵਰਦਿਗਾਰ ਦੀ (ਅਰਥਾਤ ਸਾਨੂੰ ਆਪਣੀ ਹੀ) ਸਪੱਥ ਹੈ ਕਿ ਯਾਵਤਕਾਲ ਏਹ ਲੋਗ ਆਪਸ ਵਿਚ ਦੇ ਝਗੜੇ ਤੁਹਾਡੇ ਪਾਸੋਂ ਫੈਸਲਾ ਨਾ ਕਰਾਉਣ ਅਰ (ਕੇਵਲ ਫੈਸਲਾ ਹੀ ਨਹੀਂ ਪ੍ਰਤਯੁਤ) ਜੋ ਕੁਛ ਤੁਸੀਂ ਫੈਸਲਾ ਕਰ ਦਿਓ ਓਸ ਥੀਂ ਕਿਸੇ ਤਰਹਾਂ ਰੁਸ਼ਟ ਭੀ ਨਾ ਹੋਣ ਪ੍ਰਤਯੁਤ (ਤਨ ਮਨ ਕਰਕੇ ਉਸ ਨੂੰ) ਸ੍ਵੀਕਾਰ ਕਰ ਲੈਣ (ਭਾਵ ਯਾਵਤ ਕਾਲ ਏਹ ਸਭ ਕੁਛ ਨਾ ਕਰਨ ਤਾਂ ਤਾਵਤਕਾਲ ਏਹਨਾਂ ਨੂੰ ਈਮਾਨ ਪਾਸੋਂ ਲਾਭ