ਪੰਨਾ:ਕੁਰਾਨ ਮਜੀਦ (1932).pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੯੧



ਉਹ ਭੀ ਸਾਥੀ ਹੋਵੇਗਾ ਅਰ ਅੱਲਾ ਸੰਪੂਰਨ ਵਸਤਾਂ ਉਪਰ ਸ਼ਾਸਕ ਹੈ ॥੮੬॥ ਅਰ ਮੁਸਲਮਾਨੋ! )ਜਦੋਂ ਤੁਹਾਨੂੰ ਕਿਸੇ ਤਰਹਾਂ ਸਲਾਮ ਕੀਤਾ ਜਾਵੇ ਤਾਂ ਤੁਸੀਂ (ਓਸ ਦੇ ਉਤਰ ਵਿਚ) ਓਸ ਨਾਲੋਂ ਉਤਮ (ਰੀਤੀ) ਨਾਲ ਸਲਾਮ ਕਰੋ ਅਥਵਾਂ (ਘਟ ਤੋਂ ਘਟ) ਓਸੇ ਤਰਹਾਂ ਉਤਰ ਦਿਓ ਅੱਲਾ ਸੰਪੂਰਨ ਵਸਤਾਂ ਦਾ ਹਿਸਾਬ ਲੈਣ ਵਾਲਾ ਹੈ ॥੮੭॥ ਅੱਲਾ ਓਸਦੇ ਸਿਵਾ ਕੋਈ ਪੂਜਨੇ ਜੋਗ ਨਹੀਂ ਹੈ ਇਸ ਵਿਚ (ਕਿੰਚਦ ਭੀ) ਭਰਮ ਨਹੀਂ ਕਿ ਅੰਤ ਦੇ ਦਿਨ ਓਹ ਤੁਸਾਂ (ਸਾਰਿਆਂ) ਨੂੰ ਜ਼ਰੂਰ ਇਕਤਰ ਕਰ ਲਵੇਗਾ ਅਰ ਅੱਲਾ ਨਾਲੋਂ ਵਧ ਕੇ ਕਿਸ ਦੀ ਬਾਤ ਸੱਚੀ (ਹੋ ਸਕਦੀ) ਹੈ ॥੮੮॥ ਰੁਕੂਹ ੧੧॥

ਸੋ (ਮੁਸਲਮਾਨੋ!) ਤੁਹਾਡੀ ਕੀ ਦਿਸ਼ਾ ਹੈ ਕਿ ਦੰਬੀਆਂ ਦੇ ਬਾਰੇ ਵਿਚ ਦੋ ਵਿਭਾਗ ਹੋ ਰਹੇ ਹੋ ਅਜੇ ਤਾਂ ਅੱਲਾ ਨੇ ਉਨਹਾਂ ਦੀਆਂ ਕਰਤੂਤਾਂ ਦੀ ਸਜ਼ ਵਿਚ ਉਨਹਾਂ ਨੂੰ ਉਲਟ ਦਿਤਾ ਹੈ (ਜਿਸ ਕਰਕੇ ਉਹ ਬੇਮੁਖਹੋਗਏ) ਕੀ ਤੁਸੀਂ ਇਹ ਚਾਹੁੰਦੇ ਹੋ ਕਿ ਜਿਸ ਨੂੰ ਖੁਦਾ ਨੇ ਗੁਮਰਾਹ ਕਰ ਦਿਤਾ ਉਸ ਨੂੰ ਸਚੇ ਰਸਤੇ ਉਪਰ ਲੌ ਆਓ ਅਰ ਜਿਸ ਨੂੰ ਅੱਲਾ ਗੁਮਰਾਹ ਕਰੇ ਅਸੰਭਵ ਹੈ ਕਿ ਤੁਹਾਡੇ ਵਿਚੋਂ ਕੋਈ ਓਸ ਦੇ ਵਾਸਤੇ ਰਸਤਾ ਨਿਕਾਸ ਸਕੇ ॥੮੯॥ ਏਹਨਾਂ ( ਮੁਨਾਫਿਕਾਂ) ਦੀ ਰੁਚੀ ਇਹ ਹੈ ਕਿ ਜਿਸ ਤਰਹਾਂ ਆਪ ਕਾਫਰ ਹੋ ਗਏ ਹਨ ਓਸੇ ਤਰਹਾਂ ਤੁਸੀਂ ਕੀ ਕੁਫਰ ਕਰਨ ਲਗੋ (ਅਰ ਓਹ) ਅਰ ਤੁਸੀਂ (ਸੰਪੂਰਣ) ਇਕ ਹੀ ਤਰਹਾਂ ਦੇ ਹੋ ਜਾਓ ਤਾਂ ਤਦੋਂ ਤਕ (ਇਹ ਲੋਗ) ਖੁਦਾ ਦੇ ਮਾਰਗ ਵਿਚ ਹਿਜਰਤ ਨਾ ਕਰ ਆਉਣ ਏਹਨਾਂ ਵਿਚੋਂ (ਕਿਸੇ ਨੂੰ ਆਪਣਾ) ਦੋਸਤ ਨਾ ਬਨਾਉਣਾ ਫੇਰ ਯਦੀ ( ਹਿਜਰਤ ਥੀਂ) ਮੂੰਹ ਫੇਰਨ ਤਾਂ ਉਨਹਾਂ ਨੂੰ ਪਕੜੋ ਅਰ ਜਿਥੇ ਮਿਲਨ ਉਨਹਾਂ ਨੂੰ ਕਤਲ ਕਰ ਸਿੱਟੋ ਅਰ ਏਹਨਾਂ ਵਿਚੋਂ (ਕਿਸੇ ਨੂੰ ਆਪਣਾ) ਦੋਸਤ ਮਦਦਗਾਰ ਨਾ ਬਨਾਉਣਾ ॥੯੦॥ ਪਰੰਚ ਜੋ ਲੋਗ ਐਸੀਆਂ ਜਾਤਾਂ ਦੇ ਨਾਲ ਜਾਂ ਮਿਲੇ ਹੋਣ ਕਿ ਤੁਸਾਂ ਵਿਚ ਅਰ ਉਨਹਾਂ ਵਿਚ(ਸੁਲਾਹ ਦੀ)ਪਰਤਿਗਯਾ ਹੋ ਚੁਕੀ ਹੈ ਜਾਂ ਤੁਹਾਡੇ ਨਾਲ ਲੜਨ ਥੀਂ ਅਥਵਾ ਆਪਣੀ ਜਾਤੀ ਦੇ ਨਾਲ ਲੜਨ ਥੀਂ ਤੰਗ ਦਿਲ ਹੋਕੇ ਤੁਹਾਡੇ ਪਾਸ ਆ ਜਾਣ ਤਾਂ (ਐਸਿਆਂ ਲੋਗਾਂ ਦੇ ਨਾਲ ਮੇਲ ਜੋਲ ਰਖਣ ਦਾ ਕੋਈ ਡਰ ਨਹੀਂ) ਅਰ ਯਦੀ ਖੁਦਾ ਚਾਹੁੰਦਾ ਤਾਂ ਇਨਹਾਂ (ਲੋਗਾਂ) ਨੂੰ ਤੁਹਾਡੇ ਉਤੇ ਸ਼ਕਤੀ ਦੇਂਦਾ ਤਾਂ ਇਹ ਤੁਹਾਡੇ ਨਾਲ ਲੜਦੇ ਪਰ ਲੜਦੇ ਫੇਰ ਯਦੀ (ਇਹ ਲੋਕ) ਇਕ ਤਰਫ ਹੋ ਜਾਣ ਅਰ ਤੁਹਾਡੇ ਨਾਲ ਨਾ ਲੜਨ ਅਰ ਤੁਹਾਡੀ ਤਰਫ ਸਮਸਯਾ ਦਾ (ਸੰਦੇਸਾ) ਭੇਜਣ ਤਾਂ ਐਸਿਆਂ ਲੋਗਾਂ ਉਪਰ (ਹਥ ਵਲਛਾ ਕਰਨ ਦਾ) ਤੁਹਾਡੇ ਵਾਸਤੇ ਅੱਲਾ ਨੇ ਕੋਈ ਰਸਤਾ ਨਹੀਂ ਰਖਿਆ ॥੯੧॥ ਕੁਛ ਹੋਰ ਲੋਗ ਤਸੀਂ