ਪੰਨਾ:ਕੁਰਾਨ ਮਜੀਦ (1932).pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੯੩



ਇਹ ਨਾ ਕਹੋ ਕਿ ਤੂੰ ਮੁਸਲਮਾਨ ਨਹੀਂ (ਅਰ ਇਸ ਕਹਿਣ ਦਵਾਰਾ) ਤਹਾਡਾ ਇਹ ਅਭਿਪ੍ਰਾਯ ਹੋਵੇ ਸੰਸਾਰਕ ਜੀਵਨ ਦਾ ਸਾਜੋ ਸਾਮਾਨ (ਤਾ ਕਿ ਓਸ ਨੂੰ ਵੈਰੀ ਠਹਿਰਾ ਕੇ ਲੁਟ ਪੁਟ ਲਈਏ) ਖੁਦਾ ਦੇ ਪਾਸ (ਤੁਹਾਡੇ ਵਾਸਤੇ) ਬਹੁਤੇਰੀਆਂ (ਜੋਗ) ਗਨੀਮਤਾਂ (ਤਿਆਰ ਹਨ) ਪਹਿਲੇ ਤੁਸੀਂ ਭੀ ਤਾਂ ਏਸੇ ਤਰਹਾਂ (ਖੁਲ ਕੇ ਇਸਲਾਮ ਪੁਣਾ ਪਰਗਟ ਕਰਦੇ ਹੋਏ ਸਭੇ) ਹੁੰਦੇ ਸੀ ਫੇਰ ਅੱਲਾ ਨੇ ਤੁਹਾਡੇ ਉਪਰ ਆਪਣਾ ਫਜਲ ਕੀਤਾ ਕਿ (ਖੁਲਮਖੁਲਾ ਇਸਲਾਮ ਦਾ ਇਜ਼ਹਾਰ ਕਰਨ ਲਗੇ) ਤਾਂ ਭਲੀ ਤਰਹਾਂ ਨਿਸਚੇ ਕਰ ਲੀਤਾ ਕਰੋ ਅੱਲਾ ਤੁਹਾਡਿਆਂ ਕੰਮਾਂ ਦਾ ਜਾਣੂ ਹੈ ॥੯੪॥ ਜਿਨਹਾਂ ਮੁਸਲਮਾਨਾਂ ਨੂੰ (ਕਿਸੇ ਤਰਹਾਂ ਦਾ ਉਜ਼ਰ (ਬਹਾਨਾਂ) ਨਹੀਂ ਅਰ ਉਹ (ਜਹਾਦ ਤੋਂ) ਬੈਠ ਰਹੇ ਇਹ ਉਨਹਾਂ ਲੋਗਾਂ ਦੇ ਬਰਾਬਰ ਨਹੀਂ (ਹੋ ਸਕਦੇ) ਜੋ ਆਪਣੀ ਜਾਨ ਮਾਲ ਨਾਲ ਖੁਦਾ ਦੇ ਰਾਹ ਵਿਚ ਯੁਧ ਕਰ ਰਹੇ ਹਨ ਅੱਲਾ ਨੇ ਜਾਨ ਮਾਲ ਨਾਲ ਜਹਾਦ ਕਰਨ ਵਾਲਿਆਂ ਨੂੰ ਬੈਠ ਰਹਿਣ ਵਾਲਿਆਂ ਨਾਲੋਂ ਦਰਜੇ ਦੀ ਅਪੇਖਿਆ ਦਵਾਰਾ ਬੜੀ ਵਡਿਆਈ ਦਿਤੀ ਹੈ ਅਰ (ਏਸੇ ਤਰਹਾਂ) ਖੁਦਾ ਦੀ ਭਲੀ ਪਰਤਗਿਆ ਤਾਂ ਸਾਰਿਆਂ ਹੀ (ਮੁਸਲਮਾਨਾਂ) ਨਾਲ ਹੈ ਅਰ ਅੱਲਾ ਨੇ ਬਹੁਤ ਸਵਾਬ ਦੀ ਸੰਭਾਵਨਾ ਦਵਾਰਾ ਜੰਗ ਕਰਨ ਵਾਲਿਆਂ ਨੂੰ ਬੈਠ ਰਹਿਣ ਵਾਲਿਆਂ ਉਪਰ ਬੜੀ ਉਤਮਤਾਈ ਦਿਤੀ ਹੈ ॥੯੬॥ (ਇਹ) ਖੁਦਾ ਦੀ ਤਰਫੋਂ ਦਰਜੇ ਹਨ ਅਰ ਉਸਦੀ ਬਖਸ਼ਸ਼ ਤਥਾ ਕਿਰਪਾ ਹੈ ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੯੭॥ ਰੁਕੂਹ ੧੩॥

ਜੋ ਲੋਗ ਆਪਣੇ ਉਪਰ ਆਪ ਜੁਲਮ ਕਰ ਰਹੇ ਹਨ ਫਰਿਸ਼ਤੇ ਉਨਹਾਂ ਦੀ ਜਾਨ ਕਡਣ ਦੇ ਪਿਛੋਂ ਉਨਹਾਂ ਪਾਸੋਂ ਪੁਛਦੇ ਹਨ ਕਿ ਤੁਸੀਂ ਕੀ ਕਰਦੇ ਰਹੇ ਸੌ ਤਾਂ ਉਹ ਉਤਰ ਵਿਚ ਕਹਿੰਦੇ ਹਨ ਕਿ ਅਸੀਂ ਤਾਂ (ਉਥੇ) ਬੇਵਸ ਥੇ (ਇਸ ਬਾਤੋਂ ਫਰਿਸ਼ਤੇ ਉਨਹਾਂ ਨੂੰ ਕਹਿੰਦੇ ਹਨ ਕਿ ਕੀ ਅੱਲਾ ਦੀ (ਐਡੀ ਲੰਬੀ ਚੌੜੀ) ਪ੍ਰਿਥਵੀ ਵਿਸਤਾਰ ਨਹੀਂ ਰਖਦੀ ਸੀ ਕਿ ਤੁਸੀਂ ਉਸ ਵਿਚ (ਕਿਸੇ ਪਾਸੇ ਨੂੰ) ਪਰਦੇਸੀ ਬਨ ਕੇ ਚਲੇ ਜਾਂਦੇ ਭਾਵ ਇਹ ਉਹ ਲੋਗ ਹਨ ਜਿਨਹਾਂ ਦਾ ਅਸਥਾਨ ਨਰਕ ਹੈ ਅਰ ਉਹ ਵਡਾ ਮੰਦ ਅਸਥਾਨ ਹੈ ॥੯੮॥ ਪਰੰਚ (ਹਾਂ) ਜੋ ਪੁਰਖ ਇਸਤ੍ਰੀਆਂ ਅਰ ਬੱਚੇ ਏਥੋਂ ਤਕ ਪਰਾਧੀਨ ਹਨ ਕਿ ਉਨਹਾਂ ਪਾਸੋਂ ਕੋਈ ਹੀਲਾ ਨਹੀਂ ਹੋ ਸਕਦਾ ਅਰ ਨਾ ਹੀ ਉਨਹਾਂ ਨੂੰ (ਬਾਹਰ ਜਾਣਦਾ) ਕੋਈ ਰਸਤਾ ਹੀ ਭਾਸ ਹੈ ॥੯੯॥ ਤਾਂ ਸੰਭਾਵਨਾ ਹੈ ਕਿ ਅੱਲਾ ਐਸੇ ਲੋਗਾਂ ਨੂੰ ਬਖਸ਼ ਦੇਵੇ ਅਰ ਅੱਲਾ ਬਖਸ਼ਣ ਜੋਗ (ਅਰ) ਖਿਸ਼ਿਮਾਂ ਕਰਨੇ ਵਾਲਾ ਹੈ ॥੧੦੦॥ ਅਰ