ਪੰਨਾ:ਕੁਰਾਨ ਮਜੀਦ (1932).pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੬

ਪਾਰਾ ੫

ਸੂਰਤ ਨਿਸਾਇ ੪


 ਕਰ ਰਹੇ ਹਨ ਅਰ ਤੁਹਾਨੂੰ (ਏਹ ਲੋਗ) ਕੁਛ ਭੀ ਨੁਕਸਾਨ ਤਾਂ ਨਹੀਂ ਪਹੁੰਚਾ ਸਕਦੇ ਕਾਹੇ ਤੇ ਅੱਲਾ ਨੇ ਤੁਹਾਡੇ ਉਤੇ ਪੁਸਤਕ ਉਤਾਰੀ ਹੈ ਅਰ (ਉੱਤਮ) ਬੁਧਿ (ਪ੍ਰਦਾਨ ਕੀਤੀ ਹੈ) ਅਰ ਤੁਹਾਨੂੰ ਐਸੀਆਂ ਬਾਤਾਂ ਸਿਖਾਂ ਦਿਤੀਆਂ ਹਨ ਜੋ ਪਹਿਲਾਂ) ਤੁਹਾਨੂੰ ਮਲੂਮ ਨਹੀਂ ਸਨ ਅਰ ਤੁਹਾਡੇ ਤੇ ਅੱਲਾਂ ਦਾ ਵਡਾ ਫਜਲ ਹੈ॥੧੧੪॥ ਇਨ੍ਹਾਂ ਲੋਕਾਂ ਦੇ ਅਕਸਰ ਆਪਸ ਦੀ ਕਾਨਾਂ ਫੂਸ਼ੀਆਂ ਵਿਚ (ਅਰਥਾਤ ਖੁਫੀਆ ਮਸ਼ਵਰੋ) ਨੇਕੀਆਂ ਦਾ (ਤਾਂ ਨਾਮ ਭੀ) ਨਹੀਂ ਪਰੰਚ (ਹਾਂ) ਜੋ ਖੈਰਾਇਤ ਯਾ (ਕਿਸੇ ਹੋਰ) ਨੇਕ ਕੰਮ ਯਾਂ ਲੋਕਾਂ ਵਿਚ ਮੇਲ ਮਿਲਾਪ ਦੀ ਸਲਾਹ ਦੇਵੇ ਅਰ ਜੋ ਖੁਦਾ ਦੀ ਖੁਸ਼ਨੂਦੀ ਹਾਸਲ ਕਰਨ ਵਾਸਤੇ ਐਸੇ (ਨੇਕ) ਕੰਮ ਕਰੇਗਾ ਤਾਂ ਅਸੀਂ ਉਸ ਨੂੰ ਬੜਾ ਸਵਾਬ ਦੇਵਾਂਗੇ॥ ੧੧੫॥ ਅਰ ਜੋ ਆਦਮੀ ਸਚੇ ਮਾਰਗ ਦੇ ਪ੍ਰਗਟ ਹੋਇਆਂ ਪਿਛੋਂ ਰਸੂਲ ਥੀਂ ਇਕਲਵਾਂਜੇ ਰਹੇ ਅਰ ਮੁਸਲਮਾਨਾਂ ਦੇ ਰਸਤੇ ਦੇ ਸਿਵਾ (ਦੂਸਰੇ ਰਸਤੇ) ਪੜ ਜਾਏ ਤਾਂ ਜੋ (ਰਸਤਾ) ਉਸ ਨੇ ਇਖਤਿਆਰ ਕਰ ਲੀਤਾ ਹੈ ਅਸੀਂ ਉਸਨੂੰ ਓਸ ਰਸਤੇ ਚਲਾਈ ਜਾਵਾਂਗੇ ਅਰ ਓਸ ਨੂੰ ਨਰਕ ਵਿਚ ਦਾਖਲ ਕਰਾਂਗੇ ਅਰ ਉਹ ਵਡੀ ਬੁਰੀ ਜਗਹਾਂ ਹੈ॥੧੧੬॥ ਰੁਕੂਹੁ ੧੭॥

ਅੱਲਾ ਇਹ (ਗੁਨਾਹ) ਤਾਂ ਬਖਸ਼ਦਾ ਨਹੀਂ ਕਿ ਉਸ ਦੇ ਨਾਲ ਕਿਸੇ ਨੂੰ) ਸ਼ਰੀਕ ਬਣਾਇਆ ਜਾਵੇ ਅਰ ਇਸ ਤੋਂ ਸਿਵਾ (ਜੋ ਗੁਨਾਹ ਹੈ) ਜਿਸ ਨੂੰ ਚਾਹੇ ਮਾਫ ਕਰੇ ਅਰ ਜਿਸ ਨੇ ਅੱਲਾ ਦੇ ਸਾਥ ਸ਼ਰੀਕ ਕੀਤਾ ਓਹ (ਸਚੇ ਮਾਰਗੋਂ ਬਹੁਤ ਦੂਰ ਭਟਕ ਗਿਆ ॥੧੧੭॥ (ਇਹ ਭੇਦ ਵਾਦੀ) ਖ਼ੁਦਾ ਤੋਂ ਸਿਵਾ ਤਾਂ ਬਸ ਇਸਤਰੀਆਂ ਨੂੰ ਹੀ ਪੁਕਾਰਦੇ ਹਨ ਅਰਥਾਤ ਬਸ ਓਸ ਅਮੋੜ ਸ਼ੈਤਾਨ ਨੂੰ ਪੁਕਾਰਦੇ ਹਨ ॥੧੧੮॥ ਜਿਸ ਨੂੰ ਖੁਦਾ ਨੇ ਫਿਟਕਾਰ ਦਿੱਤਾ। ਅਰ ਉਹ ਲੱਗਾ ਕਹਿਣ ਕਿ ਮੈਂ ਤਾਂ ਤੇਰਿਆਂ ਬੰਦਿਆਂ ਵਿਚੋਂ ਇਕ ਮੁਕਰਰ ਹਿਸਾ(ਨੀਅਤ ਭਾਗ)ਅਵਸ਼ ਲੈ ਲੀਤਾ ਕਰਾਂਗ ॥੧੧੯॥ ਅਰ ਉਹਨਾਂ ਨੂੰ ਜਤੂਰ (ਹੀ)ਬਹਿਕਾਵਾਂਗਾ ਅਰ ਉਨਹਾਂ ਨੂੰ ਮਨੋਂ ਕਾਮਨਾ ਵੀ ਸ਼ਰੂਰ ਦੇਵਾਂਗਾ! ਅਰ ਉਨਹਾਂ ਨੂੰ ਸਮਝਾ ਦੇਵਾਂਗਾ ਤਾਂ ਉਹ ਚੌਖੁਰੇ ਜਾਨਵਰਾਂ ਦੇ ਕੰਨ (ਭੀ) ਅਵਸ਼ ਚੀਰਿਆ ਕਰਨਗੇ ਅਰ ਮੈਂ ਉਨਹਾਂ ਨੂੰ ਸਮਝਾ ਦੇਵਾਂਗਾ ਤਾਂ ਉਹ ਖੁਦਾ ਦੀਆਂ ਸਰਿਸ਼ਟੀਆਂ ਨੂੰ (ਭੀ)ਜਰੂਰ ਬਦਲਿਆ ਕਰਨਗੇ ਅਰ ਜੋ ਆਦਮੀ ਖੁਦਾ ਤੋਂ ਸਿਵਾ ਸ਼ੈਤਾਨ ਨੂੰ ਮਿੱਤਰ ਬਣਾਵੇ ਤਾਂ ਓਹ ਦਿਨ ਦੀਵੀਂ ਘਾਟੇ ਵਿਚ ਆ ਗਿਆ ॥੧੨੦॥ (ਸ਼ੈਤਾਨ) ਉਨਹਾਂ ਨਾਲ ਪਰਤਿੱਗਯਾ ਕਰਦਾ ਅਰ ਉਨਹਾਂ ਨੂੰ ਉਮੈਦਾਂ ਦੇਂਦਾ ਹੈ ਅਰ ਸ਼ੈਤਾਨ ਉਨਹਾਂ ਨਾਲ ਜੋ (ਕੁਛ ਭੀ) ਪਰਤਿੱਗਯਾ ਕਰਦਾ ਹੈ ਤਾਂ ਨਿਰਾ