ਪੰਨਾ:ਕੁਰਾਨ ਮਜੀਦ (1932).pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੯੭



ਧੋਖਾ (ਹੀ ਧੋਖਾ) ਹੈ ॥੧੨੧॥ ਇਹ ਹਨ ਜਿਨਹਾਂ ਦਾ (ਅੰਤਿਮ) ਅਸਥਾਨ ਦੋਜਖ ਹੈ ਅਰ ਓਥੋਂ ਕਿਤੇ ਭੱਜ ਨਾ ਸਕਣਗੇ ॥੧੨੨॥ ਅਰ ਜੋ ਲੋਗ ਈਮਾਨ ਲੈ ਆਏ ਅਰ ਉਨਹਾਂ ਨੇ ਭਲੇ ਕਰਮ (ਭੀ) ਕੀਤੇ ਅਸੀਂ ਘਰ ਹੀ ਉਨਹਾਂ ਨੂੰ ਐਸਿਆਂ ਬਾਗਾਂ ਵਿਚ (ਲੈ ਜਾਕੇ) ਦਾਖਲ ਕਰਾਂਗੇ ਜਿਨਹਾਂ ਦੇ ਹੇਠਾਂ ਨਹਿਰਾਂ ਲਹਿਰਾਂ ਰਹੀਆਂ ਹੋਣਗੀਆਂ (ਅਰ ਉਹ) ਉਨਹਾਂ ਵਿਚ ਸਦਾ ਕਾਲ ਹੀ ਰਹਿਣਗੇ (ਉਨਹਾਂ ਦੇ ਨਾਲ ਏਹ) ਅੱਲਾ ਦੀ ਪੱਕੀ ਪਰਤਿੱਗਯਾ ਹੈ ਅਰ ਅੱਲਾ ਨਾਲੋਂ ਵਧ ਕੇ ਬਚਨ ਦਾ ਪੂਰਾ (ਹੋਰ) ਕੌਣ (ਹੈ) ॥੧੨੩॥ ਅੰਤ ਦੀ ਸਫਲਤਾ ਨਾਹੀਂ ਤੁਹਾਡੀਆਂ ਵਾਸ਼ਨਾ ਉੱਤੇ ਹੈ ਹੋਰ ਨਾਹੀਂ ਅਹਿਲ ਕਿਤਾਬੀ (ਪੁਸਤਕ ਵਾਲਿਆਂ) ਦੀਆਂ ਵਾਸ਼ਨਾ ਉੱਤੇ (ਪਰੰਤੂ ਕਰਮਾਂ ਤੇ ਨਬੇੜਾ ਹੈ ਤਾਂ) ਜੋ ਆਦਮੀ ਮੰਦ ਕਰਮ ਕਰੇਗਾ ਓਸ ਦੀ ਸਜਾ ਪਾਵੇਗਾ ਅਰ ਖੁਦਾ ਦੇ ਸਿਵਾ ਉਸਨੂੰ ਨਾ (ਤਾਂ) ਕੋਈ ਹਿਮਾਇਤੀ ( ਹੀ) ਮਿਲੇਗਾ ਅਰ ਨਾ ਮਦਦਗਾਰ॥੧੨੪॥ ਅਰ ਇਸਤਰੀ ਹੋਵੇ ਅਥਵਾ ਮਰਦ ਅਰ ਜਿਸ ਨੇ ਸ਼ੁਭ ਕਰਮ ਕੀਤੈ ਅਰ ਓਹ ਈਮਾਨ ਭੀ ਰਖਦਾ ਹੋਵੇ ਤਾਂ ਇਨਹਾਂ ਉਪਮਾਨਾਂ ਵਾਲੇ ਆਦਮੀ ਸ੍ਵਰਗ ਵਿਚ (ਜਾ) ਦਾਖਲ ਹੋਣਗੇ ਅਰ ਤਿਲ ਪਰਮਾਣ ਭੀ ਉਨਹਾਂ ਦੀ ਪਿਹਮਾਨਗੀ ਨਾ ਹੋਵੇਗੀ ॥੧੨੫॥ ਅਰ ਓਸ ਆਦਮੀ ਨਾਲੋਂ ਕਿਸ ਦਾ ਦੀਨ ਚੰਗਾ ਹੈ ਜਿਸ ਨੇ ਅੱਲਾ ਦੇ ਅੱਗੇ ਆਪਣਾ ਸਿਰ (ਨੀਚਾ) ਕਰ ਛੱਡਿਆ ਹੈ ਅਰ ਉਹ ਸ਼ੁਭਕਰਮੀ ਭੀ ਹੈ ਅਰ ਇਬਰਾਹੀਮ ਦੇ ਪੰਥ ਉਤੇ ਚਲਦਾ ਹੈ (ਅਰ ਓਹ) ਇਕ ਹੀ ਖੁਦਾ ਦੇ ਹੋ ਰਹੇ ਸਨ ਇਬਰਾਹੀਮ ਨੂੰ ਅੱਲਾ ਨੇ ਆਪਣਾ ਮਿੱਤਰ ਨਿਯਤ ਕੀਤਾ ਸੀ ॥੧੨੬॥ ਅਰ ਅੱਲਾ ਦਾ ਹੀ ਹੈ ਜੋ ਕੁਛ ਆਸਮਾਨਾਂ ਵਿਚ ਹੈ ਅਰ ਜੋ ਕੁਛ ਧਰਤੀ ਉਪਰ ਹੈ ਅਰ ਸੰਪੂਰਨ ਵਸਤਾਂ ਅੱਲਾ ਦੀ (ਹੀ) ਆਗਿਆ(ਅਰਥਾਤ ਘੇਰੇ) ਵਿਚ ਹੈ ॥੧੨੭॥ ੧੮॥

ਅਰ (ਉਹ) ਤੁਹਾਡੇ ਪਾਸੋਂ ਇਸਤਰੀਆਂ ਦੀ ਬਾਬਤ ਆਗਿਆ ਪੁਛਦੇ ਹਨ ਤਾਂ (ਤੁਸੀਂ ਓਹਨਾਂ ਨੂੰ) ਸਮਝਾ ਦਿਓ ਕਿ ਅੱਲਾ ਤੁਹਾਨੂੰ ਓਹਨਾਂ ਦੇ ਬਾਰੇ ਵਿਚ ਆਗਿਆ ਦੇਦਾ ਹੈ ਅਰ ਕੁਰਾਨ ਵਿਚ ਜੋ (ਆਗਿਆ) ਤੁਹਾਨੂੰ ਦਿਤੀ ਗਈ ਹੈ ਸੋ ਉਹ ਓਹਨਾਂ ਮਾਂ ਮਹਿਟਰ ਔਰਤਾਂ ਦੇ ਪ੍ਰਕਰਣ ਵਿਚ ਹੈ ਜਿਨਹਾਂ ਨੂੰ ਤੁਸੀਂ (ਓਹਨਾਂ ਦਾ) ਹੱਕ ਜੋ ਓਹਨਾਂ ਵਾਸਤੇ ਨਿਯਤ ਕੀਤਾ ਗਿਆ ਹੈ ਨਹੀਂ ਦੇਦੇ ਅਰ ਓਹਨਾਂ ਦੇ ਨਾਲ ਨਕਾਹ ਕਰਨ ਦੀ ਰੁਚੀ ਕਰੋ ਅਰ ਹੋਰ (ਖੁਦਾ) ਪ੍ਰਧੀਨ ਬਾਲਕਾਂ ਦੇ ਪ੍ਰਸੰਗ ਵਿਚ (ਭੀ ਆਗਿਆ ਦੇਂਦਾ ਹੈ) ਅਰ ( ਵਿਸ਼ੇਸ਼ ਕਰਕੇ) ਏਹ ਕਿ ਮਾਂ ਮਹਿਟਰਾਂ ਦੇ ਹੱਕ ਵਿਚ(ਰਾਜਨੀਤੀ) ਨਿਆਂ ਨੂੰ ਅੱਖੀਆਂ ਅੱਗੇ ਰਖੋ ਅਰ (ਮਾਂ ਮਹਿਟਰਾਂ ਦੇ ਨਾਲ) ਕਿਸੇ