ਪੰਨਾ:ਕੁਰਾਨ ਮਜੀਦ (1932).pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੮

ਪਾਰਾ ੫

ਸੂਰਤ ਨਿਸਾਇ ੪



ਪ੍ਰਕਾਰ ਦੀ ਭੀ ਪਰਉਪਕਾਰਤਾ ਕਰੋਗੇ ਤਾਂ ਅੱਲਾ ਓਸ ਨੂੰ ਜਾਣਦਾ ਹੈ ॥੧੨੮॥ ਅਰ ਯਦੀਚ ਕਿਸੇ ਇਸਤ੍ਰੀ ਨੂੰ ਆਪਣੇ ਪਤੀ ਦੀ ਤਰਫੋਂ ਵਧੀਕੀ ਜਾਂ ਅਪਰੀਤੀ ਦਾ ਭੈ ਹੋਵੇ ਤਾਂ (ਮੀਆਂ ਬੀਬੀ) ਦੋਨੋਂ (ਵਿਚ ਕਿਸੇ) ਉਤੇ ਕੋਈ ਪਾਪ ਨਹੀਂ ਕਿ (ਆਪਣੇ ਸੁਧਾਰ ਦੀ ਕੋਈ ਬਾਤ ਠਹਿਰਾ ਕੇ) ਆਪਸ ਵਿਚ ਸੁਲਾ ਕਰ ਲੈਨ ਅਰ ਸੁਲਾ (ਸਰਬ ਤਰਹਾਂ) ਅਛੀ ਹੈ ਅਰ (ਥੋਹੜਾ ਬਹੁਤਾ) ਬੁਖਲ ਤਾਂ ਸਾਰਿਆਂ ਦੀ ਦ੍ਰਿਸ਼ਟੀ ਵਿਚ ਹੁੰਦਾ ਹੈ ਅਰ ਯਦੀ ਤੁਸੀਂ (ਨੇਕ ਬ੍ਰਤਾਓ) ਕਰੋ ਅਰ (ਕਸ਼ਟ ਦੇਣ ਥੀਂ) ਬਚੇ ਰਹੋ ਤਾਂ ਖੁਦਾ ਤੁਹਾਡੇ ਕਰਮਾਂ ਤੋਂ ਗਯਾਤ ਹੈ ॥੧੨੯॥ ਅਰ ਤੁਸੀਂ (ਆਪਣੀ ਤਰਫੋਂ) ਕਿਤਨਾ ਚਾਹੋ ਪਰੰਚ ਏਹ ਤੁਹਾਡੇ ਪਾਸੋਂ ਹੋ ਨਹੀਂ ਸਕੇਗਾ ਕਿ ਇਸਤਰੀਆਂ ਵਿਚ (ਪੂਰਣ) ਸਮਤਾਈ ਕਰ ਸਕੋ ਤਾਂ ਨਿਰਾ ਪੁਰਾ (ਇਕਦੇ ਪਾਸੇ) ਨਾ ਉਲਟ ਪਓ ਕਿ ਦੂਸਰੀ ਨੂੰ (ਏਸ ਤਰਹਾਂ) ਛਡ ਬੈਠੋ ਕਿ ਮਾਨੋ (ਟੰਗਣੇ ਉਪਰ) ਲਟਕ ਰਹੀ ਹੈ ਅਰ ਯਦੀ (ਆਪਸ ਵਿਚ) ਸਮਸਯਾ ਕਰ ਲਵੋ ਅਰ (ਇਕ ਦੁਸਰੇ ਉੱਪਰ ਵਧੀਕੀ ਕਰਨ ਤੋਂ) ਬਚੇ ਰਹੋ ਤਾਂ ਅੱਲਾ ਬਖਸ਼ਨੇ ਵਾਲਾ ਮੇਹਰਬਾਨ ਹੈ ॥੧੩੦॥ ਯਦੀਚ (ਦੋਨੋਂ) ਅਲਗ ਅਲਗ ਹੋ ਜਾਣ ਤਾਂ ਅੱਲਾ ਆਪਣਿਆਂ (ਗੁਪਤ) ਖਜ਼ਨਿਆਂ ਵਿਚੋਂ ਦੋਆਂ ਦੇ ਹੱਥ ਤਰ ਕਰ ਦੇਵੇਗਾ ਅਰ ਅੱਲਾ ਦੇ ਪਾਸ (ਬਹੁਤ) ਸਮਾਈ ਹੈ (ਅਰ) ਯੁਕਤੀ ਮਾਨ ਹੈ ॥੧੩੧॥ ਅਰ ਜੋ ਕੁਛ ਆਸਮਾਨਾਂ ਵਿਚ ਹੈ ਅਰ ਜੋ ਕਛ ਧਰਤੀ ਉੱਪਰ ਹੈ (ਸਭ) ਅੱਲਾ ਹੀ ਦਾ ਹੈ ਅਰ ਜਿਨਹਾਂ ਲੋਗਾਂ ਨੂੰ ਤੁਹਾਡੇ ਨਾਲੋਂ ਪਹਿਲਾਂ ਕਿਤਾਬ ਮਿਲੀ ਸੀ ਓਹਨਾਂ ਨੂੰ ਅਰ ਤੁਹਾਨੂੰ ਅਸਾਂ ਨੇ ਕਰੜਾਈ ਨਾਲ ਕੈਹ ਦਿਤਾ ਹੈ ਕਿ ਅੱਲਾ (ਦੀ ਕ੍ਰੋਪੀ) ਪਾਸੋਂ ਭੈ ਕਰਦੇ ਰਹੋ ਅਰ ਯਦੀ ਹੁਕਮ ਅਦੂਲੀ ਕਰੋਗੇ ਤਾਂ ਜੋ ਕੁਛ ਆਸਮਾਨਾਂ ਵਿਚ ਹੈ ਅਰ ਜੋ ਕੁਛ ਧਰਤੀ ਉਪਰ ਹੈ (ਸਭ) ਅੱਲਾ ਹੀ ਦਾ ਹੈ ਅਰ ਅੱਲਾ ਬੇ ਪਰਵਾਹ ਹੈ ਅਚ ਸਾਰੀਆਂ ਸਿਫਤਾਂ ਦਾ ਧਨੀ ਹੈ ॥੧੩੨॥ ਅਰ ਅੱਲਾ ਹੀ ਦਾ ਜੋ ਕੁਝ ਆਸਮਾਨਾਂ ਵਿਚ ਅਰ ਜੋ ਕੁਛ ਧਰਤੀ ਉੱਪਰ ਹੈ ਅਰ ਅੱਲਾ ਹੀ (ਸਰਥ) ਕਰਨ ਕਾਰਣ ਬਸ ਹੈ ॥੧੩੩॥ ਲੋਗੋ !(ਯਦੀ ਓਸ ਦੀ ਇਛਾ ਹੋਵੇ ਤਾਂ ਤੁਹਾਨੂੰ (ਸੰਸਾਰ ਵਿਚੋਂ) ਚੁਕ ਕੇ ਦੂਸਰਿਆਂ ਨੂੰ ਲਿਆ ਵਸਾਵੇ ਅਰ ਅੱਲਾ ਐਸੇ ਕਰਨ ਨੂੰ ਸਮਰਥ ਹੈ ॥੧੩੪॥ ਜਿਸ ਨੂੰ (ਆਪਣੇ ਕਰਮਾਂ ਦਾ) ਫਲ ਸੰਸਾਰ ਵਿਚ ਦਰਕਾਰ ਹੋਵੇ ਤਾਂ ਅੱਲਾ ਦੇ ਪਾਸ ਦੁਨੀਆਂ ਤਥਾ ਆਖਰਤ (ਦੋਨੋਂ) ਦੇ ਫਲ (ਮੌਜੂਦ) ਹਨ ਅਰ ਅੱਲਾ (ਸਭਨਾਂ ਦੀਆਂ) ਸੁਣਦਾ (ਅਰ ਸਭ ਦਾ ਹਾਲ) ਦੇਖਦਾ ਹੈ ॥੧੩੫॥ ਰੁਕੂਹ ੧੯॥

ਮੁਸਲਮਾਨੋ! ਪਕਿਆਈ ਨਾਲ ਨੀਤੀ ਉਪਰ ਦਿਰਿੜ (ਕਾਇਮ) ਰਹੋ