ਪੰਨਾ:ਕੁਰਾਨ ਮਜੀਦ (1932).pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੯੯




(ਅਰ) ਖੁਦਾ ਦੇ ਵਾਸਤੇ ਉਗਾਹੀ ਦਿਓ ਭਾਵੇਂ (ਇਹ ਉਗਾਹੀ) ਤੁਹਾਡੇ ਆਪਣੇ ਅਥਵਾ ਮਾਤਾ ਪਿਤਾ ਅਰ ਸੰਬੰਧੀਆਂ ਦੇ ਪਰਤੀ ਕੋਲ ਹੋਵੇ ਯਦੀ ਕੋਈ ਧਨੀ ਅਥਵਾ ਨ੍ਰਿਧਨ ਹੀ ਹੈ ਤਾਂ ਅੱਲਾ ਵਧਕੇ ਓਹਨਾਂ ਤੇ ਕ੍ਰਿਪਾ ਦ੍ਰਿਸ਼ਟੀ ਕਰਨ ਵਾਲਾ ਹੈ ਤਾਂ ਤੁਸੀਂ (ਆਪਣੀ) ਮਨੋ ਕਾਮਨਾਂ ਦੀ ਪੈਰਵੀ ਨਾ ਕਰੋ ਕਿ ਲਗੋ ਸਤ ਥੀਂ ਮੂੰਹ ਮੋੜਨ ਅਰ ਯਦੀ ਜਬਾਨ ਨੂੰ ਮਲ ਕੇ ਗਵਾਹੀ ਦਿਓਗੇ ਅਥਵਾ (ਮੁਢੋਂ ਹੀ ਗਵਾਹੀ ਦੇਣ ਵਿਚ) ਪਾਲਾ ਮਰੋੜੋਗੇ ਤਾਂ (ਜੈਸਾ ਕਰੋਗੇ ਵੈਸਾ ਭਰੋਗੇ ਕਿਉਂਕਿ)ਜੋ ਕੁਛ ਤੁਸੀਂ ਕਰ ਰਹੇ ਹੋ ਅੱਲਾ ਓਸ ਤੋਂ ਗਿਆਤ ਹੈ ॥੧੩੬॥ ਮੁਸਲਮਾਨੇ! ਅੱਲਾਂ ਪਰ ਈਮਾਨ ਲੈ ਆਓ ਅਤੇ ਓਸ ਦੇ ਰਸੂਲ ਉੱਤੇ ਅਰ ਓਸ ਦੀ ਕਿਤਾਬ ਉੱਤੇ ਜੋ ਓਸ ਨੇ ਆਪਣੇ ਰਸੂਲ (ਮੁਹੰਮਦ) ਪਰ ਉਤਾਰੀ ਹੈ ਅਰ ਉਹਨਾਂ ਕਿਤਾਬਾਂ ਉੱਪਰ ਜੋ (ਕੁਰਾਨ ਥੀ) ਪਹਿਲਾਂ (ਦੁਸਰਿਆਂ ਪੈਯੰਬਰਾਂ ਉਪਰ) ਉਤਾਰੀਆਂ ਅਰ ਜੋ ਆਦਮੀ ਅੱਲਾ ਦਾ ਮੁਨਕਰ ਹੋਵੇ ਅਰ ਉਸ ਦੇ ਰਿਸ਼ਤਿਆਂ ਦਾ ਅਰ ਉਸ ਦੀਆਂ ਕਿਤਾਬਾਂ ਦਾ ਅਰ ਉਸਦਿਆਂ ਰਸੂਲਾਂ ਦਾ ਅਰ ਅੰਤਿਮ ਦਿਨ ਦਾ ਤਾਂ ਉਹ (ਸੱਚੇ ਮਾਰਗੋਂ) ਬਹੁਤ ਹੀ ਦੂਰ ਭਟਕ ਗਿਆ ॥੧੩॥ ਨਿਰਸੰਦੇਹ ਜੋ ਲੋਗ ਇਸਲਾਮ ਧਾਰ ਕੇ ਫਿਰ ਬੇ ਮੁਖ ਹੋ ਗਏ ਫਿਰ ਇਸਲਾਮ ਲੈ ਆਏ ਫੇਰ ਬੇ ਮੁਖ ਹੋ ਬੈਠੇ (ਬੇਮੁਖ ਹੋਗਿਆਂ) ਪਿਛੋਂ ਕੁਫਰ ਵਿਚ ਵਾਧਾ ਕਰਦੇ ਗਏ ਤਾਂ ਖੁਦਾ ਨਾ ਤਾਂ ਉਨਹਾਂ ਨੂੰ ਬਖਸ਼ੇਗਾ ਅਰ ਨਾ ਉਨਹਾਂ ਨੂੰ (ਸੱਚਾ) ਮਾਰਗ ਹੀ ਦੱਸੇਗਾ ॥੧੩੮॥ ਮਨਾਫਕਾਂ ਨੂੰ ਖੁਸ਼ਖਬਰੀ ਸੁਣਾ ਦਿਓ ਕਿ ਉਨਹਾਂ ਨੂੰ ਭਯੰਕਰ ਦੁਖ ਹੋਣਾ ਹੈ ॥੧੩੯॥ ਕਿ ਇਹ ਲੋਗ (ਜੋ) ਮੁਸਲਮਾਨਾਂ ਨੂੰ ਛੱਡ ਕੇ ਕਾਫਰਾਂ ਨੂੰ ਮਿੱਤਰ ਧਾਰਦੇ (ਫਿਰਦੇ) ਹਨ ਕੀ ਕਾਫਰਾਂ ਦੇ ਪਾਸੋਂ (ਆਪਣੀ ਇਜ਼ਤ (ਵਧਾਣੀ) ਚਾਂਹਦੇ ਹਨ? ਸੋ ਇੱਜਤਾਂ ਤਾਂ ਸਾਰੀਆਂ ਅੱਲਾ ਹੀ ਦੀਆਂ ਹਨ ॥੧੪0॥ ਹਾਲਾਂ ਕੇ ਅੱਲਾ ਤੁਸਾਂ ( ਮੁਸਲਮਾਨਾਂ) ਉਪਰ (ਆਪਣੀ) ਪੁਸਤਕ (ਅਰਥਾਤ ਕੁਰਾਨ) ਵਿਚ ਏਹ (ਹੁਕਮ) ਉਤਾਰ ਚੁਕਾ ਹੈ ਕਿ ਜਦੋਂ ਤੁਸੀਂ ਆਪਣਿਆਂ (ਕੰਨਾਂ ਨਾਲ) ਸੁਣ ਲਵੋ ਕਿ ਅੱਲਾ ਦੀਆਂ ਆਇਤਾਂ ਤੋਂ ਇਨਕਾਰ ਕੀਤਾ ਜਾਂਦਾ ਹੈ ਅਰ ਉਨਹਾਂ ਨੂੰ ਹਾਸਾ ਮਖੋਲ ਕੀਤਾ ਜਾਂਦਾ ਹੈ ਤਾਂ ਐਸਿਆਂ ਲੋਗਾਂ ਦੇ ਪਾਸ ਨਾ ਬੈਠੋ ਏਥੋਂ ਤਕ ਕਿ ਕਿਸੇ ਹੋਰ ਬਾਤ ਵਿਚ ਲਗ ਪੈਣ ਨਹੀਂ ਤਾਂ ਏਸ ਸੂਰਤ ਵਿਚ ਤੁਸੀਂ ਕੀ ਉਨਹਾਂ ਵਰਗੇ (ਕਾਫਰ) ਹੋ ਜਾਓਗੇ ਨਿਰਸੰਦੇਹ ਅੱਲਾ ਮੁਨਾਫਿਕਾਂ ਅਰ ਕਾਫਰਾਂ ਸਭਨਾਂ ਨੂੰ ਨਰਕ ਵਿਚ (ਇਕੋ ਜਗਹ) ਇਕੱਠਿਆਂ ਕਰਕੇ ਛੱਡੇਗਾ ॥੧੪੧॥ ਕਿ ਏਹ (ਦੰਬੀ ਅਜੇ) ਤੁਹਾਨੂੰ ਤਕਦੇ ਰਹਿੰਦੇ ਹਨ ਤਾਂ ਯਦੀ (ਰੱਬ ਵੱਲੋਂ)