ਪੰਨਾ:ਕੁੱਝ ਸਿੰਘ ਸਭਾ ਲਹਿਰ ਬਾਰੇ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

3


ਸ: ਠਾਕਰ ਸਿੰਘ ਸੰਧਾਵਾਲੀਏ ਨੇ ੧੮੭੩ ਵਿੱਚ ਅੰਮ੍ਰਿਤਸਰ ਵਿੱਚ ਲਿਖੇ ਪੜੇ ਸਿੱਖਾਂ ਦੀ ਇੱਕ ਇੱਕਤ੍ਰਤਾ ਸੱਦੀ, ਜਿਸ ਵਿੱਚ ਬਾਬਾ ਖੇਮ ਸਿੰਘ, ਗਿਆਨੀ ਹਜ਼ਾਰਾ ਸਿੰਘ, ਗਿਆਨੀ ਗਿਆਨ ਸਿੰਘ, ਗਿਆਨੀ ਸਰਦੂਲ ਸਿੰਘ ਅਤੇ ਕਪੂਰਬਲੇ ਦੇ ਕੰਵਰ ਬਿਕ੍ਰਮ ਸਿੰਘ ਨੇ ਦਰਸ਼ਨ ਦਿੱਤੇ ਅਤੇ ਅੰਮ੍ਰਿਤਸਰ ਵਿੱਚ ਪਹਿਲੀ ਸਿੰਘ ਸਭਾ ਕਾਇਮ ਕੀਤੀ ਗਈ। ਇੱਕ ਹੋਰ ਸਿੰਘ ਸਭਾ ੧੮੭੯ ਵਿੱਚ ਲਾਹੌਰ ਵਿੱਚ ਬਣੀ।

ਸਿੰਘ ਸਭਾ ਲਹਿਰ ਦੇ ਇਤਿਹਾਸ ਵਿੱਚ ੧੮੮੨ ਦੀ ਸਾਲ ਬੜੀ ਮਹੱਤਤਾ ਰੱਖਦਾ ਹੈ, ਕਿਉਕਿ ਇਸ ਸਾਲ ਰਾਵਲਪਿੰਡੀ, ਪੇਸ਼ਾਵਰ, ਬੰਨੂ, ਕੋਹਾਟ, ਐਬਟਾਬਾਦ, ਜਿਹਲਮ, ਕੋਇਟਾ, ਮੁਲਤਾਨ, ਲਇਲਪੁਰ ਗੁਜਰਾਂਵਾਲਾ, ਜਲੰਧਰ, ਲੁਧਿਆਣਾ, ਪਟਿਆਲਾ, ਅੰਬਾਲਾਂ, ਜੀਦ ਅਤੇ ਫਰੀਦਕੋਟ ਵਿੱਚ ਸਿੰਘ ਸਭਾਵਾਂ ਬਣੀਆਂ । ਉੱਤਰ ਪ੍ਰਾਂਤ ਦੇ ਸਿੱਖ ਵੀ ਪਿੱਛੇ ਨਾ ਰਹੇ, ਉਨ੍ਹਾਂ ਨੇ ਆਗਰਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਸਿੰਘ ਸਭਾਵਾਂ ਕਾਇਮ ਕੀਤੀਆਂ । ਕਲਕੱਤੇ ਵਿੱਚ ਵੀ ਸਿੰਘ ਸਭਾ ਬਣ ਗਈ ।

ਹੁਣ ਅਸੀਂ ਆਪਣੀ ਸਿੰਘ ਸਭਾ ਦਾ ਉਲੇਖ ਅਰੰਭਦੇ ਹਾਂ । ਇਹ ਸਭਾ, ਜਿਵੇਂ ਉੱਤੇ ਦੱਸਿਆ ਗਿਆ ਹੈ ੧੮੮੨ ਵਿੱਚ ਬਣੀ । ਉਸ ਵੇਲੇ ਸਭਾ ਦੀਆਂ ਇੱਕਤ੍ਰਤਾਵਾਂ, ਦੀਵਾਨ ਅਤੇ ਸਮਾਗਮ ਨਾਰਦਾਣਾ ਦੇ ਲਾਗੇ ਇਕ ਇਮਾਰਤ ਵਿੱਚ ਹੁੰਦੇ ਸਨ । ਸਭਾ ਦੇ ਮਨੋਰਥ ਅਤੇ ਕਾਰਜ-ਕਰਮ ਏਨੇ ਖਿੱਚ ਭਰੇ ਅਤੇ ਲਾਭਦਾਇਕ ਸਨ ਕਿ ਸੰਗਤਾਂ ਬੜੀ ਭਾਰੀ ਗਿਣਤੀ ਵਿੱਚ ਦਰਸ਼ਨ ਦੇਣ ਲਗੀਆਂ । ਏਥੇ ਵੱਡੇ ਵੱਡੇ ਇਕੱਠਾਂ ਲਈ ਕਾਫੀ ਥਾਂ ਨਹੀ