ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਇਕੱਤਰ ਕਰ ਕੇ ਲੜੀਵਾਰ ਜਿਲਦਾਂ ਵਿਚ ਪ੍ਰਕਾਸ਼ਤ ਕਰ ਦਿੱਤਾ ਜਾਏ । ਕੂਕਾ ਕਾਗਜ਼ਾਤ ਭੀ ਇਸ ਲੜੀ ਵਿਚ ਆ ਜਾਣਗੇ।

ਮੈਂ ਸੰਤ ਟਹਿਲ ਸਿੰਘ ਜੀ ਵੈਦਰਾਜ ਦਾ, ਜਿਨ੍ਹਾਂ ਪਾਸੋਂ ਮੈਨੂੰ ਬਾਬਾ ਰਾਮ ਸਿੰਘ ਜੀ ਦੀਆਂ ਬਹੁਤ ਸਾਰੀਆਂ ਚਿੱਠੀਆਂ ਪ੍ਰਾਪਤ ਹੋਈਆਂ ਅਤੇ ਸਰਦਾਰ ਗੁਰਬਖਸ਼ ਸਿੰਘ ਝਬਾਲੀਏ ਦਾ, ਜਿਨ੍ਹਾਂ ਪਾਸੋਂ ਇਨ੍ਹਾਂ ਦੀ ਇਕ ਟਾਈਪ ਨਕਲ ਮੈਨੂੰ ਮਿਲੀ ਸੀ, ਦਿਲੋਂ ਧੰਨਵਾਦੀ ਹਾਂ । ਇਨ੍ਹਾਂ ਦੇ ਨਾਲ ਹੀ ਮੈਂ ਗਿਆਨੀ ਨਾਹਰ ਸਿੰਘ ਅਤੇ ਗਿਆਨੀ ਰਾਜਿੰਦਰ ਸਿੰਘ ਬੀ. ਏ. ਦਾ ਭੀ ਧੰਨਵਾਦੀ ਹਾਂ ਜਿਨ੍ਹਾਂ ਵਲੋਂ ਮੈਨੂੰ ਕਈ ਇਕ ਲਾਭਦਾਇਕ ਸਲਾਹਾਂ ਮਿਲੀਆਂ ਹਨ ।

ਖ਼ਾਲਸਾ ਕਾਲਜ ਅੰਮ੍ਰਿਤਸਰ
੯ ਮਈ ੧੯੪੬

ਗੰਡਾ ਸਿੰਘ








Digitized by Ranjab-DigitalLibrary.www.panjabdiqilib.org