ਪੰਨਾ:ਕੂਕਿਆਂ ਦੀ ਵਿਥਿਆ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੯੬ ਕੂਕਿਆਂ ਦੀ ਵਿਥਿਆ ਤੇ ਗੁਲਾਬ ਸਿੰਘ (ਗੁਲਾਬਾ) ਮਜ਼ਹਬੀ ਕੁਕਿਆਂ ਨੇ ਇਕ ਦਿਨ ਅੱਧੀ ਕੁ ਰਾਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਸੁਣਨ ਤੋਂ ਪਿੱਛੋਂ ਪਿੰਡੋਂ ਬਾਹਰ, ਇਕ ਮੜੀ, ਪੀਰ ਖਾਨਾ ਤੇ ਚਾਰ ਕਬਰਾਂ ਢਾਹ ਛੱਡੀਆਂ । ਲੁਧਿਆਣੇ ਦਾ ਡਿਪਟੀ ਇੰਸਪੈਕਟਰ ਜਦ ਤਫਤੀਸ਼ ਤੇ ਗਿਆ ਤਾਂ ਕੁਕਿਆਂ ਨੇ ਇਕਬਾਲ ਕਰ ਲਿਆ। ਇਨ੍ਹਾਂ ਤੇ ਮੁਕੱਦਮਾਂ ਚਲਿਆ ਅਤੇ ਛੇ ਛੇ ਮਹੀਨੇ ਕੈਦ ਤੇ ਦਸ ਦਸ ਰੁਪਏ ਜੁਰਮਾਨਾ, ਯਾ ਇਕ ਇਕ ਮਹੀਨਾ ਹੋਰ ਕੈਦ ਦੀ ਸਜ਼ਾ ਹੋਈ । ਅੰਮ੍ਰਿਤਸਰ ਫਰਵਰੀ ੧੮੬੭ ਦੇ ਅਖੀਰ ਵਿਚ ਕੈਪਟਨ ਮੈਨਜ਼ੀਜ਼ ਪਾਸ ਰੀਪੋਰਟਾਂ ਪੁੱਜੀਆਂ ਕਿ ਸੂਬੇ ਜੋਤਾ ਸਿੰਘ ਤੇ ਬ੍ਰਹਮਾ ਸਿੰਘ ਜ਼ਿਲੇ ਵਿਚ ਚੱਕਰ ਲਾ ਰਹੇ ਹਨ ਤੇ ਦੀਵਾਨ ਕਰ ਰਹੇ ਹਨ । ਇਨ੍ਹਾਂ ਦੇ ਅਸਰ ਹੇਠਾਂ ਜੰਡਿਆਲੇ ਤੇ ਲੋਪੋਕੇ ਦੇ ਠਾਣਿਆਂ ਵਿਚ ਕੁਝ ਮਸੀਤਾਂ, ਠਾਕੁਰਦੁਆਰੇ ਤੇ ਕਬਰਾਂ ਭੀ ਛਾਈਆਂ ਗਈਆਂ ਹਨ । ਜੰਡਿਆਲੇ ਵਿਚ ਪਿੰਡ ਸ਼ੇਖ ੜਤਾ ਦੀ ਖਾਨਗਾਹ, ਲੋਪੋਕੇ ਵਿਚ ਪਿੰਡ ਕੁਹਾਲੀ ਦੀ ਖਾਨਗਾਹ, ਚਵਿੰਡੇ ਇਕ ਹਿੰਦੂ ਦੇਵਲ ਤੇ ਕੁਝ ਪਕੀਆਂ ਕਬਰਾਂ ਭੰਨੀਆਂ ਤੋੜੀਆਂ ਗਈਆਂ । ਰਈਏ ਦੇ ਠਾਣੇ ਵਿਚ ਧਾਰੀਵਾਲ (ਠਾਣਾ ਨਾਰੋਵਾਲ) ਦਾ ਇਕ ਵਸਾਖਾ ਸਿੰਘ ਪਿੰਡ ਮਾਲੋਕਾਂ ਦੀਆਂ ਕਬਰਾਂ ਚਾਹੁੰਦਾ ਫੜਿਆ ਗਿਆ । | ਦੋ ਵਾਕੇ ਅਜਨਾਲਾ ਤਹਿਸੀਲ ਵਿਚ ਹੋਏ ਪਹਿਲੇ ਵਿਚ ਪਿੰਡ ਕੱਕੜ ਦੇ ਪ੍ਰਤਾਪ ਸਿੰਘ, ਲਹਿਣਾ ਸਿੰਘ, ਲੱਖਾ ਸਿੰਘ, ਪਿਆਰਾ ਸਿੰਘ, ਨਿਹਾਲ ਸਿੰਘ ਤੇ ਕੇਸਰ ਸਿੰਘ ਨੇ ਕੁਝ ਸਮਾਧਾਂ ਢਾਹੀਆਂ ਤੇ ਇਕ ਮਸੀਤ ਨੂੰ ਅੱਗ ਲਾਈ ਸੀ । ਦੂਸਰੇ ਵਿਚ ਇਸੇ ਪਿੰਡ ਦੇ ਵਧਾਵਾ ਸਿੰਘ ਤੇ ਭਪ ਸਿੰਘ ਨੇ ਦੋ ਵਾਰੀ ਪਿੰਡ ਦੇ ਜਠੇਰਿਆਂ ਦੀਆਂ ਸਮਾਧਾਂ ਢਾਹੀਆਂ ਸਨ । ਪਹਿਲੀ ਵਾਰੀ ਤਾਂ ਇਨ੍ਹਾਂ ਨੇ ਸਮਾਧਾਂ Digitized by Panjab Digital Library / www.panjabdigilib.org