ਪੰਨਾ:ਕੂਕਿਆਂ ਦੀ ਵਿਥਿਆ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੜ੍ਹੀ ਮਸਾਣੀ ਛਾਇਕੇ ਕਰ ਦਿਓ ਮਦਾਨਾ

੯੭

ਮੁੜ ਬਣਾ ਦਿਤੀਆਂ ਸਨ, ਪਰ ਦੁਸਰੀ ਵਾਰੀ ਫੇਰ ਢਾਹ ਛੱਡੀਆਂ। ਪਿੰਡਾਂ ਕਕੜਾਂ ਦੇ ਮੁਸਲਮਾਨਾਂ ਤੇ ਹੋਰਨਾਂ ਨੇ ਇਹ ਭੀ ਸ਼ਿਕਾਇਤ ਕੀਤੀ ਕਿ ਕੁਕੇ ਸਾਡੇ ਬਜ਼ੁਰਗਾਂ ਦੀਆਂ ਕਬਰਾਂ ਤੇ ਸਮਾਧਾਂ ਦੀ ਬੇਅਦਬੀ ਕਰਦੇ ਹਨ ਤੇ ਨਾਲੇ ਸਾਡੀਆਂ ਤਮਾਕੂ ਦੀਆਂ ਫਸਲਾਂ ਭੀ ਵੱਢ ਛਡਦੇ ਹਨ। ਮੁਕੱਦਮਾ ਚਲਣ ਪਰ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਨੂੰ ਤਾੜਨਾਂ ਕਰ ਕੇ ਛੱਡ ਦਿੱਤਾ।

ਕਰਨਲ ਮੈਕਐਂਡਰੀਉ ਡਿਪਟੀ ਇੰਸਪੈਕਟਰ ਜਨਰਲ ਲਾਹੌਰ ਲਿਖਦਾ ਹੈ ਕਿ ਮੈਂ ਆਨੰਦਪੁਰ ਦੇ ਮੇਲੇ ਦੇ ਮੌਕੇ ਤੇ ਭਾਈ ਰਾਮ ਸਿੰਘ ਨੂੰ ਦੱਸਿਆ ਸੀ ਕਿ ਕੂਕਿਆਂ ਦੀਆਂ ਲੋਕਾਂ ਦੇ ਬਜ਼ੁਰਗਾਂ ਦੀਆਂ ਮੜੀਆਂ ਤੇ ਕਬਰਾਂ ਯਾ ਮਸੀਤਾਂ ਤੇ ਖਾਨਗਾਹਾਂ ਢਾਹੁਣ ਦੀਆਂ ਕਾਰਵਾਈਆਂ ਉਨ੍ਹਾਂ ਨੂੰ ਬਦਨਾਮ ਕਰ ਰਹੀਆਂ ਹਨ। ਭਾਈ ਰਾਮ ਸਿੰਘ ਨੇ ਉੱਤਰ ਵਿਚ ਕਿਹਾ ਕਿ ਮੈਂ ਕੂਕਿਆਂ ਨੂੰ ਆਖ ਦਿੱਤਾ ਹੈ ਕਿ ਓਹ ਇਸ ਤਰ੍ਹਾਂ ਨਾ ਕਰਨ ਅਤੇ ਜੇ ਫਿਰ ਭ ਓਹ ਨਾ ਹਟਣ ਤਾਂ ਸਰਕਾਰ ਬੇਸ਼ੱਕ ਉਨਾਂ ਨੂੰ ਸਜ਼ਾ ਦੇਵੇ।

ਗੁਰਦਾਸਪੁਰ-

ਇਕ ਠਾਕਰਦੁਆਰੇ ਵਿਚ ਸ਼ਿਵਜੀ ਦੀ ਮੂਰਤੀ ਬਾਹਰ ਸੁਟ ਦੇਣ ਦਾ ਸ਼ਕ ਕੁਝ ਕੂਕਿਆਂ ਉਤੇ ਕੀਤਾ ਗਿਆ, ਪਰ ਪੱਕਾ ਸਬੂਤ ਨਾ ਮਿਲ ਸਕਣ ਕਰਕੇ ਕੋਈ ਮੁਕਦਮਾ ਨਾ ਚਲ ਸਕਿਆ। ਡੇਰਾ ਬਾਬਾ ਨਾਨਕ ਦੇ ਪ੍ਰਾਣੇ ਵਿਚ ਪਿੰਡ ਤਿਤਰਕੇ ਵਿਚ ਕੂਕਿਆਂ ਨੇ ਇਕ ਦੇਵੀ ਦਾਰੇ ਦੀ ਕੰਧ ਢਾਹ ਛੱਡੀ।

ਗੁਜਰਾਂਵਾਲਾ-

ਕਈ ਸਮਾਧਾਂ ਤੇ ਠਾਕਰਦਵਾਰੇ ਢਾਹੁਣ ਦੀਆਂ ਵਾਰਦਾਤਾਂ ਹੋਈਆਂ ਅਤੇ ਸ਼ੱਕ ਭੀ ਕੂਕਿਆਂ ਉਤੇ ਸੀ, ਪਰ ਚੂੰਕਿ ਇਹ ਸਾਰੇ