ਪੰਨਾ:ਕੂਕਿਆਂ ਦੀ ਵਿਥਿਆ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧00 ਕੁਕਿਆਂ ਦੀ ਵਿਥਿਆ ਪੂਰਣ ਪੁਰਖ ਅਚੁਤ ਅਬਿਨਾਸ਼ੀ ਜਿਸ ਬੇਦ ਪੁਰਾਣ ਨੇ ਗਇਆ ਹੈ । ਆਪਣਾ ਬਿਰਦੁ ਰਖਾ ਪਰਮੇਸ਼ਰ, ਰਾਮ ਸਿੰਘ ਨਾਮ ਕਹਾਇਆ ਹੈ। ਇਹ ਦੋਨੋਂ ਤੁਕਾਂ ਸ੍ਰੀ ਗੁਰੂ ਗ੍ਰੰਥ ਦੇ ਇਕ ਸ਼ਬਦ ਦੀਆਂ ਦੋ ਤੁਕਾਂ ਨੂੰ ਭੰਨ ਕੇ ਬਣਾਈਆਂ ਗਈਆਂ ਹਨ । ਪਰ ਇਸ ਘਾੜਤ ਤੇ ਭੰਨ-ਤੋੜ ਦੇ ਜ਼ਿਮੇਂਵਾਰ ਭਾਈ ਰਾਮ ਸਿੰਘ ਦੇ ਸੂਬੇ ਸਨ, ਖੁਦ ਭਾਈ ਰਾਮ ਸਿੰਘ ਨਹੀਂ, ਜਿਨ੍ਹਾਂ ਦਾ ਜ਼ਿਕਰ ਕਰਦਾ ਹੋਇਆ ਮੀਰ ਫ਼ਜ਼ਲ ਹੁਸੈਨ ਇਨਸਪੈਕਟਰ ਪੇਲਸ ਹੋਸ਼ਿਆਰਪੁਰ ਲਿਖਦਾ ਹੈ ਕਿ- 1 7 ($ur: ਅਰਥਾਤ-ਪੀਰ ਨਹੀਂ ਉਡਦੇ, ਮੁਰੀਦ ਉਡਾਂਦੇ ਹਨ। ਇਨਸਪੈਕਟਰ ਜਨਰਲ ਪੋਲੀਸ ਲਾਹੌਰ ਕੁਕਿਆਂ ਸੰਬੰਧੀ ਸੰਨ ੧੮੬੮ ਦੀ ਆਪਣੀ ਰਿਪੋਰਟ ਵਿਚ ਲਿਖਦਾ ਹੈ ਕਿ ਭਾਈ ਰਾਮ ਸਿੰਘ ਦਾ ਨਜ਼ਰ-ਬੰਦੀ ਤੋਂ ਖੁਲ ਮੰਗਣ ਦਾ ਇਕ ਮੰਤਵ ਇਹ ਸੀ ਕਿ ਉਹ ਆਨੰਦ ਪੁਰ, ਮੁਕਤਸਰ ਅਤੇ ਅੰਮ੍ਰਿਤਸਰ ਦੇ ਗੁਰਦੁਆਰਿਆਂ ਵਿਚ ਜਾ ਸਕੇ । ਓਸ ਨੂੰ ਆਸ ਇਹ ਸੀ ਕਿ ਇਨ੍ਹਾਂ ਗੁਰਦਵਾਰਿਆਂ ਦੇ ਮਹੰਤ, ਪੁਜਾਰੀ ਤੇ ਸਰਬਰਾਹ ਖੁਲਮ-ਖੁਲਾ ਉਸ ਨੂੰ ਇਕ ਗੁਰੂ ਪ੍ਰਵਾਣ ਕਰਨਗੇ ਅਤੇ ਗੁਰੂ ਨਾਨਕ ਗੁਰੁ ਗੋਬਿੰਦ ਸਿੰਘ ਵਾਲੀ ਇੱਜ਼ਤ ਤੇ ਪੋਜ਼ੀਸ਼ਨ ਦੇ ਦੇਣਗੇ । ਪਰ ਨਤੀਜ' ਬਿਲਕੁਲ ਇਸ ਦੇ ਵਿਰੁਧ ਨਿਕਲਿਆ, ਜਿਸ ਕਰਕੇ ਰਾਮ ਸਿੰਘ ਨੂੰ ਸਖਤ ਨਿਰਾਸਤਾ ਹੋਈ । ਮੈਨੂੰ ਇਹ ਪਤਾ ਲੱਗਾ ਹੈ ਕਿ ਉਹ ਹੁਣ ਆਪਣੇ ਆਪ ਅੱਗੇ ਨੂੰ ਭੈਣੀ ਤੋਂ ਬਿਲਕੁਲ ਹੀ ਬਾਹਰ ਨਾ ਨਿਕਲਣ ਦਾ ਫੈਸਲਾ ਕਰ ਲੈਣ ਪਰ ਵਿਚਾਰ ਕਰ ਰਿਹਾ ਹੈ । ਅਸਲ ਗੱਲ ਇਹ ਹੈ ਕਿ ਖੁਦਾਈ ਤਾਕਤ ਵਾਲੇ ਹੋਣ ਦੀ ਮਸ਼ਹੂਰੀ ਦੇ ਚਾਹਵਾਨਾਂ ਲਈ ਆਮ ਜਨਤਾ ਨਾਲ ਮਿਲਨਾ ਜੁਲਨਾ ਢੁਕਵਾਂ ਨਹੀਂ । ਹਰ ਥਾਂ ਪੁਰਾਣੇ ਸਿਖ ਪੁਜਾਰੀਆਂ ਨੇ ਭਾਈ ਰਾਮ ਸਿੰਘ ਦੀਆਂ ਨਵੀਆਂ ਘਾੜਤਾਂ ਨੂੰ ਪੂਵਾਣ ਕਰਨੋਂ ਨਾਂਹ Digitized by Panjab Digital Library / www.panjabdigiliborg