ਪੰਨਾ:ਕੂਕਿਆਂ ਦੀ ਵਿਥਿਆ.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਨ ਪ੍ਰਤਿਸ਼ਟਾ ਵਿਚ ਘਾਟਾ

੧੦੧

ਕਰ ਦਿੱਤੀ ਅਤੇ ਜਿਤਨੀ ਦੇਰ ਤਕ ਓਹ ਆਪਣੀਆਂ ਇਨ੍ਹਾਂ ਕਾਢਾਂ ਨੂੰ ਤਿਆਗਣਾ ਪ੍ਰਵਾਣ ਨਾ ਕਰੇ ਉਤਨੀ ਦੇਰ ਤਕ ਉਨਾਂ ਨੇ ਭਾਈ ਰਾਮ ਸਿੰਘ ਲਈ ਅਰਦਾਸਾ ਕਰਨੋਂ ਭੀ ਇਨਕਾਰ ਕਰ ਦਿੱਤਾ ਜੋ ਕਿ ਓਹ ਹਰ ਪੱਕੇ ਸਿੱਖ ਲਈ ਸਤੇ ਹੀ ਕਰ ਦਿੰਦੇ ਹਨ। ਚੂੰਕਿ ਭਾਈ ਰਾਮ ਸਿੰਘ ਨੇ ਪੁਜਾਰੀਆਂ ਦੀ ਇਹ ਸ਼ਰਤ ਪ੍ਰਵਾਣ ਕਰਨੋਂ ਨਾਂਹ ਕਰ ਦਿੱਤੀ, ਇਸ ਲਈ ਓਹ ਓਥੇ ਖੜ ਤੇ ਦਰਸ਼ਕਾਂ ਦੀ ਘਿਣਾਂ ਦਾ ਨਿਸ਼ਾਨਾ ਬਣ ਗਿਆ। ਉਸ ਨੇ ਪੁਰਾਤਨ ਸਿਖ ਰਹੁ-ਰੀਤ ਵਿਚ ਅਦਲਾ ਬਦਲੀ ਕਰਨ ਦਾ ਇਕ ਨਿਸਫਲ ਯਤਨ ਕੀਤਾ ਅਤੇ ਇਸ ਪਰ ਹੋ ਪਈਆਂ ਬਹਿਸਾਂ ਨੇ ਭਾਈ ਰਾਮ ਸਿੰਘ ਨੂੰ ਹੌਲੇ ਪਾਉਣ ਵਿਚ ਸਹਾਇਤਾ ਕੀਤੀ ਹੈ। ਇਸ ਤਰਾਂ ਭਾਈ ਰਾਮ ਸਿੰਘ ਦੇ ਆਮ ਜਨਤਾ ਵਿਚ ਹਾਸੇ ਦਾ ਨਿਸ਼ਾਨਾਂ ਬਣ ਜਾਣ ਪਰ ਕਈ ਕੁਕੇ ਭੀ ਫੋਲ ਗਏ।

ਇਨ੍ਹਾਂ ਹਾਲਾਤ ਵਿਚ ਹੀ ਇਕ ਹੋਰ ਘਟਨਾ ਹੋ ਗਈ ਜਿਸ ਨੇ ਕਿ ਭਾਈ ਰਾਮ ਸਿੰਘ ਦੇ ਕਰਾਮਾਤੀ ਹੋਣ ਸੰਬੰਧੀ ਕਈਆਂ ਦੇ ਨਿਸਚੇ ਨੂੰ ਹਿਲਾ ਦਿੱਤਾ। ਫ਼ੀਰੋਜ਼ਪੁਰ ਦਾ ਸੁਪ੍ਰਿੰਟੈਂਡੈਂਟ ਮਿਸਟਰ ਟਰਟਨ-ਸਮਿੱਥ ਲਿਖਦਾ ਹੈ ਕਿ ਇਕ ਸ਼ਰਧਾਲੂ ਕੂਕੇ ਦੇ ਮਨ ਵਿਚ ਭਾਈ ਸਾਹਿਬ ਦੀ ਅੰਤਰ-ਯਾਮਤਾ ਦੀ ਪਰਖ ਕਰਨ ਦਾ ਫੁਰਨਾ ਫੁਰਿਆ, ਤਾਂ ਉਸ ਨੇ ਚੁਪ ਕੀਤਆਂ ਹੀ ਇਕ ਦਿਨ ਭਾਈ ਰਾਮ ਸਿੰਘ ਦੇ ਕੁਝ ਬਸਤਰ ਚਕ ਕੇ ਲਕੋ ਦਿਤੇ। ਤਿੰਨ ਦਿਨ ਤਕ ਭਾਈ ਸਾਹਿਬ ਕਪੜਿਆਂ ਦੀ ਟੋਲ ਭਾਲ ਕਰਦੇ ਰਹੇ ਪਰ ਕੁਝ ਪਤਾ ਨਾ ਚਲ ਸਕਿਆ। ਇਸ ਗਲ ਨੇ ਕਕਿਆਂ ਦੀਆਂ ਅੱਖੀਆਂ ਖੋਲ ਦਿੱਤੀਆਂ। ਅੰਤ ਉਸ ਕਕੇ ਨੇ ਕਪੜੇ ਮੋੜ ਦਿਤੇ ਤੇ ਆਪਣੀ ਸ਼ਰਧਾ ਭਾਵਨਾ ਛਡ ਕੇ ਭਾਈ ਰਾਮ ਸਿੰਘ ਤੋਂ ਵੱਖ ਹੋ ਗਿਆ। ਇਹ ਗੱਲ ਫੀਰੋਜ਼ਪੁਰ ਦੇ ਜ਼ਿਲੇ ਵਿਚ ਚੋਖੀ ਫੈਲ ਗਈ ਤੇ ਕਈ ਕੂਕਿਆਂ ਦਾ ਨਿਸਚਾ ਹਿੱਲ ਗਿਆ।

ਪਿਛੇ ਲਿਖਿਆ ਜਾ ਚੁੱਕਾ ਹੈ ਕ ਗਿਣਤੀ ਵਧਾਉਣ ਦੀ