ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਨ ਪ੍ਰਤਿਸ਼ਟ ਵਿਚ ਘਾਟਾਂ

੧੦੩

ਇਸ ਦੁਖਦਾਇਕ ਘਟਨਾ ਨੇ ਆਮ ਜਨਤਾ ਵਿਚ ਕੁਕਿਆਂ ਦੇ ਜੀਵਨ ਸੰਬੰਧੀ ਕੋਈ ਚੰਗੀ ਰਾਏ ਨਾ ਰਹਿਣ ਦਿੱਤੀ। ਇਸੇ ਸਾਲ ਹੀ ਭਾਗ ਸਿੰਘ ਕੂਕਿਆਂ ਦਾ ਸੂਬਾ ਬਣਨ ਤੋਂ ਛੇਤੀ ਹੀ ਬਾਦ ਇਕ ਬੜੀ ਭਿਆਨਕ ਬੀਮਾਰੀ ਨਾਲ ਮਰਿਆ। ਇਸ ਦਾ ਹੁਸ਼ਿਆਰਪੁਰ ਦੇ ਜ਼ਿਲੇ ਵਿਚ ਕੁਕਿਆਂ ਦੇ ਪ੍ਰਚਾਰ ਤੇ ਬਹੁਤ ਉਲਟਾ ਅਸਰ ਪਿਆ।

ਇਨ੍ਹਾਂ ਗੱਲਾਂ ਦੇ ਨਾਲ ਹੀ ਇਕ ਹੋਰ ਚੀਜ਼, ਜਿਸ ਨੇ ਲੋਕਾਂ ਨੂੰ ਕੂਕਿਆਂ ਤੋਂ ਦੁਰੇਡੇ ਕਰਨਾ ਸ਼ੁਰੂ ਕਰ ਦਿੱਤਾ, ਭਾਈ ਰਾਮ ਸਿੰਘ ਦੇ ਲਾਓ-ਲਸ਼ਕਰ ਸਮੇਤ ਦੌਰੇ ਸਨ। ਇਹ ਦੌਰੇ ਪਿੰਡਾਂ ਦੇ ਗਰੀਬ ਕੁਕਿਆਂ ਨੂੰ ਬੜੇ ਮਹਿੰਗੇ ਪੈਂਦੇ ਸਨ। ਭਾਈ ਸਾਹਿਬ ਨਾਲ ਵੀਹ ਕੁ ਘੋੜੇ ਅਤੇ ਕੂਕਿਆਂ ਦੀ ਕਾਫ਼ੀ ਗਿਣਤੀ ਹੁੰਦੀ ਸੀ, ਜਿਨ੍ਹਾਂ ਦੇ ਖਾਣੇ ਦਾਣੇ, ਲੰਗਰ ਤੇ ਸਰਦਾਈਆਂ ਦਾ ਖਰਚ ਉਸ ਕੂਕੇ ਨੂੰ ਦੇਣਾ ਪੈਂਦਾ ਜਿਸ ਦੇ ਘਰ ਕਿ ਭਾਈ ਸਾਹਿਬ ਆਪਣੇ ਦੌਰੇ ਸਮੇਂ ਡੇਰਾ ਕਰਦੇ। ਸਸਤੇ-ਭਾ ਦੇ ਦਿਨਾਂ ਵਿਚ ਤਾਂ ਲੋਕ ਸੇਵਾ ਭਾਵ ਨਾਲ ਸਹਿ ਜਾਂਦੇ ਪਰ ੧੮੬੮ ਦੇ ਮਹਿੰਗਾਈ ਦੇ ਦਿਨਾਂ ਵਿਚ ਇਹ ਖਰਚ ਕਈ ਗਰੀਬ ਕੁਕਿਆਂ ਲਈ ਔਖ ਦਾ ਕਾਰਣ ਬਣ ਗਿਆ। ਇਸ ਨੇ ਲੋਕਾਂ ਦੇ ਉਤਸਾਹ ਨੂੰ ਬਹੁਤ ਕੁਝ ਠੰਡਾ ਪਾ ਦਿੱਤਾ।

ਇਨਸਪੈਕਟਰ ਜਨਰਲ ਪੁਲੀਸ ਲਾਹੌਰ ਆਪਣੀ ੧੮੬੮ ਦੀ ਰਿਪੋਰਟ ਦੇ ਅੰਤ ਵਿਚ ਲਿਖਦਾ ਹੈ ਕਿ ਇਹੋ ਜੇਹੇ ਕਈ ਕਾਰਣਾਂ ਨੇ ਰਲ ਕੇ ਸੰਨ ੧੮੬੮ ਨੂੰ ਕੂਕਿਆਂ ਲਈ ਇਕ ਅਭਾਗਾ ਵਰਾ ਬਣਾ ਦਿੱਤਾ। ਪਰ ਖਿਆਲ ਕੀਤਾ ਜਾਂਦਾ ਹੈ ਕਿ ਭਾਈ ਰਾਮ ਸਿੰਘ ਆਪਣੀ ਮਾਨ-ਪ੍ਰਤਿਸ਼ਟਾ ਨੂੰ ਮੁੜ ਕਾਇਮ ਰੱਖਣ ਲਈ ਜ਼ਰੂਰ ਯਤਨ ਕਰੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੂਕਿਆਂ ਦੀ ਦੇਖ ਭਾਲ ਜਾਰੀ ਰੱਬ, ਪਰ ਅੱਗੇ ਨਾਲੋਂ ਜ਼ਰਾ ਘਟ ਸਖਤ। ਹੋ ਸਕਦਾ ਹੈ ਕਿ ਕੁਕਿਆਂ ਦੇ, ਧਾਰਮਕ ਉਤਸ਼ਾਹ ਦੀ ਲਾਟ ਬੁਝਣ ਤੋਂ ਪਹਿਲਾਂ ਇਕ ਵਾਰੀ ਫੇਰ ਪ੍ਰਚੰਡ ਹੋ ਕੇ ਉੱਚੀ ਚੜੇ ਇਸ ਲਈ ਸਾਨੂੰ ਸੰਨ ੧੮੬੯