ਪੰਨਾ:ਕੂਕਿਆਂ ਦੀ ਵਿਥਿਆ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੮

ਕੂਕਿਆਂ ਦੀ ਵਿਥਿਆ

ਮਸਤਾਨ ਸਿੰਘ ਦਾ ਕੂਕਿਆਂ ਉਤੇ ਕਾਫੀ ਅਸਰ ਸੀ: ਕਹਿੰਦੇ ਹਨ ਕਿ ਇਸ ਨੇ ਇਹ ਪਹਿਲੋਂ ਹੀ ਦੱਸ ਦਿੱਤਾ ਸੀ ਕਿ ਕਾਲ ਪੈਣ ਵਾਲਾ ਹੈ ਤੇ ਉਸ ਦੀ ਇਹ ਗੱਲ ਠੀਕ ਨਿਕਲ ਆਈ ਸੀ। ਇਸ ਤਰ੍ਹਾਂ ਕੁਕਿਆਂ ਵਲੋਂ ਮਸਤਾਨ ਸਿੰਘ ਦੀ ਜੋ ਇੱਜ਼ਤ ਹੋਣ ਲਗ ਪਈ ਉਸ ਨੇ ਇਸ ਦਾ ਸਿਰ ਫੇਰ ਦਿੱਤਾ। ਇਥੇ ਤਕ ਇਹ ਖੁਦ ਭਾਈ ਰਾਮ ਸਿੰਘ ਤੋਂ ਭੀ ਬੇ-ਮੁਖ ਹੋ ਗਿਆ ਤੇ ਉਨਾਂ ਨੂੰ ਛਿਲੜ ਸਮਝ ਕੇ ਪੁੱਛੇ ਬਿਨਾਂ ਹੀ ਉਪਰੋਕਤ ਝਗੜਾ ਖੜਾ ਕਰ ਦਿੱਤਾ ਜਿਸ ਦਾ ਮੰਤਵ ਮੁੜ ਸਿੱਖ ਰਾਜ ਕਾਇਮ ਕਰਨਾ ਸਿੱਧ ਕੀਤਾ। ਮਲਮ ਹੁੰਦਾ ਹੈ, ਮਸਤਾਨ ਸਿੰਘ ਨੇ ਕਈ ਥਾਈਂ ਇਹ ਭੀ ਆਖਿਆ ਕਿ ਭਾਈ ਰਾਮ ਸਿੰਘ ਚਲਾਣਾ ਕਰ ਗਏ ਹਨ ਤੇ ਮੈਂ ਉਨ੍ਹਾਂ ਦੀ ਥਾਂ ਥਾਪਿਆ ਗਿਆ ਹਾਂ। ਮਸਤਾਨ ਸਿੰਘ ਨੇ ਪਿੰਡ ਝੰਡੇਵਾਲਾ, ਠਾਣਾ ਮਲੋਟ, ਦੀ ਇਕ ਸਿੰਘਣੀ ਨੂੰ ਆਪਣੀ ਪ੍ਰਚਾਰਿਕਾ ਸਥਾਪਨ ਕੀਤਾ ਤੇ ਇਹ ਮਸ਼ਹੂਰ ਕੀਤਾ ਕਿ ਭਾਈ ਰਾਮ ਸਿੰਘ ਦੀ ਪੜੀ ਦਯਾ ਕੌਰ ਦੀ ਜੋਤ ਉਸ ਵਿਚ ਆ ਬਿਰਾਜੀ ਹੈ ਤੇ ਉਸ ਨੇ ਇਸ ਨੂੰ ਮਜਬੂਰ ਕੀਤਾ ਹੈ ਕਿ ਉਹ ਮਸਤਾਨ ਸਿੰਘ ਨੂੰ ਕੂਕਾ ਸੰਪ੍ਰਦਾਇ ਦਾ ਆਗੂ ਪ੍ਰਗਟ ਕਰੇ।

ਗ੍ਰਿਫਤਾਰ ਕੀਤੇ ਗਏ ੪੪ ਕੂਕਿਆਂ ਉਤੇ ਫ਼ੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਮਿਸਟਰ ਨੌਕਸ ਦੀ ਅਦਾਲਤ ਵਿਚ ਮੁਕਦਮਾ ਚਲਿਆ। ਲਾਹੌਰ ਦੇ ਕਮਿਸ਼ਨਰ ਲੈਫ਼ਟਿਨੈਂਟ ਕਰਾਕਰੌਫਟ ਵਲੋਂ ਮਿਸਟਰ ਨੌਕਸ ਨੂੰ ਹਦਾਇਤ ਕੀਤੀ ਗਈ ਕਿ ਕੁਕਿਆਂ ਵਿਰੁਧ ਬਗਾਵਤ ਦਾ ਮੁਕਦਮਾ ਨਾ ਚਲਾਇਆ ਜਾਏ, ਕੇਵਲ ਫਸਾਦ ਦਾ ਮੁਕਦਮਾ ਹੀ ਚਲ ਤੇ ਕੁਝ ਥੋੜੀਆਂ ਹੀ ਸਖਤ ਸਜ਼ਾਵਾਂ ਦਿਤੀਆਂ ਜਾਣ, ਚੁਨਾਂਚਿ ੪੪ ਕੂਕਿਆਂ ਵਿਚੋਂ ਹੇਠ ਲਿਖੇ ਸੱਤਾਂ ਨੂੰ ਹੀ ਸਜ਼ਾਵਾਂ ਮਿਲੀਆਂ, ਬਾਕੀ ੩੭ ਨੂੰ ਬਿਨਾ ਮੁਕਦਮੇ ਦੇ ਛੱਡ ਦਿਤਾ ਗਿਆ।

੧, ਮਸਤਾਨ ਸਿੰਘ ਥਰਾਜਵਾਲਾ (ਸਰਸਾ), ਡੇਢ ਸਾਲ ਸਖਤ ਕੈਦ ਤੇ ਪੰਜਾਹ ਰੁਪਏ ਜੁਰਮਾਨਾ ਯਾ ਛੇ ਮਹੀਨੇ ਹੋਰ ਕੈਦ।