ਪੰਨਾ:ਕੂਕਿਆਂ ਦੀ ਵਿਥਿਆ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਸ਼ਮੀਰ ਵਿਚ ਕੂਕਿਆਂ ਦੀ ਪਲਟਣ

ਸੰਨ ੧੮੬੯ ਦੀਆਂ ਗਰਮੀਆਂ ਵਿਚ ਰੋਜ਼ਗਾਰ ਦੀ ਤਲਾਸ਼ ਵਿਚ ਕੁਝੂ ਕਕੇ ਮਹਾਰਾਜਾ ਕਸ਼ਮੀਰ ਪਾਸ. ਜੰਮ ਪਹੁੰਚੇ ਤੇ ਡੋਗਰਾ ਫੌਜ ਵਿਚ ਭਰਤੀ ਹੋਣ ਦੀ ਇੱਛਾ ਪ੍ਰਗਟ ਕੀਤੀ। ਇਨ੍ਹਾਂ ਦੀ ਗਿਣਤੀ ਤੀਹ ਪੈਂਤੀ ਦੇ ਨੇੜੇ ਸੀ। ਸਢੌਰਾ ਜ਼ਿਲਾ ਅੰਬਾਲੇ ਦਾ ਜਾਗੀਰਦਾਰ ਸਰਦਾਰ ਹੀਰਾ ਸਿੰਘ, ਕਿਲਾ ਦੇਸਾ ਸਿੰਘ ਜ਼ਿਲਾ ਅੰਮ੍ਰਿਤਸਰ ਦਾ ਤਾਰਾ ਸਿੰਘ, ਲਾਲ ਸਿੰਘ ਪਟਿਆਲੀਆ ਤੇ ਚੰਦਾ ਸਿੰਘ ਅੰਮ੍ਰਿਤਸਰੀਆ ਇਨਾਂ ਦੇ ਆਗੂ ਸਨ। ਮਹਾਰਾਜਾ ਰਣਬੀਰ ਸਿੰਘ ਨੇ ਇਨ੍ਹਾਂ ਨੂੰ ਜਮਾਂ ਸ਼ਹਿਰ ਤੋਂ ਬਾਹਰ ਥਾਂ ਦੇ ਦਿੱਤੀ ਤੇ ਕਿਹਾ ਕਿ ਜੇ ਤੁਸੀਂ ਇਕ ਪਲਟਣ ਦੀ ਨਫ਼ਰੀ ਜੋਗੇ ਆਦਮੀ ਲੈ ਆਓ ਤਾਂ ਤੁਹਾਡੀ ਇੱਕ ਵੱਖਰੀ ਪਲਟਣ ਖੜੀ ਕਰ ਦਿੱਤੀ ਜਾਏਗੀ। ਭਰਤੀ ਸ਼ੁਰੂ ਹੋਣ ਪਰ ਕੁਕੇ ਜੰਮ ਪੂਜਣ ਲੱਗ ਪਏ। ਇਸ ਗੱਲ ਦੀ ਖਬਰ ਨਵੰਬਰ ਦੇ ਮਹੀਨੇ ਇਨਸਪੈਕਟਰ ਜਨਰਲ ਪੋਲੀਸ ਨੂੰ ਲੱਗੀ, ਤੇ ਇਹ ਭੀ ਪਤਾ ਲੱਗਾ ਕਿ ਭਰਤੀ ਦਾ ਚਾਹਵਾਨ ਹਰ ਜਵਾਨ ਜੰਮੂ ਜਾਣ ਤੋਂ ਪਹਿਲਾਂ ਭਾਈ ਰਾਮ ਸਿੰਘ ਤੋਂ ਇਕ ਸਰਟੀਫੀਕੇਟ ਲੈ ਜਾਂਦਾ ਹੈ।

ਸੰਨ ੧੮੬੯ ਦੇ ਅਖੀਰ ਵਿਚ ਇਕ ਡਿਪਟੀ ਇਨਸਪੈਕਟਰ ਪੋਲੀਸ ਜੰਮੂ ਭੇਜਿਆ ਗਿਆ ਤਾਂ ਕਿ ਉਹ ਇਸ ਪਲਟਣ ਦੇ ਵੇਰਵੇ ਸਹਿਤ ਹਾਲਾਤ ਪਤਾ ਕਰੇ। ਇਹ ਪੋਲੀਸ ਅਫਸਰ ਫ਼ਰਵਰੀ ੧੮੭੦ ਵਿਚ ਜੰਮੂ ਤੋਂ ਮੁੜਿਆ ਤੇ ਇਸ ਨੇ ਪੋਰਟ ਕੀਤੀ ਕਿ ਨਵੀਂ ਖੜੀ ਹੋ ਰਹੀ ਇਸ ਪਲਟਣ ਦਾ ਕਮਾਨ ਅਫ਼ਸਰ ਸਰਦਾਰ ਹੀਰਾ ਸਿੰਘ ਹੈ ਤੇ ਡੇਢ ਸੌ ਆਦਮੀ ਭਰਤੀ ਹੋ ਚੁੱਕਾ ਹੈ। ਇਹ ਸਾਰੇ ਜੰਮੂ ਮੌਜੂਦ ਨਹੀਂ ਸਨ, ਕੁਝ ਆਪਣੇ ਪਿੰਡਾਂ ਨੂੰ ਗਏ ਹੋਏ ਸਨ।