ਪੰਨਾ:ਕੂਕਿਆਂ ਦੀ ਵਿਥਿਆ.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੧੪
ਕੂਕਿਆਂ ਦੀ ਵਿਥਿਆ

ਆਪਣੇ ਇਕ ਨਿਕਟਵਰਤੀ ਭਗਵਾਨ ਸਿੰਘ ਨੂੰ ਗਿਆਰਾਂ ਸੌ ਰੁਪਈਆ ਦੇ ਕੇ ਲਾਹੌਰ ਵੱਲ ਭੇਜਿਆ ਕਿ ਇਕ ਜੋੜਾ ਖੱਚਰਾਂ ਤੇ ਦੋ ਮਝ ਲਿਆਵੇ। ਕਾਹਨ ਸਿੰਘ ਨੇ ਖੱਚਰਾਂ ਖਰੀਦੀਆਂ ਤੇ ਸਾਹਿਬ ਸਿੰਘ ਨੇ ਮੱਝਾਂ, ਜੋ ਇਹ ਲੈ ਕੇ ਨਿਪਾਲ ਗਏ। ਇਨ੍ਹਾਂ ਦੇ ਨਾਲ ਅਤਰ ਸਿੰਘ ਜਾਮਨ ਸਿੰਘ, ਬੀਰ ਸਿੰਘ ਤੇ ਮਾਨ ਸਿੰਘ ਭੇਜੇ ਗਏ। ਇਹ ਖੱਚਰਾਂ ਤੇ ਮੱਝਾਂ ਮਹਾਰਾਜਾ ਜੰਗ ਬਹਾਦੁਰ ਤੇ ਉਸ ਦੇ ਪੁੜ ਟਿੱਕਾ ਬਬਰ ਜੰਗ ਲਈ ਸਨ।

ਜਿਸ ਵੇਲੇ ਇਹ ਨਿਪਾਲ ਪੁੱਜੇ ਤਾਂ ਕ੍ਰਿਪਾਲ ਸਿੰਘ ਨੇ ਬਾਬਾ ਸਾਹਿਬ ਸਿੰਘ ਤੇ ਕਾਹਨ ਸਿੰਘ ਸੂਬੇ ਦੀ ਮੁਲਾਕਾਤ ਟਿੱਕਾ ਬਬਰ ਜੰਗ ਨਾਲ ਕਰਾਈ ਤੇ ਟਿੱਕਾ ਬਬਰ ਜੰਗ ਨੇ ਆਪਣੇ ਪਿਤਾ ਮਹਾਰਾਜਾ ਜੰਗ ਬਹਾਦੁਰ ਨਾਲ। ਖੱਚਰਾਂ ਤੇ ਮੱਝਾਂ ਜੰਗ ਬਹਾਦੁਰ ਤੇ ਟਿੱਕਾ ਬਬਰ ਜੰਗ ਨੇ ਰੱਖ ਲਈਆਂ ਤੇ ਸਾਹਿਬ ਸਿੰਘ ਨੂੰ ਪੰਜ ਸੌ ਰੁਪਈਆ ਨਕਦ, ਇਕ ਕਸਤੂਰੀ ਤੇ ਸੋਨੇ ਦੀ ਮਾਲਾ, ਇਕ ਦੋਸ਼ਾਲਾ, ਇਕ ਗੁੰਟ ਘੋੜਾ ਤੇ ਦੋ ਖੁਖਰੀਆਂ ਦਿੱਤੀਆਂ। ਨਿਪਾਲੋਂ ਮੁੜਨ ਵੇਲੇ ਉਥੇ ਦੇ ਅੰਗ੍ਰੇਜ਼ੀ ਰੈਜ਼ੀਡੈਂਟ ਨੇ ਦੋ ਖੁਖਰੀਆਂ ਨਾਲ ਪੰਜਾਬ ਲੈ ਆਉਣ ਲਈ ਪਾਸ਼ ਦੇ ਦਿੱਤਾ ਤਾਂ ਕਿ ਰਸਤੇ ਵਿਚ ਕੋਈ ਮੁਸ਼ਕਲ ਨਾ ਪਵੇ।

ਜਿਵੇਂ ਸੂਬੇ ਸਾਹਿਬ ਸਿੰਘ ਤੇ ਕਾਹਨ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਸੀ, ਹੋ ਸਕਦਾ ਹੈ ਕਿ ਇਹ ਮਿਸ਼ਨ ਬਹੁਤ ਹਦ ਤਕ ਤਜਾਰਤੀ ਹੀ ਹੋਵੇ। ਸੂਬਾ ਸਾਹਿਬ ਸਿੰਘ ਭਾਈ ਰਾਮ ਸਿੰਘ ਦੇ ਤਬਲੇ ਅਤੇ ਡੰਗਰਖਾਨੇ ਦਾ ਇਨਚਾਰਜ ਸੀ ਜਿੱਥੇ ਕਿ ਕਾਫ਼ੀ ਗਿਣਤੀ ਵਿਚ ਡੰਗਰ ਵੱਛੇ ਪਾਲੇ ਜਾਂਦੇ ਸਨ ਤੇ ਬਾਹਰ ਬੇਚੇ ਜਾਂਦੇ ਸਨ। ਸਾਹਿਬ ਸਿੰਘ ਨੇ ਆਪਣੇ ੨੪-੨੫ ਅਪਰੈਲ ੧੮੭੨ ਦੇ ਬਿਆਨ ਵਿਚ ਦੱਸਿਆ ਸੀ ਕਿ ਕੁਝ ਵਰੇ ਹੋਏ ਹਨ ਮੈਂ ਭਾਈ ਰਾਮ ਸਿੰਘ ਦੇ ਤਬੇਲੇ ਦੇ ਕਈ ਘੜੇ ਹਰਦੁਆਰ ਵੇਚੇ ਸਨ। ਡੰਗਰਾਂ ਦੀ ਵਿਕਰੀ ਤੋਂ ਜੋ ਨਫਾ