ਪੰਨਾ:ਕੂਕਿਆਂ ਦੀ ਵਿਥਿਆ.pdf/121

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੧੧੭)
ਦੀਵਾਨ ਬੂਟਾ ਸਿੰਘ ਸੰਬੰਧੀ ਰੀਪੋਰਟ

ਉਹ ਕੂਕਿਆਂ ਸੰਬੰਧੀ ਆਪਣੀ ਕੋਈ ਚੀਜ਼ ਲਾਹੌਰ ਵਿਚ ਛਪਵਾ ਸਕਣ। ਅੰਬਾਲੇ ਦਾ ਕਮਿਸ਼ਨਰ ਮਿਸਟਰ ਜੇ. ਡਬਲਯੂ. ਮੈਕਨੈਬ ੪ ਨਵੰਬਰ ਸੰਨ ੧੮੭੧ ਦੀ ਆਪਣੀ ਯਾਦ-ਦਾਸ਼ਤ ਵਿਚ ਲਿਖਦਾ ਹੈ ਕਿ ਲਾਹੌਰ ਦੇ ਛਾਪੇਖਾਨਿਆਂ ਵਿਚ ਦੀਵਾਨ ਬੂਟਾ ਸਿੰਘ ਦਾ ਬੜਾ ਜ਼ੋਰ ਤੇ ਪ੍ਰਭਾਵ ਹੈ ਇਸ ਲਈ ਇਸ ਚਿੱਠੀ ਪੱਤ੍ਰ ਨੂੰ (ਕੂਕਿਆਂ ਸੰਬੰਧੀ ਆਪਣੀ ਚਿੱਠੀ ਪੱਤ੍ਰ ਤੇ ਯਾਦ-ਦਾਸ਼ਤ ਸੰਬੰਧੀ ਜ਼ਿਕਰ ਕਰਦਾ ਹੋਇਆ ਲਿਖਦਾ ਹੈ) ਛਪਵਾਉਣਾ ਬਿਲਕੁਲ ਅਯੋਗ ਹੋਵੇਗਾ।*


ਜੇ. ਡਬਲਯੂ. ਮੈਕਨਥ, ਕਮਿਸ਼ਨਰ ਅੰਬਾਲਾ ਡਿਵੀਯਨ ਦੀ ਭਾਈ ਰਾਮ ਸਿੰਘ ਤੇ ਕੂਕਿਆਂ ਸੰਬੰਧੀ ਯਾਦਦਾਸ਼ਤ, ੪ ਨਵੰਬਰ ਸੰਨ ੧੮੭੧।