ਪੰਨਾ:ਕੂਕਿਆਂ ਦੀ ਵਿਥਿਆ.pdf/123

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਮ੍ਰਿਤਸਰ ਵਿਚ ਬੁਚੜਾਂ ਦੇ ਕਤਲ

੧੧੯

ਪੂਰੀ ਤਰ੍ਹਾਂ ਪੰਜਾਬ ਵਿਚ ਅੰਗ੍ਰੇਜ਼ੀ ਰਾਜ ਹੋ ਜਾਣ ਪਿੱਛੋਂ ਇਸ ਮਨਾਹੀ ਪਰ ਕੋਈ ਕਾਰਬੰਦ ਨਾ ਰਿਹਾ ਤੇ ਲਾਹੌਰੀ ਦਰਵਾਜ਼ੇ ਦੇ ਬਾਹਰ ਬੁਚੜਾਂ ਦਾ ਇਕ ਅੱਡਾ ਬਣ ਗਿਆ।

ਅਪ੍ਰੈਲ ਤੇ ਮਈ ਸੰਨ ੧੮੭੦ ਦੇ ਮਹੀਨਿਆਂ ਵਿਚ ਸ਼ਹਿਰ ਅੰਮ੍ਰਿਤਸਰ ਵਿਚ ਗਉਆਂ ਮਾਰਨ ਸੰਬੰਧੀ ਕਾਫ਼ੀ ਭੜਕਾਣ ਸੀ, ਪਰ ਸਰਕਾਰ ਵਲੋਂ ਜ਼ਰੂਰੀ ਰੁਕਾਵਟੀ ਪ੍ਰਬੰਧ ਹੋ ਜਾਣ ਕਰਕੇ ਕੋਈ ਫ਼ਸਾਦ ਆਦਿ ਨਹੀਂ ਸੀ ਹੋਇਆ। ਕੁਕੇ ਗਉ ਦੇ ਮਾਮਲੇ ਵਿਚ ਹਿੰਦੂਆਂ ਨਾਲੋਂ ਭੀ ਵੱਧ ਕੱਟੜ ਹਨ ਤੇ ਭੜਕ ਪੈਂਦੇ ਹਨ। ਮਾਲੂਮ ਹੁੰਦਾ ਹੈ ਕਿ ਓਹ ਅੰਦਰੋ ਅੰਦਰ ਇਸ ਗੱਲ ਸੰਬੰਧੀ ਗੁੱਸਾ ਖਾ ਰਹੇ ਸਨ, ਤੇ ਮੌਕੇ ਦੀ ਤਾੜ ਵਿਚ ਸਨ ਤਾਂ ਕਿ ਬੁੱਚੜਾਂ ਨੂੰ ਸੋਧ ਕੱਢਣ। ਉਨ੍ਹਾਂ ਨੇ ਇਸ ਸੰਬੰਧੀ ਭਾਈ ਰਾਮ ਸਿੰਘ ਪਾਸੋਂ ਆਗਿਆ ਭੀ ਪ੍ਰਾਪਤ ਕਰ ਲਈ ਪ੍ਰਤੀਤ ਹੁੰਦੀ ਹੈ। ਇਕ ਖਿਆਲ ਇਹ ਭੀ ਹੈ ਕਿ ਕੂਕਿਆਂ ਨੂੰ ਢਹਿੰਦੀ ਕਲਾ ਵਲ ਜਾਂਦੇ ਦੇਖ ਕੇ ਉਨ੍ਹਾਂ ਵਿਚ ਮੁੜ ਜੋਸ਼ ਭਰਨ ਲਈ ਇਹ ਅੰਮ੍ਰਿਤਸਰ ਦੀ ਵਾਰਦਾਤ ਖੁਦ ਭਈ ਰਾਮ ਸਿੰਘ ਦੇ ਇਸ਼ਾਰੇ ਨਾਲ ਹੋਈ ਸੀ। ਭਾਈ ਕਾਲਾ ਸਿੰਘ ਨਾਮਧਾਰੀ ਸਿੰਘਾਂ ਨਾਮਧਾਰੀਆਂ ਦਾ ਸ਼ਹੀਦ ਬਿਲਾਸ' ਵਿਚ ਲਿਖਦਾ ਹੈ ਕਿ ਇਕ ਦਿਨ ਨਾਮਧਾਰੀ ਕੂਕੇ) ਸਿੰਘਾਂ ਦਾ ਜਥਾ ਸ਼ਬਦ ਪੜ੍ਹਦਾ ਜਦ ਲਾਹੌਰੀ . ਦਰਵਾਜ਼ੇ ਤੋਂ ਸ਼ਹਿਰ ਅੰਦਰ ਵੜਨ ਲੱਗਾ ਤਾਂ ਬੁੱਚੜਖਾਨਾ ਉਨ੍ਹਾਂ ਦੀ ਨਜ਼ਰੀਂ ਪਿਆ ਤੇ ਬੁੱਚੜਾਂ ਦੇ ਹਥ ਵਿਚ ਗਊ ਦੇਖ ਕੇ ਉਨਾਂ ਦੇ ਦੇ ਸਰੀਰ ਭੜਕ ਉੱਠੇ।

ਕੂਕਿਆਂ ਨੇ ਆਪਸ ਵਿਚ ਵਿਚਾਰ ਕਰ ਕੇ ਫੈਸਲਾ ਕੀਤਾ ! ਕਿ ਮੌਕਾ ਪਾ ਕੇ ਅੰਮ੍ਰਿਤਸਰ ਦੇ ਇਸ ਬੁੱਚੜਖਾਨੇ ਤੇ ਹੱਲਾ ਬੋਲ ਦਿਤਾ ਜਾਵੇ ਤੇ ਬੁੱਚੜ ਕਤਲ ਕਰ ਦਿਤੇ ਜਾਣ। ਇਨ੍ਹਾਂ ਦੇ ਸਲਾਹ ਮਸ਼ਵਰੇ ਦੇ ਦੇ ਅਸਥਾਨ ਸਨ, ਇਕ ਰਾਮਬਾਗ਼ ਦਰਵਾਜ਼ੇ ਕੋਲ ਫ਼ਤਿਹ ਸਿੰਘ ਦੀ ਦੁਕਾਨ ਤੇ ਦੂਸਰਾ ਮਿਸਤਰੀ ਲਹਿਣਾ ਸਿੰਘ ਦਾ ਘਰ। ਬੁਚੜਖਾਨੇ