ਫੈਸਲਾ ਹੋਇਆ ਕਿ ਇਸ ਹੱਲੇ ਨੂੰ ਪੰਦਰਾਂ ਕੁ ਦਿਨ ਪਿੱਛੇ ਪਾ ਦਿਤਾ ਜਾਏ, ਓਦੋਂ ਤਕ ਚੰਦ ਭੀ ਪਿੱਛੇ ਚਲਾ ਜਾਏਗਾ ਅਤੇ ਰਾਤਾਂ ਅਨ੍ਹੇਰੀਆਂ ਹੋ ਜਾਣਗੀਆਂ।
ਦੁਸਰਾ, ਐਤਵਾਰ, ੧੧ ਜੂਨ ੧੮੭0-ਭਗਵਾਨ ਸਿੰਘ, ਖ਼ੁਸ਼ਾਲ ਸਿੰਘ, ਸ਼ਾਹਬੇਗ਼ ਸਿੰਘ, ਚਤਰ ਸਿੰਘ, ਝੰਡਾ ਸਿੰਘ, ਮੇਹਰ ਸਿੰਘ, ਲਛਮਨ ਸਿੰਘ, ਬੀਹਲਾ ਸਿੰਘ, ਫਤਹਿ ਸਿੰਘ, ਬਿਨਾਂ ਲਹਿਣਾ ਸਿੰਘ ਜੱਟ ਦੇ ਜੋ ਇਸ ਵਾਰੀ ਸ਼ਾਮਲ ਨਹੀਂ ਸੀ, ਲਹਿਣਾ ਸਿੰਘ ਤਰਖਾਣ ਦੇ ਘਰ ਇਕੱਠੇ ਹੋਏ। ਆਪਣੇ ਕਾਰਜ ਦੀ ਸਿਧੀ ਲਈ ਇਨ੍ਹਾਂ ਨੇ ਹਵਨ ਕੀਤਾ ਤੇ ਅਰਦਾਸੇ ਪਿੱਛੋਂ ਕੜਾਹ ਪ੍ਰਸ਼ਾਦ ਵਰਤਾ ਕੇ ਬਾਹਰ ਨਿਕਲੇ। ਪਰ ਲਛਮਨ ਸਿੰਘ ਤੇ ਫਤਿਹ ਸਿੰਘ ਹੀ ਬਾਹਰ ਜਾ ਸਕੇ, ਬਾਕੀਆਂ ਨੂੰ ਦਰਵਾਜ਼ੇ ਦੇ ਸੰਤਰੀ ਨੇ ਰੋਕ ਦਿਤਾ ਜਿਸ ਕਰਕੇ ਇਨ੍ਹਾਂ ਦਾ ਕਾਰਜ ਸਿੱਧ ਨਾ ਹੋ ਸਕਿਆ।
ਤੀਸਰਾ, ਮੰਗਲਵਾਰ, ੧੩ ਜੂਨ ੧੮੭੦-ਦੂਸਰੀ ਵਾਰੀ ਮੇਹਰ ਸਿੰਘ ਤੇ ਝੰਡਾ ਸਿੰਘ ਦੇ ਕਹਿਣ ਪਰ ਗੱਲ ਤੀਸਰੇ ਦਿਨ ਤੇ ਪਾਈ ਗਈ, ਕਿਉਂਕਿ ਇਹ ਘਰਾਂ ਤੋਂ ਹੋਰ ਹਥਿਆਰ ਤੇ ਆਦਮੀ ਨਾਲ ਲਿਆਉਣਾ ਚਾਹੁੰਦੇ ਸਨ। ਇਕੱਠੇ ਹੋਣ ਲਈ ਮੁੜ ਛੌਣੀ ਦੇ ਕੋਲ ਗੁਲਾਬ ਰਾਏ ਦੇ ਬਾਗ ਦਾ ਖੂਹ ਮਿਥਿਆ ਗਿਆ। ਇਸ ਵਾਰੀ ਝੰਡਾ ਸਿੰਘ, ਮੇਹਰ ਸਿੰਘ, ਲਹਿਣਾ ਸਿੰਘ ਜੱਟ, ਹਾਕਮ ਸਿੰਘ ਪਟਵਾਰੀ, ਖੁਸ਼ਾਲ ਸਿੰਘ, ਸ਼ਾਹਬੇਗ਼ ਸਿੰਘ, ਚਤਰ ਸਿੰਘ, ਭਗਵਾਨ ਸਿੰਘ, ਫਤਿਹ ਸਿੰਘ, ਲਛਮਨ ਸਿੰਘ, ਬੀਹਲਾ ਸਿੰਘ, ਬਘੇਲ ਸਿੰਘ ਤੇ ਗੁਲਾਬ ਸਿੰਘ ਇਕੱਠੇ ਹੋਏ। ਇਸ ਵਾਰੀ ਭੀ ਕੁਝ ਅਟਕ ਪੈ ਗਈ। ਰੇਲ ਦੀ ਪਟੜੀਓਂ ਪਾਰ ਹੋਣ ਪਰ ਕੁਝ ਆਦਮੀ ਵਿੱਛੜ ਗਏ ਤੇ ਕੁਝ ਖੁਸ਼ਾਲ ਸਿੰਘ, ਸ਼ਾਹਬੇਗ਼ ਸਿੰਘ, ਚਤਰ ਸਿੰਘ, ਬਘੇਲ ਸਿੰਘ ਆਦਿ ਖਿਸਕ ਗਏ। ਮੇਹਰ ਸਿੰਘ ਤੇ ਹਾਕਮ ਸਿੰਘ ਪਟਵਾਰੀ ਵੱਖ ਰਹਿ