ਉਡੀਕ ਕੀਤੀ। ਸਾਡੇ ਵਿਚੋਂ ਕੁਝ ਤਾਂ ਆਪਣੇ ਕੱਪੜੇ ਆਵੇ ਤੇ ਛੱਡ ਗਏ ਤੇ ਕੁਝ ਆਪਣੇ ਨਾਲ ਲੈ ਗਏ। ਮੈਂ, ਭਗਵਾਨ ਸਿੰਘ, ਲਛਮਨ ਸਿੰਘ ਤੇ ਲਹਿਣਾ ਸਿੰਘ ਤਰਖਾਣ ਆਪਣੇ ਕੱਪੜੇ ਨਾਲ ਲੈ ਗਏ ਕਿਉਂਕਿ ਸਾਡਾ ਮਨਸ਼ਾ ਹਰੀਕੇ ਪੱਤਣ ਦੀ ਸੜਕ ਦੇ ਨਾਲ ਨਾਲ ਜਾਣਦਾ ਸੀ ਤੇ ਬਾਕੀਆਂ ਨੇ ਆਵੇ ਦੇ ਰਸਤੇ ਮੁੜਨਾ ਸੀ। ਫੇਰ ਅਸੀਂ ਸਾਰੇ ਬੁੱਚੜਖਾਨੇ ਵਲ ਨੂੰ ਤੁਰ ਪਏ। ਚੁਪ ਚਾਪ ਲਾਗ ਪੁਜ ਕੇ ਤੇ ਕੰਧ ਦੇ ਪਿੱਛੇ ਲੁਕ ਕੇ ਅਸੀਂ ਪਤਾ ਕਰਨ ਲਈ ਦੇਖਿਆ ਕਿ ਬੁੱਚੜ ਸੌਂ ਗਏ ਹਨ ਕਿ ਨਹੀਂ। ਜਿਸ ਵੇਲੇ ਅਸੀਂ ਦੇਖ ਰਹੇ ਸਾਂ ਅਤੇ ਹਾਲੇ ਤਕ ਸ਼ੱਕ ਵਿਚ ਹੀ ਸਾਂ, ਇਕ ਕੁੱਤਾ ਭੌਂਕ ਪਿਆ। ਇਸ ਪਰ ਅਸੀਂ ਬਿਨਾਂ ਕਿਸੇ ਦੇਰ ਦੇ ਹੱਲਾ ਕਰਨ ਦਾ ਫੈਸਲਾ ਕਰ ਲਿਆ। ਅਸੀਂ ਛੇਤੀ ਨਾਲ ਅੰਦਰ ਵੜ ਗਏ ਤੇ ਸੱਜੇ ਖੱਬੇ ਮਾਰਨਾ ਸ਼ੁਰੂ ਕਰ ਦਿੱਤਾ। ਦੋ ਆਦਮੀਆਂ ਨੇ ਚਬੂਤਰੇ ਤੋਂ ਹੇਠਾਂ ਛਾਲਾਂ ਮਾਰੀਆਂ ਤੇ ਦੌੜ ਗਏ। ਮੈਂ ਪੁੱਛੇ ਗਿਆ ਤੇ ਇਕ ਦੇ ਮੋਢਿਆਂ ਤੇ ਸੱਟ ਮਾਰੀ। ਓਹ ਡਿਗ ਪਿਆ। ਮੈਂ ਪਿਛੇ ਮੁੜਿਆ ਤੇ ਦੇਖਿਆ ਕਿ ਇਕ ਆਦਮੀ ਚਬੂਤਰੇ ਦੇ ਨਾਲ ਨਾਲ ਢਿੱਡ ਦੇ ਭਾਰ ਸਿਰਕ ਰਿਹਾ ਹੈ। ਮੈਂ ਚਬੂਤਰੇ ਤੇ ਚੜ੍ਹ ਕੇ ਜ਼ੋਰ ਨਾਲ ਇਕ ਗੰਡਾਸਾ ਉਸ ਦੀ ਪਿਠ ਤੇ ਮਾਰਿਆ। ਓਹ ਡਿਗ ਪਿਆ ਤੇ ਮੁੜ ਨਾ ਉਠਿਆ। ਫੇਰ ਅਸੀਂ ਸ਼ਹਿਰ ਦੇ ਗੰਦੇ ਨਾਲੇ ਦੇ ਪਲ ਤਕ ਦੌੜੇ। ਲਹਿਣਾ ਸਿੰਘ ਤਰਖਾਣ, ਭਗਵਾਨ ਸਿੰਘ, ਲਛਮਨ ਸਿੰਘ ਤੇ ਬੀਹਲਾ ਸਿੰਘ ਮੇਰੇ ਨਾਲ ਸਨ। ਸ਼ਹਿਰੋਂ ਮੀਲ ਕੁ ਦੀ ਵਿੱਥ ਤੇ ਲਹਿਣਾ ਸਿੰਘ ਨੇ ਆਪਣਾ ਸਫ਼ਾ-ਜੰਗ ਮੁੱਲਾਂ ਚੱਕ ਦੇ ਇਕ ਖੂਹ ਵਿਚ ਸੁੱਟ ਦਿਤਾ ਤੇ ਲਛਮਨ ਸਿੰਘ ਨੇ ਆਪਣੀ ਤਲਵਾਰ ਖੂਹ ਦੇ ਕੋਲ ਹੀ ਇਕ ਤੂੜੀ ਦੇ ਕੁਪ ਵਿਚ ਖੋਭ ਦਿਤੀ (ਇੱਥੋਂ ਇਹ ਬਰਾਮਦ ਹੋ ਗਈਆਂ ਸਨ)। ਮੈਂ ਤੇ ਭਗਵਾਨ ਸਿੰਘ ਆਪਣੇ ਗੰਡਾਸੇ ਕੁਝ ਦੂਰ ਹੋਰ ਨਾਲ ਲਈ ਗਏ ਤੇ ਅਖੀਰ ਪਿੰਡ ਗਿਲਵਲੀ ਦੇ ਲਾਗੇ ਨਹਿਰ ਦੇ ਦੂਸਰੇ ਪਾਸੇ
ਪੰਨਾ:ਕੂਕਿਆਂ ਦੀ ਵਿਥਿਆ.pdf/127
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੨੩
ਅੰਮ੍ਰਿਤਸਰ ਵਿਚ ਬੁੱਚੜਾਂ ਦੇ ਕਤਲ
Digitized by Panjab Digital Library/ www.panjabdigilib.org
