ਪੰਨਾ:ਕੂਕਿਆਂ ਦੀ ਵਿਥਿਆ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਮ੍ਰਿਤਸਰ ਵਿਚ ਬੁੱਚੜਾਂ ਦੇ ਕਤਲ

੧੨੫

ਦੀ ਰਾਤ ਨੂੰ ਕੁਝ ਕੂਕਿਆਂ ਨੇ ਰਾਏਕੋਟ ਜ਼ਿਲਾ ਲੁਧਿਆਨਾ ਵਿਚ ਬੱਚੜਾਂ ਉਤੇ ਹੱਲਾ ਬੋਲਿਆ ਸੀ ਜਿਸ ਵਿਚ ਦਸੌਂਧੀ, ਗੁੱਜਰ ਤੇ ਉਸ ਦੀ ਔਰਤ ਬੱਸਣ ਮਾਰੇ ਗਏ ਸਨ ਤੇ ਦਸ ਕੁ ਹੋਰ ਬੰਦੇ ਫੱਟੜ ਹੋਏ ਸਨ। ਦੋਸ਼ੀ ਫੜੇ ਗਏ ਸਨ ਤੇ ਚਾਰ ਕੂਕਿਆਂ, ੧. ਮਸਤਾਨ ਸਿੰਘ, ੨. ਸਰਮੁਖ ਸਿੰਘ, ੩. ਮੰਗਲ ਸਿੰਘ ਤੇ ੪. ਗੁਲਾਬ ਸਿੰਘ ਨੂੰ ਜੇ. ਡਬਲੂ-ਯੂ. ਮੈਕਨੋਬ ਸੈਸ਼ਨਜ਼ ਜਜ (ਕਮਿਸ਼ਨਰ ਤੇ ਸੁਪ੍ਰਿੰਟੈਂਡੈਂਟ ਅੰਬਾਲਾ ਡਿਵੀਯਨ) ਅੰਬਾਲਾ ਦੀ ਅਦਾਲਤ ਵਿਚੋਂ ੨੭ ਜੁਲਾਈ ਸੰਨ ੧੮੭੧ ਨੂੰ ਫਾਂਸੀ ਦੀ ਸਜ਼ਾ ਬੋਲੀ ਗਈ ਸੀ। ਚੌਹਾਂ ਕੁਕਿਆਂ ਨੂੰ ਫਾਂਸੀ ਦੀ ਸਜ਼ਾ ਠੀਕ ਸਮਝ ਕੇ ਚੀਫ਼ ਕੋਰਟ ਪੰਜਾਬ ਲਾਹੌਰ, ਨੇ ੧ ਅਗਸਤ ਸੰਨ ੧੮੦੧ ਨੂੰ ਮਨਜ਼ੂਰ ਕਰ ਦਿੱਤੀ। ਇਨ੍ਹਾਂ ਵਿਚੋਂ ਦੋਸੀ ਨੰਬਰ ੪ ਗੁਲਾਬ ਸਿੰਘ ਨੇ, ਜੋ ਅੰਮ੍ਰਿਤਸਰ ਦੇ ਬੁੱਚੜਾਂ ਦੇ ਕਤਲ ਵਿਚ ਭੀ ਸ਼ਾਮਲ ਸੀ, ਬੇਨਤੀ ਕੀਤੀ ਕਿ ਜੇ ਮੇਰੀ ਜਾਨ ਬਖ਼ਸ਼ ਦਿਤੀ ਜਾਏ ਤਾਂ ਮੈਂ ਅੰਮ੍ਰਿਤਸਰ ਦੇ ਬੁੱਚੜਾਂ ਦੇ ਕਤਲਾਂ ਦੇ ਸਾਰੇ ਹਾਲ ਦੱਸ ਦਿਆਂਗਾ।

ਗੁਲਾਬ ਸਿੰਘ ਨੂੰ ਜਾਨ ਬਖਸ਼ੀ ਦਾ ਵਾਹਿਦਾ ਕਰ ਦਿੱਤਾ ਗਿਆ ਤੇ ਉਹ ਵਾਹਿਦਾ ਮੁਆਫ਼ ਸਰਕਾਰੀ ਗਵਾਹ ਬਣ ਗਿਆ। ਕਰਨਲ ਬੇਲੀ ਡਿਪਟੀ ਇਨਸਪੈਕਟਰ ਜਨਰਲ ਪੋਲੀਸ ਨੇ ਉਸੇ ਮੌਕੇ ਤੇ ਰਾਇਕੋਟ ਹੀ ਗੁਲਾਬ ਸਿੰਘ ਦਾ ਬਿਆਨ ਲੈ ਲਿਆ। ਇਸ ਵਿਚ ਉਸ ਨੇ ਅੰਮ੍ਰਿਤਸਰ ਦੇ ਕਤਲਾਂ ਵਿਚ ਆਪਣੇ ਸਾਰੇ ਦਸਾਂ ਹੀ ਕੂਕੇ ਸਾਥੀਆਂ ਦੇ ਨਾਮ ਦੇ ਦਿੱਤੇ, ਕਤਲਾਂ ਦੇ ਪੂਰੇ ਪੂਰੇ ਹਾਲਾਤ ਭੀ ਦਸ ਦਿੱਤੇ ਤੇ ਓਹ ਪਤੇ ਟਿਕਾਣੇ ਭੀ ਦੇ ਦਿੱਤੇ ਜਿੱਥੇ ਉਸ ਦੇ ਕੁਝ ਸਾਥੀਆਂ ਨੇ ਦੌੜਨ ਵੇਲੇ ਆਪਣੇ ਹਥਿਆਰ ਲੁਕਾਏ ਸਨ। ਉਸ ਦਾ ਬਿਆਨ ਹਰ ਗੱਲ ਵਿਚ ਸੱਚਾ ਸਾਬਤ ਹੋਇਆ।

ਗੁਲਾਬ ਸਿੰਘ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਜਿਥੇ ਉਹ ੧ ਅਗਸਤ ਮੰਨ ੧੮੭੧ ਨੂੰ ਪੁੱਜਾ। ੨ ਅਗਸਤ ਨੂੰ ਕੁਝ ਦੂਸਦੇ ਦੋਸ਼ੀ ਫੜੇ ਗਏ। ੪ ਅਗਸਤ ਨੂੰ ਗੁਲਾਬ ਸਿੰਘ ਨੇ

Digitized by Panjab Digital Library/ www.panjabdigilib.org