ਸੁਪ੍ਰਿੰਟੈਂਡੈਂਟ ਪੋਲੀਸ ਮਿਸਟਰ ਟਰਟਨ ਸਮਿੱਥ ਨੂੰ ਮੁੱਲਾਂ ਚੱਕ ਨਾਲ ਲਿਜਾ ਕੇ ਓਹ ਥਾਂ ਦਿਖਾ ਦਿੱਤਾ ਜਿਥੇ ਲਛਮਨ ਸਿੰਘ (ਜੋ ਦੌੜ ਗਿਆ ਹੋਇਆ ਸੀ ਤੇ ਮੁਕੱਦਮੇ ਦੇ ਅਖੀਰ ਤਕ ਫੜਿਆ ਨਹੀਂ ਸੀ ਗਿਆ) ਤੇ ਲਹਿਣਾ ਸਿੰਘ ਤਰਖਾਣ ਨੇ ਆਪਣੇ ਹਥਿਆਰ ਲੁਕਾਏ ਸਨ। ਗੁਲਾਬ ਸਿੰਘ ਨੇ ਤੂੜੀ ਦੇ ਤਿੰਨ ਮੂਸਲਾਂ ਵਿਚੋਂ ਇਕ ਵੱਲ ਇਸ਼ਾਰਾ ਕੀਤਾ। ਇਹ ਮੂਸਲ ਗੰਡੂ ਜ਼ਿਮੀਂਦਾਰ ਦੇ ਸਨ। ਗੰਡੂ ਨੇ ਪਹਿਲਾਂ ਤਾਂ ਨਾਂਹ ਨੁੱਕਰ ਕੀਤੀ ਪਰ ਪਿਛੋਂ ਲੰਬੜਦਾਰਾਂ ਦੇ ਪੁੱਛਣ ਤੇ ਮੰਨ ਗਿਆਂ ਤੇ ਦੋ ਕੁ ਸੌ ਗਜ਼ ਦੀ ਵਿਥ ਉੱਤੇ ਰਾਜਵਾਹੇ ਦੇ ਹੌਜ਼ ਦੇ ਲਾਗੇ ਇਕ ਖੂਹ ਦੱਸਿਆ ਜਿਥੇ ਤਲਵਾਰ ਮੂਸਲ ਵਿਚੋਂ ਲਭਣ ਪਰ ਗੰਡੂ ਨੇ ਛੁਪਾ ਦਿੱਤੀ ਸੀ। ਤਲਵਾਰ ਇਥੋਂ ਲੱਭ ਪਈ। ਇਸੇ ਖੂਹ ਵਿਚੋਂ ਗੁਲਾਬ ਸਿੰਘ ਦੇ ਦੱਸਣ ਪਰ ਸ਼ਾਹਜ਼ਾਦੇ ਟੋਭੇ ਨੇ ਲਹਿਣਾ ਸਿੰਘ ਤਰਖਾਣ ਦਾ ਸਫਾ-ਜੰਗ ਭੀ ਕੱਢ ਲਿਆਂਦਾ।
ਇਸ ਵੇਲੇ ਗੁਲਾਬ ਸਿੰਘ ਦਾ ਸਾਥੀ ਬੀਹਲਾ ਸਿੰਘ ਭੀ ਫੜ ਕੇ ਲੈ ਆਂਦਾ ਗਿਆ। ਉਸ ਨੇ ਭੀ ਆਪਣਾ ਦੋਸ਼ ਮੰਨ ਲਿਆ ਅਤੇ ੭ ਅਗਸਤ ਨੂੰ ਸੁਪ੍ਰਿੰਟੈਂਡੈਂਟ ਪੋਲੀਸ ਨੂੰ ਅੰਮ੍ਰਿਤਸਰੋਂ ਦਸ ਕੁ ਮੀਲ ਦੇ ਫ਼ਾਸਲੇ ਤੇ ਪਿੰਡ ਕੌਲਾਂਵਾਲੇ ਨਾਲ ਲਿਜਾ ਕੇ ਇਕ ਛੱਪੜ ਵਿਚ ਆਪਣੇ ਤੇ ਮੇਹਰ ਸਿੰਘ ਦੇ ਗੰਡ ਸੇ ਕਢਵਾ ਦਿੱਤੇ। ਇਸੇ ਤਰ੍ਹਾਂ ਹੀ ਲਹਿਣਾ ਸਿੰਘ ਨੇ ਭੀ ੯ ਅਗਸਤ ਨੂੰ ਅੰਮ੍ਰਿਤਸਰ ਗਿਆਰਾਂ ਕੁ ਮੀਲ ਤੇ ਪਿੰਡ ਚਵਿੰਡੇ ਦੇ ਤੂੜੀ ਦੇ ਮੂਸਲਾਂ ਵਿਚੋਂ ਆਪਣਾ ਗੰਡਾਸਾ ਤੇ ਝੰਡਾ ਸਿੰਘ ਦੀ ਤਲਵਾਰ ਕਢਵਾ ਦਿੱਤੇ।
ਹੇਠ ਲਿਖੇ ਕੂਕੇ ਦੋਸ਼ੀ ਸਮਝੇ ਗਏ ਤੇ ਉਨ੍ਹਾਂ ਉਤੇ ਡਬਲ-ਯੂ. ਜੀ. ਡੇਵੀਜ਼ ਕਮਿਸ਼ਨਰ ਤੇ ਸੁਪ੍ਰਿੰਟੈਂਡੈਂਟ ਅਤੇ ਸੈਸਨਜ਼ ਜੱਜ ਅੰਮ੍ਰਿਤਸਰ ਡਿਵੀਯਨ ਦੀ ਅਦਾਲਤ ਵਿਚ ਮੁਕੱਦਮਾ ਚਲਿਆ।
੧.ਫਤਹਿ ਸਿੰਘ ਦੁਕਾਨਦਾਰ, ਨਿਵਾਸ ਕਟੜਾ ਕਈਆਂ, ਸ਼ਹਿਰ ਅੰਮ੍ਰਿਤਸਰ।