ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੋਟਿਆਂ ਦਾ ਮੇਲਾ

(ਮਾਰਚ ੧੮੭੧)

ਸੰਨ ੧੮੭੧ ਦੇ ਸ਼ੁਰੂ ਵਿਚ ਭਾਈ ਰਾਮ ਸਿੰਘ ਦਮਦਮਾ ਸਾਹਿਬ (ਤਲਵੰਡੀ ਸਾਬੋ ਰਿਆਸਤ ਪਟਿਆਲਾ) ਦੇ ਦਰਸ਼ਨਾਂ ਨੂੰ ਗਏ। ਇਥੋਂ ਮੜਦੇ ਹੋਏ ਮਾਰਚ ਸੰਨ ੧੮੭੧ ਵਿਚ ਆਪ ਪਿੰਡ ਖੋਟੇ ਜ਼ਿਲਾ ਫ਼ੀਰੋਜ਼ਪੁਰ ਆ ਠਹਿਰੇ। ਇਥੇ ਹੋਲੇ ਦੇ ਮੌਕੇ ਤੇ ਮੇਲਾ ਰੱਖਿਆ ਹੋਇਆ ਸੀ। ਉਘੇ ਉਘੇ ਸੂਬੇ ਆਪ ਦੇ ਨਾਲ ਸਨ ਤੇ ਸੈਂਕੜੇ ਕੂਕੇ ਆਏ ਹੋਏ ਸਨ। ਸਰਦਾਰ ਹੀਰਾ ਸਿੰਘ ਸਕਰੌਦੀ ਵਾਲਾ ਭੀ ਆਇਆ ਹੋਇਆ ਸੀ ਤੇ ਸੌ ਕੁ ਆਦਮੀ ਉਸ ਦੇ ਨਾਲ ਸਨ। ਮੇਲੇ ਵਿਚ ਹੀਰਾ ਸਿੰਘ ਦੇ ਆਦਮੀਆਂ ਤੇ ਕੁਝ ਦੂਸਰੇ ਕੂਕਿਆਂ ਵਿਚ ਲੜਾਈ ਹੋ ਪਈ। ਇਸ ਦਾ ਕਾਰਣ ਹੀਰਾ ਸਿੰਘ ਦੇ ਦਿਲ ਵਿਚ ਬਾਬਾ ਜਵਾਹਰ ਸਿੰਘ ਦੇ ਵਿਰੁਧ ਪੁਰਾਣੀ ਕਿਰੜ ਸੀ ਜਿਸ ਕਰਕੇ ਹੀਰਾ ਸਿੰਘ ਨੇ ਮੇਲੇ ਵਿਚ ਬਾਬਾ ਜਵਾਹਰ ਸਿੰਘ ਨੂੰ ਗੋਡਾ ਕਢ ਮਾਰਿਆ।

ਗੱਲ ਇਹ ਸੀ ਕਿ ਹੀਰਾ ਸਿੰਘ ਦੀ ਇਸਤ੍ਰੀ ਕੂਕਣ ਨਹੀਂ ਸੀ ਅਤੇ ਕੂਕਿਆਂ ਦੀ ਰਹਿਤ ਨਹੀਂ ਸੀ ਰਖਦੀ। ਹੀਰਾ ਸਿੰਘ ਜ਼ੋਰੀਂ ਉਸ ਨੂੰ ਇਹ ਰਹਿਤ ਰਖਾਉਣਾ ਚਾਹੁੰਦਾ ਸੀ ਜਿਸ ਕਰਕੇ ਦੋਹਾਂ ਵਿਚ ਝਗੜਾ ਹੋ ਗਿਆ ਸੀ। ਹੀਰਾ ਸਿੰਘ ਨੇ ਗੁੱਸੇ ਵਿਚ ਆ ਕੇ ਆਪਣੀ ਇਸਤ੍ਰੀ ਨੂੰ ਮਾਰਿਆ ਤੇ ਉਸ ਦੇ ਕੇਸ ਵੱਢ ਦਿਤੇ। ਪਿੱਥੋਕੀ ਦੇ ਇਕੱਠ ਵਿਚ ਹੀਰਾ ਸਿੰਘ ਆਪਣੀ ਇਸਤ੍ਰੀ ਦੇ ਕੇਸ ਬਾਂਸ ਉੱਤੇ

Digitized by Panjab Digital Library/ www.panjabdigilib.org