੧੩੦
ਕੂਕਿਆਂ ਦੀ ਵਿਥਿਆ
ਲਟਕਾਈ ਲਈ ਫਿਰ ਰਿਹਾ ਸੀ ਕਿ ਕੁਝ ਕੂਕਿਆਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਬਾਬਾ ਜਵਾਹਰ ਸਿੰਘ ਸੂਬੇ ਨੇ ਹੀਰਾ ਸਿੰਘ ਨੂੰ ਟੋਕਿਆ ਤੇ ਕੱਟੇ ਹੋਏ ਕੇਸ ਖਰੇ ਸੁਟ ਦਿਤੇ। ਹੀਰਾ ਸਿੰਘ ਨੂੰ ਇਹ ਗੱਲ ਰੜਕਦੀ ਸੀ ਜਿਸ ਦਾ ਬਦਲਾ ਇਸ ਨੇ ਬਾਬਾ ਜਵਾਹਰ ਸਿੰਘ ਪਾਸੋਂ ਖੋਟਿਆਂ ਦੇ ਮੇਲੇ ਵਿਚ ਲੈਣ ਦਾ ਯਤਨ ਕੀਤਾ।
ਜਿਸ ਵੇਲੇ ਮੇਲੇ ਵਿਚ ਹੀਰਾ ਸਿੰਘ ਨੇ ਬਾਬਾ ਜਵਾਹਰ ਸਿੰਘ ਸੂਬੇ ਨੂੰ ਗੋਡਾ ਮਾਰਿਆ ਤਾਂ ਕੂਕਿਆਂ ਦਾ ਆਪਸ ਵਿਚ ਫ਼ਸਾਦ ਹੋ ਗਿਆ। ਇਕ ਪਾਸੇ ਹੀਰਾ ਸਿੰਘ ਦੇ ਦੋ ਕੁ ਸੌ ਸਾਥੀ ਕੂਕੇ ਸਨ ਤੇ ਦੁਸਰੇ ਪਾਸੇ ਚਾਰ ਕੁ ਸੌ। ਹੀਰਾ ਸਿੰਘ ਦੇ ਆਦਮੀਆਂ ਨੂੰ ਜ਼ਿਆਦਾ ਮਾਰ ਪਈ। ਭਾਈ ਰਾਮ ਸਿੰਘ ਤੇ ਬਾਬਾ ਜਵਾਹਰ ਸਿੰਘ ਨੇ ਵਿਚ ਪੈ ਕੇ ਲੜਾਈ ਰਫਾ ਦਫ਼ਾ ਕਰਾਈ। ਭਾਈ ਸਾਹਿਬ ਨੇ ਆਖਿਆ ਕਿ ਆਪਸ ਵਿਚ ਕਿਉਂ ਲੜ ਲੜ ਮਰਦੇ ਹੋ ਤੇ ਗਰੀਬਾਂ ਨੂੰ ਫੱਟੜ ਕਰਦੇ ਹੋ। ਜੇ ਆਦਮੀ ਹੈਗੇ ਓ ਤਾਂ ਜ਼ੋਰਾਵਰਾਂ ਨਾਲ ਕਿਉਂ ਨਹੀਂ ਲੜਦੇ ਜੇਹੜੇ ਕਿ ਹਾਰਨ ਵਾਲਿਆਂ ਨੂੰ ਫਾਹੇ ਭੀ ਲਾਉਣਗੇ।
ਲੈਫਟਿਨੈਂਟ ਕਰਨਲ ਜੀ. ਮੈਕਐਂਡਰੀਊ, ਡਿਪਟੀ ਇਨਸਪੈਕਟਰ ਜਨਰਲ ਪੋਲੀਸ, ਅੰਬਾਲਾ ਸਰਕਲ, ਆਪਣੀ ੨੦ ਨਵੰਬਰ ਸੰਨ ੧੮੭੧ ਦੀ ਯ ਦ-ਦਾਸ਼ਤ ਵਿਚ ਲਿਖਦਾ ਹੈ ਕਿ ਖੋਟਿਆਂ ਦੇ ਫ਼ਸਾਦ ਦੇ ਪਿਛੋਂ ਭਾਈ ਰਾਮ ਸਿੰਘ ਨੇ ਆਪਣੇ ਕੋਲ ਬੈਠੇ ਹੋਇਆਂ ਨੂੰ ਕਿਹਾ ਕਿ ਜੇ ਸਾਡੇ ਸ਼ਰਧਾਲੂ ਆਪਣੇ ਧਰਮ ਵਿਚ ਪੱਕੇ ਹੋਣ ਤਾਂ ਆਪਸ ਵਿਚ ਲੜਨ ਦੀ ਥਾਂ ਦੇਸ ਨੂੰ ਗਊਆਂ ਮਾਰਨ ਵਾਲਿਆਂ ਤੋਂ ਸਾਫ਼ ਕਰ ਦੇਣ ਅਤੇ ਕੋਈ ਐਸਾ ਬੰਦੋਬਸਤ ਕਰਨ ਕਿ ਗਊਆਂ ਮਾਰਨ ਦਾ ਕੰਮ ਹੀ ਬੰਦ ਹੋ ਜਾਏ। ਮੈਕਐਂਡਰੀਊ ਲਿਖਦਾ ਹੈ ਕਿ ਪਹਿਲੋਂ ਪਹਿਲ ਇਸ ਗੱਲ ਦਾ ਪਤਾ ਮੈਨੂੰ ੮ ਜੁਲਾਈ ਨੂੰ ਹਰਨਾਮ ਸਿੰਘ ਨਾਮੀ ਇਕ ਕੂਕੇ ਤੋਂ ਲੱਗਾ ਸੀ, ਜੋ ਅੰਬਾਲੇ ਫੜਿਆ ਗਿਆ ਸੀ। ਇਹ ਗੱਲ ਰਾਏਕੋਟ ਵਿਚ ਬੁੱਚੜਖਾਨੇ ਉਤੇ ਕੂਕਿਆਂ ਵਲੋਂ ਕੀਤੇ ਗਏ
Digitized by Panjab Digital Library/ www.panjabdigilib.org