ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੋਟਿਆਂ ਦਾ ਮੇਲਾ

੧੩੧

ਹੱਲੇ ਤੋਂ ਅੱਠ ਦਿਨ ਪਹਿਲਾਂ ਦੀ ਹੈ।

ਪਿੱਛੇ ਲਿਖਿਆ ਜਾ ਚੁੱਕਾ ਹੈ ਕਿ ਇਸ ਤੋਂ ਪਹਿਲਾਂ ਜੂਨ ੧੮੭੦ ਨੂੰ ਅੰਮ੍ਰਿਤਸਰ ਵਿਚ ਕੂਕਿਆਂ ਵਲੋਂ ਬੁੱਚੜਾਂ ਉਤੇ ਹੱਲਾ ਹੋ ਚੁੱਕਾ ਸੀ। ਉਘੇ ਉਘੇ ਕੂਕਿਆਂ ਨੂੰ ਪਤਾ ਸੀ ਕਿ ਸਰਕਾਰ ਹਾਲ ਤਕ ਅਸਲੀ ਦੋਸੀਆਂ ਦਾ ਪਤਾ ਨਹੀਂ ਕੱਢ ਸਕੀ ਹੈ। ਇਸ ਗੱਲ ਨੇ ਕੂਕਿਆਂ ਦਾ ਹੋਰ ਥਾਂਈ ਇਸ ਪ੍ਰਕਾਰ ਦੇ ਹੱਲੇ ਕਰਨ ਲਈਂ ਹੌਸਲਾ ਵਧਾ ਦਿਤਾ।*










*ਬਿਆਨ ਗਿਆਨੀ ਰਤਨ ਸਿੰਘ ਪ੍ਰਸਿਧ ਗਿਆਨੀ ਸਿਘ), ੨੧ ਸਤੰਬਰ ੧੮੭੧, ਅਦਾਲਤ ਐਲ. ਕਾਵਨ, ਮੈਜਿਸਟਰੇਟ ਲੁਧਿਆਣਾ; ਬਿਆਨ ਬਾਬਾ ਜਵਾਹਰ ਸਿੰਘ ਸੂਬਾ, ਰੂਬਰੂ ਜੇ. ਡਬਲ-ਯੂ ਮੈਕਨੈਬ, ਕਿਲਾ ਅਲਾਹਾਬਾਦ, ੨੫ ਅਪਰੈਲ ੧੮੭੨, ਯਾਦ-ਦਾਸ਼ਤ ਲੈਫ਼ਟੀਨੈਂਟ ਕਰਨਲ ਜੀ. ਮੈਕਐਂਡਰੀਊ, ਡਿਪਟੀ ਇਨਸਪੈਟਰ ਜਨਰਲ ਅੰਬਾਲਾ ਸਰਕਲ, ੨੦ ਨਵੰਬਰ ੧੮੭੧। ਬਾਬਾ ਜਵਾਹਰ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ ਭਾਈ ਰਾਮ ਸਿੰਘ ਨੇ ਸਾਨੂੰ ਇਹ ਗੱਲ ਨਹੀਂ ਸੀ ਕਹੀ ਕਿ ‘ਜੇ ਲੜਨਾ ਹੀ ਚਾਹੁੰਦੇ ਹੋ ਤਾਂ ਸਰਕਾਰ ਨਾਲੇ ਕਿਉਂ ਨਹੀਂ ਲੜਦੇ’ ਮੈਂ ਇਹੋ ਜੇਹੀ ਕੋਈ ਗੱਲ ਨਹੀਂ ਸੁਣੀ।

Digitized by Panjab Digital Library/ www.panjabdigilib.org