ਕੂਕਿਆਂ ਦਾ ਦੂਸਰਾ ਬੁੱਚੜ-ਮਾਰ ਹੱਲਾ ਰਾਏਕੋਟ, ਤਹਿਸੀਲ ਜਗਰਾਵਾਂ, ਜ਼ਿਲਾ ਲੁਧਿਆਨਾ, ਵਿਚ ਹੋਇਆ। ਭਾਈ ਕਾਲਾ ਸਿੰਘ ਲਿਖਦਾ ਹੈ ਕਿ ਇਸ ਦੀ ਛੇੜ ਇਸ ਤਰ੍ਹਾਂ ਛਿੜੀ ਕਿ ਸੰਮਤ ੧੯੨੬ ਵਿਚ ਪਿੰਡ ਖੋਟੇ ਜ਼ਿਲਾ ਫ਼ੀਰੋਜ਼ਪੁਰ ਵਿਚ ਕੂਕਿਆਂ ਦਾ ਇਕ ਦੀਵਾਨ ਹੋਇਆ। ਇਥੇ ਕੁਝ ਮਸਤਾਨਿਆਂ ਨੇ ਕਿਹਾ ਕਿ ‘ਬੁੱਚੜ ਕੌਮ ਨੇ ਚਿਤ ਸਤਾਇਆ ਈ’। ਦੀਵਾਨ ਦੀ ਸਮਾਪਤੀ ਪਰ ਕੁਝ ਕੂਕੇ ਫਿਰਦੇ ਫਿਰਾਉਂਦੇ ਸ਼ਹਿਰ ਰਾਏਕੋਟ ਆ ਨਿਕਲੇ। ਇਥੇ ਬੁੱਚੜਖਾਨਾ ਦੇਖ ਕੇ ਇਨ੍ਹਾਂ ਨੂੰ ਰੋਹ ਚੜ੍ਹ ਗਿਆ। ਇਸ ਰੋਹ ਦੇ ਦੋ ਕਾਰਣ ਸਨ। ਇਕ ਤਾਂ ਗਊ-ਬਧ ਦੇ ਸੰਬੰਧ ਵਿਚ ਕੂਕੇ ਸੁਭਾਵਕ ਹੀ ਮੁਸਲਮਾਨਾਂ ਦੇ ਵਿਰੋਧੀ ਹੁੰਦੇ ਹਨ ਤੇ ਭੜਕ ਉਠਦੇ ਹਨ, ਦੂਸਰੇ ਸ਼ਹਿਰ ਰਾਏਕੋਟ ਗੁਰੂ ਗੋਬਿੰਦ ਸਿੰਘ ਦਾ ਵਰੋਸਾਇਆ ਹੋਇਆ ਸੀ ਇਥੇ ਦੇ ਰਾਏ ਕਲਾ ਨੇ ਸਰਹੰਦੋਂ ਗੁਰੁ ਸਾਹਿਬ ਦੇ ਛੋਟੇ ਸ਼ਹੀਦ ਸਾਹਿਬਜ਼ਾਦਿਆਂ ਦੀ ਖਬਰ ਮੰਗਵਾਈ ਸੀ। ਇਸ ਲਈ ਗੁਰੂ ਕੇ ਵਰੋਸਾਏ ਨਗਰ ਵਿਚ ਬੁੱਚੜਖਾਨਾ ਦੇਖ ਕੇ ਕੂਕੇ ਭੜਕ ਉਠੇ। ਪਹਿਲੇ ਇਥੇ ਬੁੱਚੜਖਾਨਾ ਨਹੀਂ ਸੀ ਹੁੰਦਾ। ਅੰਗ੍ਰੇਜ਼ ਰਾਜ ਹੋ ਜਾਣ ਦੇ ਸਤ ਸਾਲ ਪਿਛੋਂ ਸੰਨ ੧੮੫੬ ਵਿਚ ਜ਼ਿਲੇ ਦੇ ਅਫ਼ਸਰ ਮਿਸਟਰ ਰਿਕਟਸ ਦੇ ਹੁਕਮ ਨਾਲ ਖੁੱਲ੍ਹਿਆ ਸੀ। ਇਨ੍ਹਾਂ ਦੀਆਂ ਕੁੱਲੀਆਂ ਸ਼ਹਿਰ ਦੀ ਦੀਵਾਰੋਂ
ਪੰਨਾ:ਕੂਕਿਆਂ ਦੀ ਵਿਥਿਆ.pdf/136
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਰਾਏਕੋਟ ਵਿਚ ਕਤਲ
(੧੬ ਜੁਲਾਈ ਸੰਨ ੧੮੭੧ ਈ)
Digitized by Panjab Digital Library/ www.panjabdigilib.org
