ਰਾਏਕੋਟ ਵਿਚ ਕਤਲ
੧੩੩
ਬਾਹਰ ਦੋ ਕੁ ਸੌ ਗਜ਼ ਦੇ ਫਾਸਲੇ ਤੇ ਸਨ ਤੇ ਠਾਣਾ ਦੋ ਕੁ ਫਰਲਾਂਗ ਤੇ ਸੀ।
ਕੂਕਿਆਂ ਦੇ ਹੱਲੇ ਤੋਂ ਕੁਝ ਚਿਰ ਪਹਿਲਾਂ ਸ਼ਹਿਰ ਦੇ ਖੱਤਰੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਬੁੱਚੜਾਂ ਨੇ ਬੁੱਚੜਖਾਨੇ ਦੇ ਲਾਗੇ ਦੇ ਛੱਪੜ ਵਿਚ ਇਕ ਪਿੰਜਰ ਸੁਟ ਦਿੱਤਾ ਹੈ, ਇਸ ਪਰ ਤਹਿਸੀਲਦਾਰ ਨੇ ਬੂਟੇ ਬੁੱਚੜ ਨੂੰ ਦਸ ਰੁਪਏ ਜੁਰਮਾਨਾ ਕੀਤਾ ਸੀ।
ਰਾਂਝਾ ਬੁੱਚੜ ਆਪਣੇ ਬਿਆਨ ਵਿਚ ਕਹਿੰਦਾ ਹੈ ਕਿ ਕਤਲਾਂ ਤੋਂ ਪਹਿਲਾਂ ਸਾਨੂੰ ਆਖਿਆ ਗਿਆ ਸੀ ਤੇ ਧਮਕੀ ਦਿੱਤੀ ਗਈ ਸੀ ਕਿ ਚੰਗਾ ਹੋਵੇ ਜੇ ਤੁਸੀਂ ਆਪਣਾ ਇਹ ਕੰਮ ਛੱਛ ਦਿਓ।
ਮਾਲੂਮ ਹੁੰਦਾ ਹੈ ਕਿ ਭੜਕੇ ਹੋਏ ਕੂਕਿਆਂ ਨੇ ਭੈਣੀ ਵਿਚ ਸਲਾਹ ਕੀਤੀ ਕਿ ਰਾਏਕੋਟ ਦੇ ਬੁੱਚੜਾਂ ਤੇ ਹੱਲਾ ਕਰ ਕੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਏ। ਪਿਛੋਂ ਇਨ੍ਹਾਂ ਸਲਾਹਾਂ ਦੀ ਪਕਿਆਈ ਪਿੰਡ ਛੀਨੀਵਾਲ (ਰਿਆਸਤ ਪਟਿਆਲਾ) ਵਿਚ ਦਲ ਸਿੰਘ ਦੇ ਘਰ ਹੋਈ ਤੇ ਵੇਰਵੇਵਾਰ ਗੱਲ ਗਿਣੀ ਮਿਥੀ ਗਈ। ਇਨ੍ਹਾਂ ਸਲਾਹਾਂ ਵਿਚ ਦਲ ਸਿੰਘ ਛੀਨੀਵਾਲੀਆ, ਅਤਰ ਸਿੰਘ ਰਣਈ ਦਾ, ਤੇ ਜਗਤ ਸਿੰਘ ਚੌਹਾਕੀ ਦਾ ਮੁਖੀ ਸਨ। ਪਿਛੋਕੀ ਦੇ ਮਸਤਾਨ ਸਿੰਘ, ਗੁਰਮੁਖ ਸਿੰਘ ਤੇ ਮੰਗਲ ਸਿੰਘ, ਤੇ ਨਾਈਵਾਲੇ ਦਾ ਰਤਨ ਸਿੰਘ ਲੰਙਾ ਇਨ੍ਹਾਂ ਦੇ ਸਾਥੀ ਤੇ ਸਲਾਹਕਾਰ ਸਨ। ੧੪ ਜੁਲਾਈ ਨੂੰ ਦਸ ਕੁ ਬਜੇ ਸਵੇਰੇ ਅਤਰ ਸਿੰਘ ਤੇ ਜਗਤ ਸਿੰਘ ਆਪਣੇ ਪਿੰਡ ਤੋਂ ਛੀਨੀਵਾਲ ਆਏ। ਇਨ੍ਹਾਂ ਦੇ ਨਾਲ ਹੀ ਗੁਲਾਬ ਸਿੰਘ ਸੀ। ਇਸ ਵੇਲੇ ਦਲ ਸਿੰਘ ਘਰ ਨਹੀਂ ਸੀ। ਉਸ ਦੀ ਸਿੰਘਣੀ ਰਾਮ ਕੌਰ ਉਸ ਨੂੰ ਸੱਦ ਲਿਆਈ। ਸਾਰਿਆਂ ਨੇ ਦਲ ਸਿੰਘ ਦੇ ਘਰ ਪ੍ਰਸਾਦ ਛਕਿਆ। ਪ੍ਰਸਾਦ ਪਿਛੋਂ ਦਲ ਸਿੰਘ ਗੁਰਮੁੱਖ ਸਿੰਘ ਨੂੰ ਸੱਦ ਲਿਆਇਆ ਤੇ ਆਪਣੇ ਲਈ ਭੀ ਰਾਮ ਸਿੰਘ ਪਾਸੋਂ, ਜੋ ਕੂਕਾ ਨਹੀਂ ਸੀ, ਇਕ ਤਲਵਾਰ ਮੰਗ ਲਿਆਇਆ। ਇਸ ਵੇਲੇ ਜਗਤ ਸਿੰਘ ਪਿੰਡੋਂ ਬਾਹਰ ਗਿਆ ਤੇ
Digitized by Panjab Digital Library/ www.panjabdigilib.org