ਰਤਨ ਸਿੰਘ ਨਾਈਵਾਲੀਏ ਨੂੰ, ਜੋ ਲੰਙਾ ਹੋਣ ਕਰਕੇ ਉਠ ਤੇ ਚੜ੍ਹਿਆ ਹੋਇਆ ਸੀ, ਅਤੇ ਅੰਮ੍ਰਿਤਸਰ ਦੇ ਜ਼ਿਲੇ ਦੇ ਤਿੰਨ ਆਦਮੀਆਂ ਭਗਵਾਨ ਸਿੰਘ, ਲਛਮਨ ਸਿੰਘ ਤੇ ਬੀਰ ਸਿੰਘ ਨੂੰ ਜੋ ਖਜ਼ਾਨ ਸਿੰਘ ਦੇ ਤਕੀਏ ਉਤਰੇ ਹੋਏ ਸਨ, ਲੈ ਆਇਆ। ਰਾਮ ਕੌਰ ਦਾ ਬਿਆਨ ਹੈ ਕਿ ਬਾਕੀ ਤਾਂ ਬੋਪਾਰਾਏ ਨੂੰ ਤੁਰ ਗਏ ਪਰ ਜਗਤ ਸਿੰਘ ਮੁੜ ਆਇਆ ਤੇ ਰਾਤ ਸਾਡੇ ਘਰ ਰਿਹਾ। ਦੂਸਰੇ ਦਿਨ ਸਵੇਰੇ ਜਾਣ ਲੱਗਾ ਰਾਮ ਕੌਰ ਨੂੰ ਕਹਿ ਗਿਆ ਕਿ ਪਿਥੋਕਿਆਂ ਦੇ ਮਸਤਾਨ ਸਿੰਘ, ਗੁਰਮੁਖ ਸਿੰਘ ਤੇ ਮੰਗਲ ਸਿੰਘ ਦੀ ਉਡੀਕ ਰੱਖੀਂ ਤੇ ਉਨ੍ਹਾਂ ਨੂੰ ਬੋਪਾਰਾਏ ਦੇ ਜੰਗਲ ਨੂੰ ਭੇਜ ਦੇਈਂ।
ਊਠ ਵਾਲੇ ਜਥੇ ਨਾਲ ਰਤਨ ਸਿੰਘ ਨਾਈਵਾਲੀਆ ਊਠ ਵਾਲਾ, ਦਲ ਸਿੰਘ ਛੀਨੀਵਾਲੀਆ, ਗੁਲਾਬ ਸਿੰਘ ਅਤੇ ਇੰਨ ਅੰਮ੍ਰਿਤਸਰ ਦੇ ਜ਼ਿਲੇ ਦੇ ਸਿੰਘ ਸਨ। ਬੋਪਾਰਾਏ ਦੀ ਜੂਹ ਵਿਚ ਪੁਜ ਕੇ ਅੰਮ੍ਰਿਤਸਰੀਆਂ ਨੂੰ ਤਾਂ ਉਥੇ ਛੱਡ ਦਿਤਾ ਤੇ ਰਤਨ ਸਿੰਘ, ਦਲ ਸਿੰਘ ਤੇ ਗੁਲਥ ਸਿੰਘ ਪਿੰਡ ਵਿਚ ਗਏ ਤੇ ਅਮਰ ਸਿੰਘ ਕੂਕੇ ਨੂੰ ਜਾ ਜਗਾਇਆ ਤੇ ਚਾਰ ਤਲਵਾਰਾਂ ਓਸ ਦੇ ਹਵਾਲੇ ਕੀਤੀਆਂ। ਰਤਨ ਸਿੰਘ ਪਬੋਕੀ ਵਾਲਿਆਂ ਦਾ ਪਤਾ ਕਰਨ ਚਲਾ ਗਿਆ ਤੇ ਬਾਕੀ ਜਥਾ ਜੂਹੋ ਜੂਹੀ ਰਾਇਕੋਟ ਦੇ ਲਾਗੇ ਚਲਾ ਗਿਆ ਤੇ ਓਥੋ ਤਾਜਪੁਰ ਨੂੰ ਹੋ ਲਿਆ ਜਿਥੇ ਕਿ ਇਹ ਸੂਰਜ ਦੇ ਚੜ੍ਹਾ ਨਾਲ ਪੁੱਜਾ ਦਲ ਸਿੰਘ ਨੇ ਬੂਟਾ ਰਾਮ ਉਦਾਸੀ ਸਾਧ ਨਾਲ ਸਲਾਹ ਕਰ ਕੇ ਸਾਰਿਆਂ ਨੂੰ ਸੰਤਾਂ ਦੇ ਡੇਰੇ ਲੈ ਆਂਦਾ। ਦੁਪਹਿਰ ਨੂੰ ਪ੍ਰਸਾਦਿ ਛਕਣ ਪਿਛੋਂ ਚਾਰੇ ਅੰਮ੍ਰਿਤਸਰੀਏ, ਭਗਵਾਨ ਸਿੰਘ, ਲਛਮਨ ਸਿੰਘ ਤੇ ਬੀਰ ਸਿੰਘ ਅਤੇ ਗੁਲਾਬ ਸਿੰਘ (ਗੁਲਾਬ ਸਿੰਘ ਭੀ ਅਸਲ ਵਿਚ ਅੰਮ੍ਰਿਤਸਰੀਆ ਹੀ ਸੀ) ਡੇਰੇ ਦੇ ਦਰਵਾਜ਼ੇ ਦੇ ਰਸਤੇ ਬਾਹਰ ਨਿਕਲੇ ਤੇ ਰਾਏਕੋਟ ਸ਼ਹਿਰ ਵਿਚ ਦੀ ਹੋ ਕੇ ਰਾਏਕੋਟ ਤੋਂ ਜਲਾਲਦੀਵਾਲ ਤੇ ਛੀਨਵਾਲ ਨੂੰ ਜਾਂਦੀ ਸੜਕ ਉਤੇ ਇਕ ਕਿੱਕਰ ਕੋਲ ਪੁਜੇ। ਓਥੇ