ਖੜਾ ਸੀ ਤੇ ਬੁੱਚੜਾਂ ਦੇ ਘਰਾਂ ਕੋਲ ਜਾ ਕੇ ਮੁਕਦਾ ਸੀ। ਇਸ ਵੇਲੇ ਗਿਆਰਾਂ ਬਜੇ ਰਾਤ ਦਾ ਵੇਲਾ ਹੋ ਗਿਆ ਸੀ। ਹੁਣ ਕੂਕਿਆਂ ਨੇ ਫ਼ੈਸਲਾ ਕੀਤਾ ਕਿ ਪਾਣੀ ਵਿਚ ਦੀ ਲੰਘਦਿਆਂ ਨੂੰ ਜੇ ਕਿਸੇ ਸੁਣ ਲਿਆ ਤਾਂ ਕਹਿ ਦਿਆਂਗੇ ਕਿ ਅਸੀਂ ਊਠਾਂ ਵਾਲੇ ਹਾਂ।
ਪਾਣੀ ਵਿਚ ਦੀ ਲੰਘ ਕੇ ਜਿਸ ਵੇਲੇ ਇਹ ਬੁਚੜਾਂ ਦੇ ਘਰਾਂ ਦੇ ਸਾਹਮਣੇ ਪੁਜੇ ਤਾਂ ਓਥੇ ਇਨ੍ਹਾਂ ਨੇ ਮੰਜਿਆਂ ਉਤੇ ਕੁਝ ਬੰਦੇ ਪਏ ਡਿੱਠੇ। ਕੂਕੇ ਇਨ੍ਹਾਂ ਉਤੇ ਟੁੱਟ ਪਏ ਤੇ ਕਟਾ-ਵਢ ਸ਼ੁਰੂ ਕਰ ਦਿੱਤੀ, ਪਰ ਰੌਲੀ ਪੈ ਜਾਣ ਪਰ ਛੇਤੀ ਹੀ ਹਰਨ ਹੋ ਗਏ।
ਇਸ ਰਾਤੀਂ ਕਈ ਗੁੱਜਰ ਤੇ ਗੁੱਜਰੀਆਂ ਦੋ ਬੁੱਚੜਾਂ ਦੇ ਘਰ ਪਰਾਹੁਣੇ ਆਏ ਹੋਏ ਸਨ। ਬੂਟਾ ਬੁੱਚੜ ਤਹਿਸੀਲਦਾਰ ਵਲੋਂ ਹੋਏ ਦਸ ਰੁਪਏ ਜੁਰਮਾਨੇ ਵਿਰੁਧ ਅਪੀਲ ਕਰਨ ਲਈ ਲੁਧਿਆਣੇ ਗਿਆ ਹੋਇਆ ਸੀ। ਰੰਗਾਂ ਬੁੱਚੜ, ਮੁਸੱਮਾਤ ਨੂਰੀ ਤੇ ਬੀਬੀਆ ਕੋਠੇ ਤੇ ਸੁਤੇ ਹੋਏ ਸਨ। ਇਸ ਲਈ ਇਹ ਕੂਕਿਆਂ ਦੀ ਮਾਰ ਤੋਂ ਬਾਹਰ ਸਨ। ਜੇਹੜੇ ਹੇਠਾਂ ਮੰਜੀਆਂ ਤੇ ਸੁਤੇ ਪਏ ਸਨ ਉਨ੍ਹਾਂ ਵਿਚੋਂ ਕੂਕਿਆਂ ਹਥੋਂ ਹੇਠ ਲਿਖੇ ਮਰੇ ਤੇ ਜ਼ਖ਼ਮੀ ਹੋਏ।
ਮਰੇ-
੧. ਦਸੌਂਧੀ ਗੱਜਰ} ਛੇਤੀ ਹੀ ਓਸੇ ਵੇਲੇ ਮਰ ਗਏ
੨. ਬਸਣ ਗੁੱਜਰੀ}
੩. ਰਾਂਝਾ, ਮੁੰਡਾ, ਉਮਰ ੩-੪ ਸਲ, ਚੌਥੇ ਦਿਨ ਮਰ ਗਿਆ।
ਫੱਟੜ-
੧. ਕੌੜੀ, ਇਸਤਰੀ, ਉਮਰ ੪੦ ਸਾਲ} ਸਖਤ ਫੱਟੜ
੨. ਬੰਨੀਆ, ਲੜਕੀ, ਉਮਰ ੮-੯ ਸਾਲ}
੩. ਹਾਕੂ, ਉਮਰ ੩੦ ਸਾਲ}
੪. ਇਕ ਬੱਚਾ, ਉਮਰ ੨੦ ਕੁ ਦਿਨ}
੫-੯, ਪੰਜ ਹੋਰ ਜ਼ਖ਼ਮੀਘਟ ਫੱਟੜ