ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੭

ਰਾਏਕੋਟ ਵਿਚ ਕਤਲ

ਰਾਂਝਾ, ਮੁੰਡਾ, ਉਮਰ ੩-੪ ਸਾਲ, ਭੀ ਜ਼ਿਆਦਾ ਫਟੜਾਂ ਵਿਚੋਂ ਸੀ, ਜੋ ਚੌਥੇ ਦਿਨ ਮਰ ਗਿਆ ਸੀ। ਬਾਕੀਆਂ ਵਿਚੋਂ ਇਕ ਨੂੰ ਦਸ ਤੇ ਇਕ ਨੂੰ ੧੩ ਜ਼ਖਮ ਸਨ।

ਜਿਸ ਵੇਲੇ ਕੂਕਿਆਂ ਨੇ ਹੱਲਾ ਕੀਤਾ ਤੇ ਕਟਾ-ਵੱਢ ਪਰ ਰੌਲੀ ਪਈ ਤਾਂ ਰੰਗੇ, ਮੁਸੱਮਾਤ ਨੂਰੀ ਤੇ ਬਾਬੀਆ ਨੇ ਕੋਠੇ ਤੋਂ ਛਾਲਾਂ ਮਾਰ ਦਿੱਤੀਆਂ ਅਤੇ ਚੀਕਾਂ ਮਾਰਦੇ ਠਾਣੇ ਨੂੰ ਭੱਜੇ। ਰਸਤੇ ਵਿਚ ਉਨ੍ਹਾਂ ਨੂੰ ਚੌਕੀਦਾਰਾਂ ਦਾ ਦਫ਼ੇਦਾਰ ਅਹਿਮਦ ਖਾਨ ਮਿਲਿਆ। ਓਹ ਛੇਤੀ ਹੀ ਮੌਕੇ ਤੇ ਪੁੱਜ ਗਿਆ। ਪਰ ਕੂਕੇ ਇਤਨੀ ਦੇਰ ਨੂੰ ਹਰਨ ਹੋ ਚੁੱਕੇ ਸਨ। ਛੇਤੀ ਹੀ ਪਿਛੋਂ ਅਲੀਆ ਜੱਰਾਹ ਆ ਗਿਆ ਤੇ ਉਸ ਨੇ ਫਟੜਾਂ ਦੇ ਵੱਟ ਦੁਆਈ ਲਾ ਕੇ ਬੰਨ੍ਹ ਦਿਤੇ।

ਰਾਤ ਚੂੰਕਿ ਅਨ੍ਹੇਰੀ ਸੀ, ਅੱਧੀ ਰਾਤ ਦਾ ਵੇਲਾ ਸੀ ਅਤੇ ਸਖਤ ਝੱਖੜ ਚਲ ਰਿਹਾ ਸੀ ਇਸ ਲਈ ਉਸੇ ਵੇਲੇ ਦੋਸ਼ੀਆਂ ਦਾ ਪਿੱਛਾ ਕਰਨਾਂ ਯਾ ਕੋਈ ਹੋਰ ਤਫ਼ਤੀਸ਼ ਕਰਨਾ ਮੁਮਕਿਨ ਨਹੀਂ ਸੀ। ਇਸ ਲਈ ਤਫਤੀਸ਼ ਸਵੇਰ ਤੇ ਛੱਡੀ ਗਈ।

ਦੂਸਰੇ ਦਿਨ ਸਵੇਰੇ ੧੭ ਜੁਲਾਈ ਸੰਨ ੧੮੭੧ ਨੂੰ ਭੰਗਾ ਸਿੰਘ ਤੇ ਭੁਪਾ ਖੋਜੀਆਂ ਨੇ ਖੁਰਾ ਨੱਪ ਲਿਆ ਤੇ ਮਗਰ ਲਗ ਤੁਰੇ। ਦੋ ਖੁਰੇ ਰਾਹ ਵਿਚ ਰੇਤ ਦੇ ਟਿੱਬਿਆਂ ਵਿਚ ਔਟਲ ਗਏ ਤੇ ਛਿਆਂ ਨੂੰ ਛੀਨੀਵਾਲ ਤਕ ਲੈ ਗਏ। ਇਥੇ ਤਕੀਏ ਵਾਲੇ ਖਜ਼ਾਨ ਸਿੰਘ ਤੋਂ ਪਿਥੋਕੀ ਦੇ ਤਿੰਨ ਕੂਕਿਆਂ ਅਤੇ ਦਲ ਸਿੰਘ ਦਾ ਪਤਾ ਲਗ ਗਿਆ ਜੋ ਫੜੇ ਗਏ ਤੇ ਬਸੀਆਂ ਦੇ ਮੁਕਾਮ ਤੇ ਮੈਜਿਸਟਰੇਟ ਦੇ ਪੇਸ਼ ਹੋਏ। ਦਲ ਸਿੰਘ ਨੇ ਲਕੋਈਆਂ ਹੋਈਆਂ ਛੇ ਹੀ ਹਲਵਾਰਾਂ ਕਢਵਾ ਦਿੱਤੀਆਂ। ਤਲਾਸ਼ੀ ਵਿਚ ਗੁਰਮੁਖ ਸਿੰਘ ਪਿਥੋਕੀ ਵਾਲੇ ਦੇ ਘਰੋਂ ਧੋਤੇ ਹੋਏ ਲਹੂ ਦੇ ਨਿਸ਼ਾਨਾਂ ਵਾਲੀ ਇਕ ਚਾਦਰ ਤੇ ਇਕ ਸ਼ੱਕੀ ਨਿਸ਼ਾਨ ਵਾਲਾ ਕੁੜਤੇ ਨਿਕਲੇ। ਤਲਵਾਰਾਂ ਕਢਵਾ ਦੇਣ ਪਿਛੋਂ ਦਲ ਸਿੰਘ ਨੇ ਆਪਣਾ ਜੁਰਮ ਮੰਨ ਲਿਆ ਅਤੇ ਉਸ ਦੇ ਬਿਆਨ ਅਨੁਸਾਰ ਗੁਲਾਬ ਸਿੰਘ

Digitized by Panjab Digital Library/ www.panjabdigilib.org